ਜ਼ਾਹਿਰ-ਓ-ਬਾਤਿਨ ਖ਼ਾਲਸਾ ਦੇ ਬੋਲ 

ਜ਼ਾਹਿਰ-ਓ-ਬਾਤਿਨ ਖ਼ਾਲਸਾ ਦੇ ਬੋਲ 

ਗੜਗੱਜ ਬੋਲੇ

ਲੋਕਾਂ ਦੀਆਂ ਪੱਗਾ ਤੇ ਖਾਲਸੇ ਦਾ ਦਸਤਾਰਾ ਏ ।

ਲੋਕਾਂ ਦੀਆਂ ਦਾੜੀਆਂ ਤੇ ਖਾਲਸੇ ਦਾ ਦਾਹੜਾ ਏ ।

ਲੋਕਾਂ  ਦੀ  ਦਾਲ  ਹੈ  ਤੇ  ਖਾਲਸੇ  ਦਾ  ਦਾਲਾ  ਏ ।

ਲੋਕਾਂ  ਦੀ  ਸਬਜੀ  ਤੇ  ਖਾਲਸੇ  ਦਾ  ਭਾਜਾ   

ਲੋਕਾਂ  ਦੇ  ਪਤੀਲੇ  ਤੇ  ਖਾਲਸੇ  ਦਾ  ਦੇਗਾ ਏ 

ਲੋਕਾਂ ਦੀਆਂ ਤਲਵਾਰਾਂ ਤੇ ਖਾਲਸੇ ਦਾ ਤੇਗਾ ਏ ।

ਲੋਕਾਂ  ਲਈ  ਦਿਨ  ਤੇ ਖਾਲਸੇ ਦਾ ਪ੍ਰਕਾਸ਼ਾ ਏ।

ਲੋਕਾਂ ਲਈ ਬੇਨਤੀ ਤੇ ਖਾਲਸੇ ਦਾ ਅਰਦਾਸਾ ਏ ।

ਲੋਕਾਂ ਲਈ ਪਾਗਲ ਤੇ ਖਾਲਸੇ ਦਾ ਮਸਤਾਨਾ ਏ ।

ਲੋਕਾ ਲਈ  ਨਹੌਣਾ ਤੇ ਖਾਲਸੇ ਦਾ ਇਸ਼ਨਾਨਾ ਏ ।

ਅੰਮ੍ਰਿਤਸਰ ਸਾਹਿਬ ਜਿਲ੍ਹੇ ਵਿੱਚ ਪਿੰਡ ਤਰਸਿੱਕਾ ਏ ।

ਦੁਨੀਆਂ ਵਿੱਚ ਖਾਲਸੇ ਦਾ ਚਲਦਾ ਪਿਆ ਸਿੱਕਾ ਏ ।

ਲੋਕਾਂ ਦੀਆਂ ਬੋਲੀਆਂ ਤੇ ਖਾਲਸੇ ਦਾ ਬੋਲਾ ਏ ।

ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਏ ।

 

ਗੜਗੱਜ ਬੋਲੇ ( ਖਾਲਸਈ ਬੋਲੇ )

(੧)ਉਗਰਾਹੀ- ਭਿੱਖਯਾ,ਗਜਾ ਕਰਨਾ

(੨)ਉਜਾਗਰ ਦੀਵਾ, ਚਿਰਾਗ 

(੩) ਉਜੀਗਰੀ- ਲਾਲਟੈਂਣ

(੪)ਅਸਵਾਰਾ -ਸ੍ਰੀ 1ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ2ਕੂਚ,ਪ੍ਰਸਥਾਨ

(੫)ਅਸਵਾਰਾ ਕਰਨਾ-1.ਚੜ੍ਹਾਈ ਕਰਨੀ,ਕੂਚ ਕਰਨਾ,2ਪ੍ਰਲੋਕ ਗਮਨ

(੬)ਅਕਲ ਦਾਨ-ਛੋਟਾ,ਡੰਡਾ

(੭)ਆਕਾਸ਼ਪੂਰੀ-ਬੱਕਰੀ

(੮)ਅਕਾਸ਼ੀ ਦੀਵਾ-ਸੂਰਜ ਅਤੇ ਚੰਦਰਮਾ

(੯)ਅਕਾਸ਼ੀ ਫੌਜ-ਸ਼ਹੀਦੀ ਫੌਜ,ਅਜਗੈਬੀ ਸੈਨਾ

(੧੦)ਅਕਾਲ ਬਾਗਾਂ-'ਸਤਿ ਸ੍ਰੀ ਅਕਾਲ' ਦਾ ਜੈਕਾਰਾ

(੧੧)ਅਕਾਲੀ-1.ਅਕਾਲ ਦਾ ਉਪਾਸਕ 2.ਨੀਲਾ ਬਾਣਾ ਧਾਰੀ ਸਿੰਘ,ਨਿਹੰਗ ਸਿੰਘ

(੧੨)ਅਖੰਡ ਪਾਠ-ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਹ ਪਾਠ ਜੋ ਲਗਾਤਾਰ ਹੁੰਦਾ ਰਹੇ,ਜਦ ਤੀਕ ਭੋਗ ਨਾ ਪਵੇ ਤਦ ਤੀਕ ਰੁਮਾਲ ਨਾ ਪਾਇਆ ਜਾਵੇ|ਇਹ ਪਾਠ ਅੜਤਾਲੀ ਘੰਟੇ ਜਾਂ ਵੱਧ ਸਮੇਂਅੰਦਰ ਹੋਇਆ ਕਰਦਾ ਹੈ

(੧੩)ਅਤੀ ਅਖੰਡ ਪਾਠੀ-ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਹ ਪਾਠ, ਜਿਸ ਨੂੰ ਇਕੱਲਾ ਪਾਠੀ ਇੱਕੇ ਆਸਣ ਬੈਠ ਕੇ ਨਿਰੰਤਰ ਕਰਦਾ ਹੋਇਆ ਅੱਠ ਅਥਵਾ ਨੂੌ ਪਹਿਰ ਅੰਦਰ ਸਮਾਪਤ ਕਰੇ|

(੧੪)ਅੰਥੱਕ-ਮਰੀਅਲ ਟੱਟੂ,ਜੋ ਘੋੜਾ ਹਾਰਿਆ ਹੋਇਆ ਹੋਵੇ

(੧੫)ਅਥੱਕ ਸਵਾਰੀ- ਜੁੱਤੀ, ਜੋੜਾ

(੧੬)ਅਨਹਤ ਸ਼ਬਦ-ਘੁਰਾੜੇ ਮਾਰਨੇ

(੧੭)ਅਫਲਾਤੂਨ-ਰਜਾਈ,ਲੇਫ

(੧੮)ਅਫਲਾਤੂਣੀ-ਤੁਲਾਈ

(੧੯)ਅਰਦਾਸਾ-ਪ੍ਰਾਰਥਨਾ, ਬਿਨਓੁ

(੨੦)ਅਰਦਾਸਾ ਸੋਧਣਾ- ਕਿਸੇ ਕੰਮ ਦੇ ਆਰੰਭ ਜਾਂ ਸਮਾਪਤੀ ਤੇ ਕਰਤਾਰ ਅੱਗੇ ਬੇਨਤੀ ਪ੍ਰਾਰਥਨਾ ਕਰਨੀ

(੨੧)ਅਰਦਾਸੀਆ - ਅਰਦਾਸ ਕਰਨ ਵਾਲਾ ਸਿੰਘ

(੨੨)ਅਰਾਕਣ,ਅਰਾਕੀ-1.ਘੋੜੀ ਘੋੜਾ 2.ਟੈਰ,ਟੈਰਾ

(੨੩)ਅੜੰਗ ਬੜੰਗ ਹੋਣਾ-ਲੇਟਣਾ,ਸੌਂ ਜਾਣਾ

(੨੪)ਆਹੂ ਲਾਹੁਣੇ- ਕਤਲੇਆਮ ਕਰਨੀ,ਵੱਢ-ਟੁੱਕ

(੨੫)ਆਕੜ ਭੰਨ- ਰੋਗ,ਬਿਮਾਰੀ,ਬੁਖਾਰ

(੨੬)ਆਕੀ ਹੋਣਾ- ਹਵਾਲਾਤ ਵਿੱਚ ਪੈਣਾਂ, ਜੇਲ੍ਹ ਵਿੱਚ ਹੋਣਾ

(੨੭)ਆਨੰਦ -1.ਪੂਰਨ ਤ੍ਰਿਪਤ,2.ਸਿੱਖ ਧਰਮ ਦੀ ਮਰਿਆਦਾ ਅਨੁਸਾਰ ਵਿਆਹ ਕਰਨਾ

(੨੮)ਔਰਾਪਤ-ਝੋਟਾ,ਇਸ ਦਾ ਨਾਂ ਮਹਿਖਾਸੁਰ ਵੀ ਹੈ

(੨੯)ਅੰਗ ਸੰਗ-1. ਸਹਾਇਕ ,ਸਾਥੀ 2.ਕਰਤਾਰ,ਵਾਹਿਗੁਰੂ

(੩੦)ਅੰਗੀਠਾ-ਚਿਤਾ,ਚਿਖਾ

(੩੧)ਅੰਜਨੀ-ਰਾਤ,ਕਾਲੀ ਦੇਵੀ

(੩੨)ਅਨਮਤੀਆਂ- ਸਿੰਘ ਧਰਮ ਤੋਂ ਭਿੰਨ ਹੋਰ ਧਰਮ ਧਾਰਨ ਵਾਲਾ

(੩੩)ਅੰਨਾ-ਮੂਰਤੀ ਪੂਜਕ ਹਿੰਦੂ, ਜਿਸ ਨੂੰ ਦੇਸ਼ ਦਾ ਤਿਆਰ ਨਹੀਂ

(੩੪)ਅੰਮ੍ਰਿਤ ਵੇਲਾ- ਪ੍ਰਾਂਤਹਕਾਲ,ਤੜਕਾ

(੩੫ਅੰਮ੍ਰਿਤੀ -ਸਲੂਣੀ ,ਕੜ੍ਹੀ

(੩੬)ਅੰਮਰਤੀਆ-ਜਿਸ ਨੇ ਖੰਡੇ ਦਾ ਅੰਮ੍ਰਿਤ ਛੱਕਿਆ ਹੈ

(੩੭)ਇੱਕਟੰਗੀ ਬਟੇਰਾ-ਬੈਂਗਣ,ਬਤਾਉ

(੩੮)ਇੰਦਰ-ਮੇਘ, ਬੱਦਲ

(੩੯)ਇੰਦਰ ਜਲ-ਵਰਖਾ ਦਾ ਪਾਣੀ

(੪੦)ਇੰਦਰਾਣੀ- ਹਵਾ,ਪੌਣ,ਵਾਯੂ

(੪੧)ਇਲਾਚੀ-1.ਫੁਲਾਹੀ,2.ਫੁਲਾਹੀ ਦੀ ਦਾਤਣ

(੪੨)ਸ਼ਹੀਦ-ਧਰਮ ਲਈ ਪ੍ਰਾਣ ਵਾਰਨ ਵਾਲਾ ਯੋਧਾ

(੪੩)ਸ਼ਹੀਦ ਗੰਜ- ਸ਼ਹੀਦਾਂ ਦੇ ਅੰਤਿਮ ਸੰਸਕਾਰ ਦਾ ਅਸਥਾਨ

(੪੪)ਸ਼ਹੀਦੀ-1. ਸ਼ਹੀਦ ਦੀ ਪਦਵੀ 2.ਜੰਗ ਵਿੱਚ ਕੀਤੀ ਕੁਰਬਾਨੀ

(੪੫)ਸ਼ਹੀਦੀ ਸੋਧ-1.ਕੁਦਰਤੀ ਭੁੱਖ,ਅਕਾਲ ਦੇ ਹੁਕਮ ਅਨੁਸਾਰ ਹੋਈ ਪੀੜਾ 2.ਕੁਰਹਿਤੀਏ ਨੂੰ ਸ਼ਹੀਦਾਂ ਵੱਲੋਂ ਹੋਈ ਤਾੜਨਾ

(੪੬)ਸ਼ਹੀਦੀ ਦੇਗ- 1. ਭੰਗ ਦੀ ਮਿੱਠੀ ਦੇਗ 2.ਸ਼ਹੀਦਾਂ ਨਮਿੱਤ ਤਿਆਰ ਕੀਤਾ ਲੰਗਰ

(੪੭)ਸ਼ਹੀਦੀ ਪ੍ਰਸ਼ਾਦ-1.ਕੜਾਹ ਪ੍ਰਸ਼ਾਦ 2.ਪੰਜ ਸਿੰਘਾਂ ਲਈ ਭਾਵਨਾ ਨਾਲ ਤਿਆਰ ਕੀਤਾ ਭੋਜਨ

(੪੮)ਸ਼ਹੀਦੀ ਫੌਜ-1.ਸ਼ਹੀਦ ਸਿੰਘਾਂ ਦੀ ਸੈਨਾ2.ਅਕਾਲ ਦੀ ਗੁਪਤ ਫੌਜ

(੪੯)ਸ਼ਹੀਦੀ ਮਾਰ- ਸ਼ਹੀਦ ਸਿੰਘਾਂ ਵੱਲੋਂ ਹੋਈ ਤਾੜਨਾ2.ਕੁਕਰਮੀ ਨੂੰ ਸ਼ਹੀਦ ਸਿੰਘਾਂ ਤੋਂ ਪ੍ਰਾਪਤ ਹੋਇਆ ਦੁੱਖ

(੫੦)ਸੱਚਖੰਡ- 1.ਗੁਰਪੁਰੀ 2.ਖਾਲਸਾ ਦੀਵਾਨ 3.ਖਾਲਸੇ ਦਾ ਪੰਜਵਾਂ ਤਖਤ ਸ੍ਰੀ ਅਬਚਲ ਨਗਰ ਹਜ਼ੂਰ ਸਾਹਿਬ

(੫੧)ਸੱਚਖੰਡ ਵਾਸੀ-ਗੁਰਪੁਰੀ ਵਿੱਚ ਨਿਵਾਸ, ਪ੍ਰਲੋਕ ਗਮਨ

(੫੨)ਸੱਚਾ ਪਾਤਸ਼ਾਹ- ਸਤਗੁਰੂ

(੫੩)ਸਜਣਾ- ਤਿਆਰ ਹੋਣਾ,ਸਭਾ ਵਿੱਚ ਬੈਠਣਾ,ਸ਼ਸਤਰ ਬਸਤਰ ਪਹਿਨਨੇ

(੫੪)ਸੱਤ ਸ੍ਰੀ ਅਕਾਲ - ਸਿੰਘਾਂ ਦਾ ਜੈਕਾਰਾ, ਕੂਚ ਅਤੇ ਦੀਵਾਨ ਦੀ ਸਮਾਪਤੀ ਤੇ ਉਚਾਰਨ ਕੀਤਾ ਜੈਕਾਰਾ

(੫੫)ਸਦਾ ਗੁਲਾਬ- ਕਿੱਕਰ,ਬਬੂਲ  

(੫੬)ਸਦਾ ਗੁਲਾਬ ਦਾ ਮੁੱਖ ਮਾਂਜਣਾ-ਕਿੱਕਰ ਦੀ ਦਾਤਣ ਕਰਨਾ

(੫੭)ਸਫਾ ਜੰਗ- ਟਕੂਆ,ਕੁਹਾੜੀ

(੫੮)ਸਬਜ਼ ਪੁਲਾਓ-ਸਾਗ

(੫੯)ਸਬਜ਼ ਮੰਦਰ-ਬਿ੍ਛ, ਬ੍ਰਿਛ ਹੇਠ ਨਿਵਾਸ

(੬੦)ਸ਼ਬਦ-ਗੁਰਬਾਣੀ ਦੀ ਪਦ,ਸ੍ਰੀ ਮੁੱਖ ਵਾਕ ਛੰਦ

(੬੧)ਸ਼ਬਦ ਕੀਰਤਨ- ਗੁਰਬਾਣੀ ਦਾ ਗਾਇਨ

(੬੨)ਸ਼ਬਦ ਭੇਟ- ਗੁਰਬਾਣੀ ਪੜ੍ਹਨ ਅਤੇ ਗਾਉਣ ਵਾਲੇ ਦੀ

(੬੩)ਸਮੁੰਦਰ- ਦੁੱਧ

(੬੪)ਸਮੁੰਦਰਾਂ ਧਾਰੀ- ਦੂਧਾ-ਧਾਰੀ,ਕੇਵਲ ਦੁੱਧ ਪੀਣ ਵਾਲਾ

(੬੫)ਸ਼ਰਦਾਈ-1.ਘੋਟੀ ਹੋਈ ਭੰਗ 2.ਛੱਪੜ ਦਾ ਪਾਣੀ

(੬੬)ਸਰਦੌਨਾ- ਠੰਢ,ਸੀਤ,ਪਾਲਾ

(੬੭)ਸਰਦੌਨਾਂ ਮੁੱਠੀਆਂ ਭਰਦਾ ਹੈ-ਪਾਲਾ ਲੱਗਦਾ ਹੈ, ਕਾਂਬਾ ਲੱਗਦਾ ਹੈ

(੬੮)ਸਰਵ ਰਸ-ਲੂਣ,ਨਮਕ,ਇਸ ਦਾ ਨਾਮ ਰਾਮ-ਰਸ ਭੀ ਹੈ

(੬੯)ਸਰਬ ਲੋਹ- 1. ਅਕਾਲ ਪੁਰਖ 2.ਲੋਹਾ, ਸ਼ਾਸਤਰ

(੭੦)ਸਰਬ ਲੋਹੀਆ- ਉਹ ਸਿੰਘ,ਜੋ ਕੇਵਲ ਲੋਹੇ ਦੇ ਭਾਂਡੇ ਵਿੱਚ ਛਕਦਾ ਹੋਵੇ

 (੭੧)ਸਲੋਤਰ- 1.ਮੋਟਾ ਕੁਤਕਾਂ,ਮਧਰਾ ਅਤੇ ਮੋਟਾ ਡੰਡਾ 2.ਭੰਗ ਘੋਟਣਾ

(੭੨)ਸਵਾਇਆ -  ਥੋੜ੍ਹਾ, ਕਮ,ਘੱਟ

(੭੩)ਸਵਾਰਾ - 1 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ 2. ਕੂਚ ਪ੍ਰਸਥਾਨ

(੭੪)ਸਵਾਰਾਂ ਕਰਨਾ -  ਚੜ੍ਹਾਈ ਕਰਨੀ, ਕੂਚ ਕਰਨਾ 2. ਪ੍ਰਲੋਕ ਗਮਨ

(੭੫)ਸਵਾ ਲੱਖ  - ਇੱਕ, ਏਕ

(੭੬)ਸਵਾ ਲੱਖ ਫ਼ੌਜ - ਇੱਕ ਸਿੰਘ

(੭੭)ਸਾਉਗੂੀ-  ਹਰਾ ਛੋਲੂਆ

(੭੮)ਸ਼ਾਹਜਹਾਂ - ਪੋਸਤ  ਦਾ ਬੂਟਾ

(੭੯)ਸਾਕਤ -  1.ਗੁਰੂ ਤੋਂ ਬੇਮੁੱਖ , ਮਾਇਆ ਦਾ ਦਾਸ 2. ਧਰਮ ਤੋਂ ਪੱਤਰ

(੮੦)ਸਾਰ- ਲੋਹਾ,ਫੌਲਾਦ,ਸ਼ਸਤਰ

(੮੧)ਸਾਵੀ-ਮੂੰਗੀ

(੮੨)ਸਿਕਰੀ-ਨੱਕ ਚੂੰਢੀ, ਛੋਟਾ ਮੋਚਨਾ,ਕੰਡਾ ਕੱਢਣ ਵਾਲੀ ਚਿਮਟੀ

(੮੩)ਸ਼ਿਕਾਰੀ - ਵਿਭਚਾਰੀ,ਪਰ-ਇਸਤ੍ਰੀ ਗਾਮੀ

(੮੪)ਸਿੰਘ - ਖੰਡੇ ਦਾ ਅੰਮ੍ਰਿਤਧਾਰੀ ਸਿੱਖ

(੮੫)ਸਿੰਘਣੀ -  ਸਿੱਖ ਮੱਤ ਦੀ ਧਾਰਨੀ ਇਸਤਰੀ

(੮੬)ਸਿਰਖਿੰਡੀ-ਸ਼ੱਕਰ

(੮੭)ਸਿਰ ਗੁੰਮ- 1. ਜਿਸ ਨੇ ਅੰਮ੍ਰਿਤ ਛੱਕ ਕੇ ਕੇਸ ਮੁਨਾਏ ਹਨ 2.ਢੂੰਂਡੀਆਂ ਜੈਨੀ

(੮੮)ਸਿਰ ਕਸਾ- 1.ਮੋਨਾ,ਮੰਡਿਤ 2.ਜੈਨੀ ਸਾਧ ਢੂੰਡੀਆ 3.ਸੰਨਿਯਾਸੀ

(੮੯)ਸਿਰ ਜੋੜਗੁੜ

(੯੦)ਸ਼ੀਸ਼ ਮਹਿਲ- ਟੁੱਟੀ ਹੋਈ ਛੰਨ: ਜਿਸ ਵਿੱਚ ਦੀ ਆਕਾਸ਼ ਨਜ਼ਰ ਆਵੇ

(੯੧)ਸੁੱਕ-ਮਾਂਜ - ਨਿਰਾਹਾਰ - ਭੁੱਖਾਂ

(੯੨)ਸੁੱਖਦੇਈ ਸਿੰਘ-ਭੰਗ ਘੋਟ ਕੇ ਪਿਆਉਣ ਵਾਲਾ

੯੩)ਸੁੱਖਦੇਈ- ਤੁਲਾਈ,ਹੇਠ ਵਿਛਾਉਣ ਦਾ ਰੂੰ-ਦਾਰ ਵਸਤਰ

(੯੪)ਸੁੱਖ ਨਿਧਾਨ,ਸੁੱਖਾ-  ਭੰਗ,ਵਿਜੀਆ

(੯੫)ਸੁਚਾਲਾ- ਲੰਙਾ, ਡੁੱਡਾ, ਤਿਮਰ ਲੰਗੀਆਂ 

(੯੬)ਸੁਚੇਤਾ-1. ਝਾੜਾ 2. ਪੰਜ ਇਸ਼ਨਾਨਾਂ 

(੯੭)ਸੁਚੇਤਾ ਤਾੜਨਾ- ਪੰਜ ਇਸ਼ਨਾਨਾ ਕਰਨਾ, ਹੱਥ ਪੈਰ ਤੇ ਮੂੰਹ ਧੋ ਕੇ ਤਿਆਰ ਹੋਣਾ

(੯੮)ਸੁਚੇਤੇ  ਜਾਣਾ - ਸੋਚ ਲਈ ਬਾਹਰ ਜਾਣਾ,ਜੰਗਲ ਜਾਣਾ

(੮੯)ਸੁਜਾਖਾ - 1.ਚਲਨੀ,ਛਾਣਨੀ,2. ਗਿਆਨੀ

(੧੦੦)ਸੁੰਦਰੀ -ਝਾੜੂ, ਬੂਹਰੀ ਬਹੁਕਰ

(੧੦੧)ਸੁਨਹਿਰਾ - 1. ਅੰਮ੍ਰਿਤ ਤਿਆਰ ਕਰਨ ਵਾਲਾ ਸਰਬਲੋਹ ਦਾ ਪਾਤਰ  2 ਕੁੰਡਾ

(੧੦੨)ਸੁਨਹਿਰੀਆ - ਉਹ ਗੁਰਭਾਈ ਜਿਸ ਨੇ ਇੱਕ ਪਾਤ੍ ਵਿੱਚ ਅੰਮ੍ਰਿਤ ਛਕਿਆ ਹੈ

(੧੦੩)ਸੁਰਗ -  1. ਮੁਸੀਬਤ, ਵਿਪਦਾ 2.ਨਿੰਦਰਾ,ਸੁਖਪਤੀ

(੧੦੩)ਸੁਰਗੁ-ਦੁਆਰੀਆਂ - ਨਕਟਾ

(੧੦੪)ਸੁਰਗਵਾਸ -  1.ਗਾੜ੍ਹੀ ਨੀਂਦ ਵਿੱਚ ਸੋਣਾ 2.ਮੌਤ

(੧੦੫)ਸੁਰਮਈ-  ਸੁਰਮੇ ਰੰਗਾ, ਨੀਲਾ, ਕਾਲਾ

(੧੦੬)ਸੁਰਮਈ ਦਾਲਾਂ-  ਲੋਹੇ ਦੇ ਭਾਂਡੇ ਵਿੱਚ ਰਿੱਦੀ ਦਾਲ,ਮਾਹਾਂ ਦੀ ਦਾਲ

(੧੦੭)ਸੂਬੇਦਾਰ -  ਝਾੜੂ ਦੇਣ ਵਾਲਾ ਸਿੱਖ

(੧੦੮)ਸੂਰਮਾ - ਅੰਧਾ, ਨੇਤਰਹੀਣ

(੧੦੯)ਸੇਓੁ - ਪਿਓਦੀ ਬੇਰ

(੧੧੦)ਸ਼ੇਰ ਦੇ ਕੰਨ - ਭੰਗ ਛਾਨਣ ਵਾਲੇ ਰੁਮਾਲ ਦੇ ਲੜ

(੧੧੧)ਸੋਂਝਾ ਦੇਣਾ - 1.ਮਾਂਜਣਾ,ਸਾਫ ਕਰਨਾ 2.ਕੁਰੀਤੀਆ ਨੂੰ ਤਾੜਨਾ, ਅਪਰਾਧੀ ਨੂੰ ਦੰਡ ਦੇ ਕੇ ਸਿੱਧਾ ਕਰਨਾ

(੧੧੨)ਸੋਧਣਾ-ਕੁਰੀਤੀਆ ਨੂੰ ਤਾੜ ਕੇ ਸ਼ੁੱਧ ਕਰਨਾ ਮੁਲਕ ਫਤਿਹ ਕਰਨਾ ਚੰਦਾ ਵਸੂਲ ਕਰਨਾ

(੧੧੩)ਸੰਖੀ - ਮਾਸ ਦੀ ਹੱਡੀ

(੧੧੪)ਸੰਤੋਖਣਾ -  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਿਆਂ ਵਿੱਚ ਲਪੇਟਣਾ ਕਾਰਜ ਸਮਾਪਤ ਕਰਨਾ

(੧੧੫)ਸ੍ਰੀ ਸਾਹਿਬ - ਤਲਵਾਰ,ਕ੍ਰਿਪਾਨ

(੧੧੬)ਹਜ਼ਾਰ ਮੇਖੀ -  ਗੋਦੜੀ,ਟਾਕੀਆਂ ਵਾਲੀ ਗੋਦੜੀ

(੧੧੭)ਹਜ਼ੂਰ ਸਾਹਿਬ- ਤਖ਼ਤ ਸ੍ਰੀ ਅਬਿਚਲ ਨਗਰ

(੧੧੮)ਹਜੂਰੀਆ - ਜਿਸ ਨੇ ਅਬਿਚਲ ਨਗਰ ਦੀ ਯਾਤਰਾ ਕੀਤੀ ਹੈ 2.ਜੋ ਹਜ਼ੂਰ ਸਾਹਿਬ ਦੇ ਗੁਰਦੁਆਰੇ ਸੇਵਾ ਕਰਦਾ ਹੈ

(੧੧੯)ਹਜ਼ੂਰੀ ਪਰਨਾ -  ਹੱਥ ਮੂੰਹ ਸਾਫ ਕਰਨ ਵਾਲਾ ਕੱਪੜਾ

(੧੨੦)ਹੱਥ ਸੁਚੇਤ ਕਰਨੇ - ਹੱਥ ਧੋਣੇ

(੧੨੧)ਹਰਨ ਹੋਣਾ - ਭੱਜਣਾ,ਨੱਠਣਾ

(੧੨੨)ਹਰਨੀ - ਮੱਖੀ, ਜੂੰ,ਯੂਕਾ

(੧੨੩)ਹਰਾ - ਸੁੱਕਾ, ਖੁਸ਼ਕ

(੧੨੪)ਹਾਜ਼ਰੀ ਭਰਨੀ - ਖਾਲਸੇ ਦੇ ਦੀਵਾਨ ਵਿੱਚ ਅੰਮ੍ਰਿਤ ਵੇਲੇ ਅਤੇ ਸੰਝ ਨੂੰ ਹਾਜ਼ਰ ਹੋਣਾ

(੧੨੫)ਹਰਾ ਕਰਨਾ - 1.ਸੁਕਾਉਣਾ, ਖੁਸ਼ਕ ਕਰਨਾ 2.ਧੋਣਾ, ਸਾਫ ਕਰਨਾ

(੧੨੬)ਹੀਰਾ - ਚਿੱਟਾ ਕੇਸ

(੧੨੭)ਹੀਰੇ ਚੁਗਣੇ - ਚਿੱਟੇ ਕੇਸ ਮੋਚਨੇ ਆਦਿ ਨਾਲ ਪੁੱਟਣੇ, ਜਿਸ ਤੋਂ ਸਿੰਘ ਤਨਖ਼ਾਹੀਆ ਹੋ ਜਾਂਦਾ ਹੈ

(੧੨੮)ਹੁਕਮ ਸੱਤ - ਮਰਨਾ,ਚਲਾਣਾ ਕਰਨਾ

(੧੨੯)ਹੋਲਾਂ ਖੇਡਣਾ -  1.ਜੰਗ ਕਰਨਾ2.ਮੁਹੱਲਾ ਖੇਡਣਾ

(੧੩੦)ਹੋਲਾ ਮਹੱਲਾ - ਚੇਤ ਵਦੀ ਇੱਕ ਦਾ ਤਿਉਹਾਰ,ਜਿਸ ਦਿਨ ਸਿੰਘ ਨਕਲੀ ਜੰਗ ਕਰਦੇ ਹਨ

(੧੩੧)ਹੰਕਾਰਿਆ ਹੋਇਆ - ਪਾਟਿਆਂ,ਲੀਰਾਂ ਹੋਇਆ

(੧੩੨)ਹੰਨਾ - 1. ਲਿੰਗ, ਇੰਦਰੀ 2.ਇਸ ਦਾ ਨਾਉਂ ਘੋੜਾ ਭੀ ਹੈ

(੧੩੩)ਕਸਤੂਰਾ -  ਸੂਰ

(੧੩੪)ਕਸਤੂਰੀ-  ਖੋਪਾ,ਸੂਰ ਦੀ ਸਾਂਠ,ਖੱਲ ਚਮੜੀ

(੧੩੫)ਕੱਚਾ ਪਿੱਲਾ -  ਰਹਿਤ ਮਰਿਆਦਾ ਵਿੱਚ ਢਿੱਲ ਮੱਠ ਕਰਨ ਵਾਲਾ ਜੋ ਸਿੰਘ ਧਰਮ ਦੇ ਨਿਯਮਾਂ ਨੂੰ ਜੋ ਚੰਗੀ ਤਰ੍ਹਾਂ ਨਹੀਂ ਧਾਰ ਦਾ

(੧੩੬)ਕੱਚਾ ਬੋਲਾ -  ਸਿੰਘ ਧਰਮ ਵਿਰੁੱਧ ਬੋਲੀ,ਝੂਠਾ ਬਚਨ

(੧੩੭)ਕੱਚੀ ਬਾਣੀ - 1.ਗੁਰਬਾਣੀ ਤੋਂ ਭਿੰਨ ਕੋਈ ਹੋਰ ਬਾਣੀ 2 ਅਕਾਲ ਦੀ ਮਹਿਮਾ ਤੋਂ ਬਿਨਾਂ ਪਾਣੀ

(੧੩੮)ਕਛਹਿਰਾਂ - ਰੇਬਦਾਰ ਕਛ

(੧੩੯)ਕੱਟਾ - ਹਾਥੀ

(੧੪੦)ਕੋਠੌਤਾ - ਕਾਠ ਦਾ ਪਾਤ੍

(੧੪੧)ਕੱਪੜ ਬੀਜ - ਬੜੇਵਾਂ

(੧੪੨)ਕਮਰ ਕੱਸਾ ਕਰਨਾ - 1.ਕਮਰ ਬੰਨ੍ਹ ਕੇ ਤਿਆਰ ਹੋਣਾ 2.ਪ੍ਰਲੋਕ ਗਮਨ ਮਰਨਾ

(੧੪੩)ਕਮਰ ਕੱਸਾ ਖੁਲ੍ਹਵਾਉਣਾ - ਆਈ ਅਭਯਾਗਤ ਨੂੰ ਨਿਵਾਸ ਦੇਣਾ ਅਤੇ ਸੇਵਾ ਕਰਨੀ

(੧੪੪)ਕਰਦੌਨਾਂ  - ਛੋਟੀ ਕਰਦ

(੧੪੫)ਕਰਾੜੀ - ਮੂਲੀ

(੧੪੬)ਕਲਗਾ - ਗੰਜਾ

(੧੪੭)ਕਲਗੀਧਰ -  ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

(੧੪੮)ਕੜਾਹ ਪ੍ਰਸ਼ਾਦ -  ਤਿਹਾਵਲ,ਪੰਚਾਂਮਿ੍ਤ

(੧੪੯)ਕੜਾਕਾ - 1.ਭੁੱਖ ਨਿਰਾਹਾਰ ਰਹਿਣਾ 2.ਮੁਸੀਬਤ

(੧੫੦)ਕਾਜਾ -  ਭੁੱਖਾਂ,ਅੰਨ ਦਾ ਨਾ ਮਿਲਣਾ

(੧੫੧)ਕਾਜਾ ਖੋਲ੍ਹਣਾ -  ਭੋਜਨ ਕਰਨਾ

(੧੫੨)ਕਾਜੀ - ਮੁਰਗਾ

(੧੫੩)ਕਾਠਗੜ੍ਹ - ਚਿੰਤਾ,ਚਿਖਾ

(੧੫੪)ਕਾਣਾ - ਤੁਰਕ ਮੁਸਲਮਾਨ

੧੫੫)ਕਾਨੂੰਗੋ - ਖੂੰਡਾ,ਛਟੀ

(੧੫੬)ਕਾਰਦਾਰ -  ਫਾਹੁੜਾ

(੧੫੭)ਕਾਰ ਭੇਟ  - ਸਤਿਗੁਰੂ ਨਮਿੱਤ ਸੇਵਾ ਹਿਤ ਦਿੱਤੀ ਜਾਣ ਵਾਲੀ ਮਾਇਆ

(੧੫੮)ਕੀਰਤਨ -  ਗੁਰਬਾਣੀ ਦਾ ਗਾਉਣਾ

(੧੬੦)ਕੁਹੀ - ਦਾਤੀ,ਦਾਤਰੀ

(੧੬੧)ਕੁਹੀ ਦਾ ਸ਼ਿਕਾਰ - ਦਾਤੀ ਨਾਲ ਘਾਹ ਅਥਵਾ ਖੇਤੀ ਵੱਢਣੀ

(੧੬੨)ਕੁੱਠਾ -  ਮੁਸਲਮਾਨ ਰੀਤੀ ਨਾਲ ਮਾਰੇ ਜੀਵ ਦਾ ਮਾਸ

(੧੬੩)ਕੁਣਕਾ - 1.ਕੜਾਹ ਪ੍ਰਸਾਦ ਦਾ ਕਣ ਮਾਤਰ ਭੋਗ 2.ਕੜਾਹ ਪ੍ਰਸ਼ਾਦ

 

ਜ਼ੋਰਾਵਰ ਸਿੰਘ ਤਰਸਿੱਕਾ