ਪਹਿਲੇ ਦਸਤਾਰਧਾਰੀ ਗੁਰਸਿੱਖ ਦੇ ਅਮਰੀਕਨ ਸੈਨੇਟ ’ਚ ਜਾਣ ਦੀ ਸੰਭਾਵਨਾ

ਪਹਿਲੇ ਦਸਤਾਰਧਾਰੀ ਗੁਰਸਿੱਖ ਦੇ ਅਮਰੀਕਨ ਸੈਨੇਟ ’ਚ ਜਾਣ ਦੀ ਸੰਭਾਵਨਾ
ਮੈਨੀ ਗਰੇਵਾਲ

ਯੂਨੀਅਨ ਸਿਟੀ: ਇੱਥੇ ਰਾਜਾ ਸਵੀਟਸ ਵਿਖੇ ਸ. ਅਮੋਲਕ ਸਿੰਘ ਗਾਖਲ ਅਤੇ ਯੂਨਾਈਟਡ ਸਪੋਰਟਸ ਕਲੱਬ ਵਲੋਂ ਸੈਨੇਟ ਡਿਸਟ੍ਰਿਕ 5 ਤੋਂ ਚੋਣ ਲੜ ਰਹੇ ਮੈਨੀ ਗਰੇਵਾਲ ਲਈ ਇਕ ਫੰਡ ਰੇਜ਼ਿੰਗ ਸਮਾਗਮ ਉਲੀਕਿਆ ਕੀਤਾ ਗਿਆ, ਜਿਸ ਵਿਚ ਧਾਰਮਿਕ, ਸਮਾਜਿਕ ਅਤੇ ਖੇਡਾਂ ਦੇ ਖੇਤਰ ਨਾਲ ਜੁੜੀਆਂ ਵੱਖ ਵੱਖ ਸੰਸਥਾਵਾਂ ਅਤੇ ਕੈਲੀਫੋਰਨੀਆ ਦੀਆਂ ਉ¤ਘੀਆਂ ਪੰਜਾਬੀ ਸ਼ਖਸੀਅਤਾਂ ਨੇ ਭਰਵੀਂ ਹਾਜ਼ਰੀ ਲਗਵਾਈ। ਮਡੈਸਟੋ ਦੇ ਵਾਈਸ ਮੇਅਰ ਮੈਨੀ ਗਰੇਵਾਲ ਨੇ ਅਮਰੀਕਨ ਸਿਆਸਤ ਵਿਚ ਆਪਣਾ ਸਫਰ ਮਡੈਸਟੋ ਪਲੈਨਿੰਗ ਕਮਿਸ਼ਨਰ ਵਜੋਂ ਸ਼ੁਰੂ ਕੀਤਾ ਸੀ, ਜੇ ਉਹ ਸੈਨੇਟਰ ਵਜੋਂ ਜਿੱਤ ਪ੍ਰਾਪਤ ਕਰਦੇ ਹਨ ਤਾਂ ਇਹ ਮਾਣ ਸਿਰਫ ਪੰਜਾਬੀ ਭਾਈਚਾਰੇ ਲਈ ਹੀ ਨਹੀਂ ਹੋਵੇਗਾ ਸਗੋਂ ਅਮਰੀਕਨ ਇਤਿਹਾਸ ਵਿਚ ਇਹ ਪਹਿਲੀ ਵਾਰੀ ਹੋਵੇਗਾ ਕਿ ਕੋਈ ਦਸਤਾਰਧਾਰੀ ਸਿੱਖ ਅਮਰੀਕੀ ਸੈਨੇਟ ਵਿਚ ਦਾਖਲ ਹੋਵੇਗਾ। 

ਜਿਸ ਤਰ੍ਹਾਂ ਦਾ ਹੁੰਗਾਰਾ ਮੈਨੀ ਗਰੇਵਾਲ ਨੂੰ ਨਾ ਸਿਰਫ ਪੰਜਾਬੀਆਂ ਵਲੋਂ ਸਗੋਂ ਹੋਰਨਾਂ ਭਾਈਚਾਰਿਆਂ ਦੇ ਲੋਕਾਂ ਤੇ ਸਥਾਨਕ ਅਮਰੀਕਨਾਂ ਵਲੋਂ ਵੀ ਮਿਲਿਆ ਹੈ, ਉਸ ਨਾਲ ਆਸ ਬੱਝਦੀ ਹੈ ਕਿ ਮੈਨੀ ਗਰੇਵਾਲ ਜਿੱਤ ਦਾ ਇਤਿਹਾਸ ਸਿਰਜਣ ਦੇ ਸਮਰੱਥ ਹੁੰਦਾ ਜਾ ਰਿਹਾ ਹੈ। ਯੂਨਾਈਟਡ ਸਪੋਰਟਸ ਕਲੱਬ ਦੇ ਜਨਰਲ ਸਕੱਤਰ ਤੇ ਪੱਤਰਕਾਰ ਐ¤ਸ.ਅਸ਼ੋਕ. ਭੌਰਾ ਨੇ ਮੈਨੀ ਗਰੇਵਾਲ ਦਾ ਤੁਆਰਫ ਕਰਵਾਉਂਦਿਆਂ ਕਿਹਾ ਕਿ ਜੇ ਉਹ ਜਿੱਤ ਕੇ ਅਮਰੀਕਾ ਦੀ ਸਿਆਸਤ ਦਾ ਪ੍ਰਮੁੱਖ ਧੁਰਾ ਬਣਦੇ ਹਨ ਤਾਂ ਉਹਨਾਂ ਲਈ ਇਹ ਵੀ ਜ਼ਰੂਰੀ ਹੋਵੇਗਾ ਕਿ ਉਹ ਸਿੱਖਾਂ ਦੀ ਪਹਿਚਾਣ ਭੇਦਭਾਵ ਤੇ ਨਸਲੀ ਵਿਤਕਰੇ ਨੂੰ ਖਤਮ ਕਰਨ ਲਈ ਵੀ ਉਚੇਚੇ ਯਤਨ ਕਰਨਗੇ। ਵੱਡੀ ਗਿਣਤੀ ਵਿਚ ਆਏ ਪੰਜਾਬੀਆਂ ਨੂੰ ਸੰਬੋਧਿਤ ਹੁੰਦਿਆਂ ਮੈਨੀ ਗਰੇਵਾਲ ਨੇ ਕਿਹਾ ਕਿ ਉਹਨਾਂ ਦਾ ਪਰਿਵਾਰ ਗੁਰਸਿੱਖ ਹੈ ਤੇ ਉਹ 45 ਸਾਲਾਂ ਤੋਂ ਅਮਰੀਕਾ ਵਿਚ ਰਹਿ ਰਹੇ ਹਨ ਅਤੇ ਉਹਨਾਂ ਦਾ ਕਾਰੋਬਾਰੀ ਤੇ ਹੋਰ ਖੇਤਰਾਂ ’ਚ ਸਤਿਕਾਰਯੋਗ ਨਾਂ ਤੇ ਥਾਂ ਵੀ ਹੈ। ਇਸੇ ਕਰਕੇ ਉਹ ਪਲੈਨਿੰਗ ਕਮਿਸ਼ਨਰ ਤੋਂ ਸ਼ੁਰੂ ਹੋ ਕੇ ਮਡੈਸਟੋ ਦੇ ਵਾਈਸ ਮੇਅਰ ਹਨ ਤੇ ਸੈਨੇਟ ਜਾਣ ਦਾ ਉਹਨਾਂ ਦਾ ਸੁਪਨਾ ਲਗਨ ਅਤੇ ਉਸਦੇ ਹਮਦਰਦਾਂ ਦੀ ਹੱਲਾਸ਼ੇਰੀ ਤੇ ਉਤਸ਼ਾਹ ਕਰਕੇ ਵੀ ਹੈ। 

ਉਨ੍ਹਾਂ ਕਿਹਾ ਕਿ ਉਹ ਸਿਰਫ ਪੰਜਾਬੀਆਂ ਦੀਆਂ ਸਮੱਸਿਆਵਾਂ ਵੱਲ ਹੀ ਧਿਆਨ ਨਹੀਂ ਦੇਣਗੇ ਸਗੋਂ ਬਿਨਾਂ ਕਿਸੇ ਭੇਦਭਾਵ ਤੋਂ ਬਾਕੀ ਸਾਰੇ ਭਾਈਚਾਰੇ ਨੂੰ ਵੀ ਨਾਲ ਲੈ ਕੇ ਤੁਰਨ ਦੇ ਸਮਰੱਥ ਹੋ ਰਹੇ ਹਨ ਤੇ ਇਹੀ ਕਾਰਨ ਹੈ ਕਿ ਜਿਹੜੇ ਲੋਕ ਉਹਨਾਂ ਦੀ ਸ਼ੁਰੂਆਤ ਵਿਚ ਦਸਤਾਰ ਉਤਾਰ ਕੇ ਨਾਲ ਚੱਲਣ ਦੀ ਸ਼ਰਤ ਰੱਖਦੇ ਸਨ ਉਹ ਵੀ ਸਮੂਹਿਕ ਤੌਰ ’ਤੇ ਉਹਨਾਂ ਦੀ ਚੋਣ ਮੁਹਿੰਮ ਦਾ ਹਿੱਸਾ ਬਣੇ ਹੋਏ ਹਨ। ਉਹ ਆਸਵੰਦ ਹਨ ਕਿ ਅਮਰੀਕਨ ਕਾਂਗਰਸ ਵਿਚ ਡੈਮੋਕਰੇਟਿਕ ਪਾਰਟੀ ਵਲੋਂ ਇਕ ਦਸਤਾਰਧਾਰੀ ਸਿੱਖ ਦਾ ਦਾਖਲ ਹੋਣਾ ਸੰਭਵ ਤੇ ਯਕੀਨੀ ਹੋ ਜਾਵੇਗਾ। 

ਯੂਨਾਈਟਡ ਸਪੋਰਟਸ ਕਲੱਬ ਦੇ ਸਰਪ੍ਰਸਤ ਤੇ ਮੁੱਖ ਸੰਚਾਲਕ ਅਮੋਲਕ ਸਿੰਘ ਗਾਖਲ ਨੇ ਆਪਣੇ ਧੰਨਵਾਦੀ ਭਾਸ਼ਣ ਵਿਚ ਕਿਹਾ ਕਿ ਇਸ ਫੰਡ ਰੇਜ਼ਿੰਗ ਉਪਰਾਲੇ ਵਿਚ ਸਮੁੱਚੇ ਭਾਈਚਾਰੇ ਵਲੋਂ ਸਾਰੇ ਮਤਭੇਦ ਤਿਆਗ ਕੇ ਇਕ ਮੰਚ ਤੇ ਇਕੱਤਰ ਹੋਣਾ ਸਭ ਤੋਂ ਵੱਡੀ ਮਾਣ ਵਾਲੀ ਗੱਲ ਹੈ ਤੇ ਪੰਜਾਬੀਆਂ ਨੂੰ ਅਮਰੀਕਾ ਵਿਚ ਆਪਣੀਆਂ ਪ੍ਰਾਪਤੀਆਂ ਨੂੰ ਹੋਰ ਅੱਗੇ ਲੈ ਕੇ ਜਾਣ ਲਈ ਅਜਿਹਾ ਕਰਨਾ ਵੀ ਜ਼ਰੂਰੀ ਹੈ। ਉਨ੍ਹਾਂ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ, ਉਨ੍ਹਾਂ ਦੇ ਪਰਿਵਾਰ ਦੀ ਅਤੇ ਯੂਨਾਈਟਡ ਸਪੋਰਟਸ ਕਲੱਬ ਦੀ ਬੇਨਤੀ ‘ਤੇ ਜੇ ਏਨੀ ਵੱਡੀ ਗਿਣਤੀ ਵਿਚ ਨਾਮੀ ਪੰਜਾਬੀ ਸ਼ਖਸੀਅਤਾਂ ਇਸ ਸਮਾਗਮ ਵਿਚ ਪੁੱਜੀਆਂ ਹਨ ਤੇ ਉਹਨਾਂ ਲਈ ਰੂਹ ਨੂੰ ਸਕੂਨ ਦੇਣ ਵਾਲੀ ਗੱਲ ਹੈ। ਉਹ ਭਵਿੱਖ ਵਿਚ ਵੀ ਪੰਜਾਬੀ ਭਾਈਚਾਰੇ ਨੂੰ ਇਕ ਮੰਚ ’ਤੇ ਇਕੱਤਰ ਕਰਨ ਅਤੇ ਮੈਨੀ ਗਰੇਵਾਲ ਵਰਗੇ ਪੰਜਾਬੀ ਨੌਜਵਾਨਾਂ ਨੂੰ ਵੱਡੀਆਂ ਪ੍ਰਾਪਤੀਆਂ ਕਰਨ ਲਈ ਸਹਿਯੋਗ ਦੇਣ ਵਿਚ ਸਫਲ ਹੋ ਜਾਣਗੇ। 

ਉਨ੍ਹਾਂ ਮੈਨੀ ਗਰੇਵਾਲ ਦੀ ਚੋਣ ਮੁਹਿੰਮ ਲਈ ਮਾਇਕ ਸਹਾਇਤਾ ਦਿੱਤੇ ਜਾਣ ਲਈ ਵੀ ਸਾਰਿਆਂ ਦਾ ਉਚੇਚਾ ਧੰਨਵਾਦ ਕੀਤਾ। ਇਸ ਸਮਾਗਮ ਵਿਚ ਮਾਈਕ ਬੋਪਾਰਾਏ, ਇਕਬਾਲ ਸਿੰਘ ਗਾਖਲ, ਬਲਵਿੰਦਰ ਸਿੰਘ ਵਾਲੀਆ, ਮੇਜਰ ਸਿੰਘ, ਸੁਰਜੀਤ ਸਿੰਘ ਟੁੱਟ, ਰਾਣਾ ਟੁੱਟ, ਸੁਖਦੇਵ ਬੈਨੀਵਾਲ, ਨਰਿੰਦਰ ਸਿੰਘ ਸਹੋਤਾ, ਪ੍ਰੀਤਮ ਸਿੰਘ ਗਰੇਵਾਲ, ਗੁਲਵਿੰਦਰ ਸਿੰਘ ਗਾਖਲ, ਨੇਕੀ ਅਟਵਾਲ, ਪਿੰਕੀ ਅਟਵਾਲ, ਕੁਲਜੀਤ ਨਿੱਝਰ, ਗੁਰਨਾਮ ਸਿੰਘ, ਤੀਰਥ ਗਾਖਲ, ਰਾਣਾ ਕਾਹਲੋਂ, ਐ¤ਸ.ਪੀ. ਸਿੰਘ, ਗੁਰਮੀਤ ਸਿੰਘ ਖਾਲਸਾ, ਜਗਤਾਰ ਸਿੰਘ ਜੱਗੀ, ਦਰਸ਼ਣ ਸਿੰਘ, ਸੁੱਖੀ ਚਾਹਲ, ਗੁਰਚਰਨ ਮਾਨ, ਜਸਵਿੰਦਰ ਸਿੰਘ ਜੰਡੀ, ਸਰਬਜੀਤ ਕੌਰ ਚੀਮਾ, ਪਰਮਜੀਤ ਸਿੱਧੂ, ਮਿੱਕੀ ਸਰਾਂ, ਮਨਜਿੰਦਰ ਸੰਧੂ, ਸੁੱਚਾ ਰਾਮ ਭਾਰਟਾ, ਸੰਤੋਖ ਜੱਜ, ਸੁਖਦੇਵ ਗਰੇਵਾਲ, ਭੁਪਿੰਦਰ ਸਿੰਘ ਪਰਮਾਰ, ਡਾ. ਪ੍ਰਿਤਪਾਲ ਸਿੰਘ, ਜਸਵੰਤ ਸਿੰਘ ਹੋਠੀ, ਮੰਗਲ ਸਿੰਘ ਭੰਡਾਲ, ਮੈਨੀ ਭੰਡਾਲ, ਗੁਰਮੀਤ ਸਿੰਘ ਬਾਜਵਾ, ਲਖਵੀਰ ਸਿੰਘ ਪਟਵਾਰੀ, ਜੁਗਰਾਜ ਸਿੰਘ ਸਹੋਤਾ, ਰਣਧੀਰ ਸਿੰਘ ਕੰਗ, ਕਸ਼ਮੀਰ ਸਿੰਘ ਸਾਹੀ, ਮਨਵੀਰ ਭੌਰਾ, ਜਸਜੀਤ ਸਿੰਘ, ਇਕਬਾਲ ਸਿੰਘ, ਗੁਰਾ ਸਿੰਘ, ਹਰਜੀਤ ਸਿੰਘ ਹਰਮਿੰਦਰ ਸਿੰਘ, ਬਲਜੀਤ ਸਿੰਘ ਸੰਧੂ, ਸੁਰਜੀਤ ਸਿੰਘ ਸੰਧੂ, ਚਰਨਜੀਤ ਸਿੰਘ ਸੰਧੂ, ਅਨਮੋਲ ਭੌਰਾ, ਜਸਵੀਰ ਤੱਖਰ, ਕਾਲਾ ਸਿੰਘ ਗਾਖਲ, ਇੰਦਰਜੀਤ ਸਿੰਘ ਥਿੰਦ ਤੇ ਹੋਰ ਅਨੇਕਾਂ ਸ਼ਖਸ਼ੀਅਤਾਂ ਹਾਜ਼ਰ ਸਨ। ਯੂਨਾਈਟਡ ਸਪੋਰਟਸ ਕਲੱਬ ਦੇ ਚੇਅਰਮੈਨ ਅਤੇ ਰਾਜਾ ਸਵੀਟਸ ਦੇ ਮਾਲਕ ਸ. ਮੱਖਣ ਸਿੰਘ ਬੈਂਸ ਵਲੋਂ ਇਨ੍ਹਾਂ ਸਾਰੀਆਂ ਹਾਜ਼ਰ ਸ਼ਖਸੀਅਤਾਂ ਲਈ ਚਾਹ ਪਾਣੀ ਤੇ ਰਾਤ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਸੀ।  
 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ