ਭਾਈ ਕੁਲਵਿੰਦਰ ਸਿੰਘ ਖਾਨਪੁਰੀ ਨੂੰ ਐਨਆਈਏ ਅਦਾਲਤ ਅੰਦਰ ਪੁਲਿਸ ਦੀ ਸਖ਼ਤ ਸੁਰੱਖਿਆ ਹੇਠ ਕੀਤਾ ਗਿਆ ਪੇਸ਼

ਭਾਈ ਕੁਲਵਿੰਦਰ ਸਿੰਘ ਖਾਨਪੁਰੀ ਨੂੰ ਐਨਆਈਏ ਅਦਾਲਤ ਅੰਦਰ ਪੁਲਿਸ ਦੀ ਸਖ਼ਤ ਸੁਰੱਖਿਆ ਹੇਠ ਕੀਤਾ ਗਿਆ ਪੇਸ਼

ਇਕ ਮਾਮਲੇ ਵਿਚ ਜੇਲ੍ਹ ਤੇ ਦੂਜੇ ਵਿਚ ਮੁੜ ਦਿੱਤਾ ਗਿਆ ਰਿਮਾਂਡ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 29 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):- ਭਾਈ ਕੁਲਵਿੰਦਰ ਸਿੰਘ ਖਾਨਪੁਰੀ ਜਿਨ੍ਹਾਂ ਨੂੰ ਬੀਤੀ 16 ਨਵੰਬਰ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ ਦਿਖਾਇਆ ਗਿਆ ਸੀ ਨੂੰ ਅਜ ਮੁੜ ਐਨ ਆਈ ਏ ਮੋਹਾਲੀ ਅਦਾਲਤ ਅੰਦਰ ਪੁਲਿਸ ਦੀ ਸਖਤ ਸੁਰੱਖਿਆ ਵਿਚ ਪੇਸ਼ ਕੀਤਾ ਗਿਆ । ਅਜ ਅਦਾਲਤ ਅੰਦਰ ਪੁਲਿਸ ਵਲੋਂ ਪੁੱਛਗਿਛ ਲਈ ਦੱਸ ਦਿਨ ਦਾ ਹੋਰ ਰਿਮਾਂਡ ਮੰਗਿਆ ਗਿਆ ਸੀ ਪਰ ਭਾਈ ਖਾਨਪੁਰੀ ਵਲੋਂ ਪੇਸ਼ ਹੋਏ ਪੰਥਕ ਵਕੀਲ ਭਾਈ ਜਸਪਾਲ ਸਿੰਘ ਮੰਝਪੁਰ ਵਲੋਂ ਕੀਤੇ ਗਏ ਸਖ਼ਤ ਵਿਰੋਧ ਨੂੰ ਦੇਖਦਿਆਂ ਜੱਜ ਸਾਹਿਬ ਨੇ ਚਾਰ ਦਿਨਾਂ ਦਾ ਰਿਮਾਂਡ ਦਿੱਤਾ ।  ਭਾਈ ਖਾਨਪੁਰੀ ਨੂੰ ਅਜ ਇਕ ਮਾਮਲੇ 14/19 ਵਿਚ ਜੱਜ ਸਾਹਿਬ ਵਲੋਂ ਜੇਲ੍ਹ ਭੇਜਣ ਦਾ ਕਿਹਾ ਗਿਆ ਜਿਸ ਤੇ ਐਨਆਈਏ ਵਲੋਂ ਉਨ੍ਹਾਂ ਨੂੰ ਇਕ ਹੋਰ ਮਾਮਲੇ 7/20 ਵਿਚ ਗ੍ਰਿਫਤਾਰ ਦਿਖਾ ਕੇ ਦੱਸ ਦਿਨ ਦੇ ਰਿਮਾਂਡ ਦੀ ਮੰਗ ਕੀਤੀ ਗਈ ਸੀ । ਭਾਈ ਖਾਨਪੁਰੀ ਨੂੰ 2 ਦਸੰਬਰ ਅਤੇ 12 ਦਸੰਬਰ ਨੂੰ ਅਦਾਲਤ ਅੰਦਰ ਪੇਸ਼ ਕੀਤਾ ਜਾਏਗਾ ।