ਪੰਥਕ ਮੋਰਚਿਆਂ ਵਿੱਚ ਸਰਗਰਮ ਰਹਿਣ ਵਾਲੇ ਗਾਇਕ ਪ੍ਰਿਤਪਾਲ ਸਿੰਘ ਬਰਗਾੜੀ 'ਤੇ ਜਾਨਲੇਵਾ ਹਮਲਾ

ਪੰਥਕ ਮੋਰਚਿਆਂ ਵਿੱਚ ਸਰਗਰਮ ਰਹਿਣ ਵਾਲੇ ਗਾਇਕ ਪ੍ਰਿਤਪਾਲ ਸਿੰਘ ਬਰਗਾੜੀ 'ਤੇ ਜਾਨਲੇਵਾ ਹਮਲਾ

ਫਰੀਦਕੋਟ: ਬੀਤੇ ਕੱਲ੍ਹ ਸਿੱਖ ਨੌਜਵਾਨ ਗਾਇਕ ਪ੍ਰਿਤਪਾਲ ਸਿੰਘ ਬਰਗਾੜੀ 'ਤੇ ਜਾਨਲੇਵਾ ਹਮਲਾ ਕੀਤਾ ਗਿਆ ਜਿਸ ਵਿੱਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਬੀਤੀ ਰਾਤ ਪ੍ਰਿਤਪਾਲ ਸਿੰਘ ਬਰਗਾੜੀ ਪਿੰਡ ਤੋਂ ਰਣ ਸਿੰਘ ਵਾਲਾ ਪਿੰਡ ਨੂੰ ਜਾ ਰਿਹਾ ਸੀ ਜਦੋਂ ਉਸ ਦੀ ਕਾਰ ਉੱਤੇ ਮੋਟਰਸਾਈਕਲ ਸਵਾਰ ਤਿੰਨ ਹਮਲਾਵਰਾਂ ਵੱਲੋਂ ਗੋਲੀਆਂ ਮਾਰੀਆਂ ਗਈਆਂ। 

ਹਮਲਾਵਰਾਂ ਨੇ ਪ੍ਰਿਤਪਾਲ ਸਿੰਘ ਬਰਗਾੜੀ ਦੀ ਕਾਰ 'ਤੇ ਦੋ ਗੋਲੀਆਂ ਮਾਰੀਆਂ। ਇਹ ਗੋਲੀਆਂ ਅਗਲੇ ਸ਼ੀਸ਼ੇ 'ਤੇ ਵੱਜੀਆਂ। ਗੋਲੀਆਂ ਵੱਜਦਿਆਂ ਪ੍ਰਿਤਪਾਲ ਸਿੰਘ ਨੇ ਕਾਰ ਭਜਾ ਲਈ ਤੇ ਬਚਾਅ ਕਰਨ ਵਿੱਚ ਕਾਮਯਾਬ ਰਿਹਾ। 

ਇਸ ਘਟਨਾ ਸਬੰਧੀ ਪਤਾ ਲੱਗਣ 'ਤੇ ਮੌਕੇ ਉੱਤੇ ਲੋਕਾਂ ਦਾ ਇਕੱਠ ਹੋ ਗਿਆ ਤੇ ਵੱਡੀ ਗਿਣਤੀ ਵਿੱਚ ਪੁਲਿਸ ਵੀ ਪਹੁੰਚ ਗਈ। 

ਨੌਜਵਾਨ ਪ੍ਰਿਤਪਾਲ ਸਿੰਘ ਬਰਗਾੜੀ ਪੰਥਕ ਸੰਘਰਸ਼ਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਹੈ ਅਤੇ ਬਰਗਾੜੀ ਵਿਖੇ ਲੱਗੇ ਮੋਰਚੇ ਵਿੱਚ ਜਿੱਥੇ ਨੌਜਵਾਨਾਂ 'ਚ ਮੋਹਰੀ ਹੋ ਕੇ ਵਿਚਰਦਾ ਰਿਹਾ ਸੀ ਉੱਥੇ ਹੀ ਪ੍ਰਿਤਪਾਲ ਸਿੰਘ ਵੱਲੋਂ ਬਰਗਾੜੀ ਮੋਰਚੇ ਸਬੰਧੀ ਗੀਤ ਗਾ ਕੇ ਪ੍ਰਚਾਰ ਵੀ ਕੀਤਾ ਗਿਆ। 

ਪੁਲਿਸ ਵੱਲੋਂ ਘਟਨਾ ਵਾਲੀ ਥਾਂ ਦੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਹਮਲੇ ਪਿੱਛੇ ਡੇਰਾ ਸਿਰਸਾ ਪ੍ਰੇਮੀਆਂ ਦਾ ਹੱਥ ਹੋਣ ਦਾ ਸ਼ੰਕਾ ਜ਼ਾਹਰ ਕੀਤਾ ਜਾ ਰਿਹਾ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ