ਅਮਿਤ ਸ਼ਾਹ ਨੂੰ  ਭਾਈ ਬਲਵੰਤ  ਸਿੰਘ ਰਾਜੋਆਣਾ ਦਾ ਜੁਵਾਬ

ਅਮਿਤ ਸ਼ਾਹ ਨੂੰ  ਭਾਈ ਬਲਵੰਤ  ਸਿੰਘ ਰਾਜੋਆਣਾ ਦਾ ਜੁਵਾਬ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਅੰਮ੍ਰਿਤਸਰ: ਭਾਈ ਰਾਜੋਆਣਾ ਨੇ ਗ੍ਰਹਿ ਮੰਤਰੀ ਦੇ ਭਾਸ਼ਣ ਦਾ ਜੁਆਬ ਦਿੰਦਿਆਂ ਕਿਹਾ ਕਿ ਬੇਅੰਤ ਸਿੰਘ  ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਦਾ ਕਾਤਲ ਸੀ ।ਜਿਸ ਨੂੰ ਭਾਈ ਦਿਲਾਵਰ ਸਿੰਘ ਨੇ ਉਸ ਦੇ ਕਰਮਾਂ ਦੀ ਬਣਦੀ ਸਜ਼ਾ ਦਿੱਤੀ। ਮੈਨੂੰ ਇਸ ਕਤਲ ਵਿੱਚ ਸ਼ਾਮਿਲ ਹੋਣ ਦਾ ਕੋਈ ਅਫ਼ਸੋਸ ਨਹੀਂ ਹੈ। ਜੇਕਰ ਅਜਿਹੇ ਲੋਕਾਂ ਦੇ ਖਿਲਾਫ਼ ਲੜਨਾ ਅਤੇ ਇਨਾਂ ਨੂੰ ਮਾਰਨਾ ਅੱਤਵਾਦ ਹੈ ਤਾਂ ਮੈੰ ਇੱਕ ਅੱਤਵਾਦੀ ਹਾਂ। ਜਿਸ ਦਾ ਮੈਨੂੰ ਕੋਈ ਅਫ਼ਸੋਸ ਨਹੀੰ। ਇਸ ਦੇ ਬਦਲੇ ਵਿੱਚ ਮਿਲੀ ਮੈਨੂੰ ਮੌਤ ਦੀ ਸਜਾ ਮੇਰੇ ਲਈ ਵਾਹਿਗੁਰੂ ਦੇ ਪ੍ਰਸਾਦਿ ਦੀ ਤਰ੍ਹਾਂ ਹੈ। ਮੈਂ ਇਸ ਨੂੰ ਹੱਸ ਕੇ ਸਵੀਕਾਰ ਕਰਦਾ ਹਾਂ। ਪਰ ਅਜਿਹੇ ਕਾਤਲਾਂ ਨੂੰ ਪਾਲਣ ਵਾਲੇ ਨਿਪੁੰਸਕ ਸਿਸਟਿਮ ਅੱਗੇ ਝੁਕਣ ਤੋਂ ਇਨਕਾਰ ਕਰਦਾ ਹਾਂ। 

ਇਕ ਪਾਸੇ ਨਿਰਦੋਸ਼ ਲੋਕਾਂ ਦੇ ਕਤਲਾਂ ਬਦਲੇ ਉੱਚ-ਅਹੁਦੇ, ਮੰਤਰੀ, ਮੁੱਖ-ਮੰਤਰੀ ਦੇ ਅਹੁਦੇ ਅਤੇ ਦੂਸਰੇ ਪਾਸੇ ਅਜਿਹੇ ਕਿਸੇ ਕਾਤਲ ਨੂੰ ਮਾਰਨ ਬਦਲੇ ਮੌਤ ਦੀ ਸਜ਼ਾ। ਫ਼ਾਂਸੀ ਦੀ ਸਜ਼ਾ। ਮੈਨੂੰ ਇਹ ਕਬੂਲ ਹੈ, ਕਬੂਲ ਹੈ, ਕਬੂਲ ਹੈ। ਪਰ ਅਜਿਹੇ ਲੋਕਾਂ ਦੀ ਈਨ ਮੰਨਣੀ ਕਬੂਲ ਨਹੀਂ।