*ਤਾਨਾਸ਼ਾਹੀ ਨੂੰ ਜਨਮ ਦਿੰਦਾ ਗੁਲਾਮੀ ਦਾ ਅਹਿਸਾਸ ਤੇ ਪਿਛਲਝਾਤ*

*ਤਾਨਾਸ਼ਾਹੀ ਨੂੰ ਜਨਮ ਦਿੰਦਾ ਗੁਲਾਮੀ ਦਾ ਅਹਿਸਾਸ ਤੇ ਪਿਛਲਝਾਤ*

ਕੀ ਇਹੋ ਜਿਹਾ ਮੁਲਖ ਕਦੇ ਕਿਸੇ ਦੇ ਸੁਪਨਿਆਂ ਦਾ ਮੁਲਖ ਹੋ ਸਕਦਾ ਹੈ

ਅਜੋਕੇ ਯੁੱਗ ਅੰਦਰ ਇਨਸਾਨੀ ਜੀਵਨ ਦਾ ਮੁਹਾਂਦਰਾ ਦਿਨ ਪਰ ਦਿਨ ਨਿਖਰਦਾ ਜਾ ਰਿਹਾ ਹੈ।ਨਵੀਆਂ ਖੋਜਾਂ ਤੇ ਨਵੇਂ ਵਿਚਾਰ ਇਨਸਾਨ ਦੀ ਜਿੰਦਗੀ ਨੂੰ ਦਿਨ ਪਰ ਦਿਨ ਸੌਖਾਲਾ ਕਰਦੇ ਜਾ ਰਹੇ ਹਨ।ਕਦੀ ਨਵੀ ਤਕਨੀਕ ਅਤੇ ਅਧਿਆਤਮਵਾਦ ਦੀ ਖੋਜ ਦੇ ਰਸਤੇ ਸਾਡੇ ਵੱਡੇ ਵਡੇਰੇ ਬਾਬੇ ਤੁਰੇ ਸਨ ਅਤੇ ਉਹ ਜਿਥੋਂ ਤੱਕ ਰਸਤਾ ਸਾਡੇ ਲਈ ਸਾਫ ਕਰਕੇ ਗਏ ਉਸਤੋਂ ਅਗਾਂਹ ਨਿਰੰਤਰ ਅਗਲੀਆਂ ਪੀੜੀਆਂ ਉਸ ਰਸਤੇ ਤੇ ਚੱਲ ਕੇ ਨਵੀਆਂ ਨਵੀਆਂ ਮੰਜਿਲਾਂ ਸਰ ਕੀਤੀਆਂ ਹਨ ਅਤੇ ਇਹ ਕਾਰਜ ਨਿਰੰਤਰ ਚੱਲ ਰਿਹਾ ਹੈ।ਇਨਸਾਨ ਦੀ ਫਿਤਰਤ ਹੈ ਕਿ ਇਹ ਹਮੇਸ਼ਾ ਨਵੇਂ ਕਾਰਨਾਮੇ ਤੇ ਨਵੀਆਂ ਖੋਜਾਂ ਵਿੱਚ ਹੀ ਦਿਲਚਸਪੀ ਰੱਖਦਾ ਹੈ।ਅੱਜ ਇਨਸਾਨੀ ਸਮਾਜ ਪਿਛਲੀਆਂ ਸਦੀਆਂ ਤੋਂ ਵਿਕਸਤ ਹੁੰਦਾ ਹੋਇਆ ਸਾਡੇ ਮੂਹਰੇ ਪ੍ਰਤੱਖ ਅਜੂਬਾ ਬਣ ਕੇ ਖੜਾ ਹੈ।ਕਿਸੇ ਸਮੇਂ ਰਾਜਿਆਂ ਤੇ ਤਾਨਾਸ਼ਾਹਾਂ ਦਾ ਰਾਜ ਹੁੰਦਾ ਸੀ ਅਤੇ ਰਾਜੇ ਤੇ ਤਾਨਾਸ਼ਾਹ ਬਦਲਦੇ ਹੀ ਕਾਨੂੰਨ ਵੀ ਬਦਲ ਜਾਂਦੇ ਸਨ।ਤਾਨਾਸ਼ਾਹ ਹਮੇਸ਼ਾ ਆਪਣੀ ਸੁਵਿਧਾ ਨੂੰ ਮੱਦੇ ਨਜ਼ਰ ਰੱਖਦਾ ਹੋਇਆ ਕਾਨੂੰਨ ਘੜਦਾ ਸੀ ਅਤੇ ਉਸਦੇ ਚਹੇਤੇ ਹਮੇਸ਼ਾ ਆਪਣੀ ਹਵਸ ਅਤੇ ਲੋੜ ਦੀ ਪੂਰਤੀ ਲਈ ਲੁੱਟਪਾਤ ਅਤੇ ਕਤਲੇਆਮ ਆਮ ਹੀ ਕਰਦੇ ਸਨ।ਤਾਨਾਸ਼ਾਹੀ ਦੌਰ ਵਿੱਚ ਇਸਤਰੀ ਅਤੇ ਆਮ ਪ੍ਰਜਾ ਦੀ ਹਾਲਤ ਹਮੇਸ਼ਾ ਤਰਸਯੋਗ ਹੀ ਰਹੀ ਹੈ।ਭਾਵੇਂ ਅੱਜ ਦਾ ਸਮਾਂ ਤਾਨਾਸ਼ਾਹੀ ਦੇ ਦੌਰ ਤੋਂ ਅੱਗੇ ਲੰਘ ਕੇ ਲੋਕਤੰਤਰ ਵਿੱਚ ਢਲ ਚੁੱਕਾ ਹੈ ਪਰ ਫਿਰ ਵੀ ਇਕ ਜਮਾਤ ਅਜਿਹੀ ਹਮੇਸ਼ਾ ਤੋਂ ਇਸ ਧਰਤੀ ਤੇ ਰਹੀ ਹੈ ਜੋ ਆਪੋ ਧਾਪੀ  ਤੋਂ ਪ੍ਰੇਰਿਤ ਹੋ ਕੇ ਤਾਨਾਸ਼ਾਹੀ ਰਵੱਈਆ ਅਪਨਾਉਣ ਦੀ ਚਾਹ ਰੱਖਦੀ ਆ ਰਹੀ ਹੈ।ਭਾਵੇਂ ਆਧੁਨਿਕਤਾ ਨੂੰ ਆਪਣਾ ਕੇ ਅਸੀਂ ਆਪਣਾ ਮਾਨਸਿਕ ਅਤੇ ਸ਼ਰੀਰਕ ਸੰਤੁਲਨ ਬਣਾਉਣਾ ਹਲੇ ਪੂਰੀ ਤਰਾਂ ਨਹੀਂ ਸਿੱਖ ਸਕੇ ਹਾਂ ਪਰ ਇਨਸਾਨ ਨਿਰੰਤਰ ਇਸਦਾ ਸੰਤੁਲਨ ਬਣਾਉਣ ਲਈ ਯਤਨਸ਼ੀਲ ਹੈ।ਆਧੁਨਿਕਤਾ ਤੋਂ ਅਸੰਤੁਸ਼ਟ ਇਨਸਾਨ ਅਜੋਕੇ ਯੁੱਗ ਨੂੰ ਭਿੱਟ ਕੇ ਪੁਰਾਣੇ ਵੇਲਿਆਂ ਦੀ ਦੁਹਾਈ ਦਿੰਦਾ ਅਕਸਰ ਤੁਹਾਨੂੰ ਆਮ ਹੀ ਮਿਲ ਪਵੇਗਾ।ਸਮਾਂ ਤੇ ਤਕਨੀਕ ਬਦਲਣ ਨਾਲ ਅਕਸਰ ਕੁਝ ਕਮੀਆਂ ਪੇਸ਼ੀਆ ਦਾ ਇਨਸਾਨ ਨੂੰ ਸਾਹਮਣਾ ਕਰਨਾ ਪੈਂਦਾ ਹੈ।ਉਹਨਾਂ ਕਮੀਆਂ ਪੇਸ਼ੀਆ ਨੂੰ ਹੱਲ ਕਰਨ ਦਾ ਯਤਨ ਜਰੂਰ ਕੀਤਾ ਜਾਣਾ ਚਾਹੀਦਾ ਹੈ ਨਾ ਕਿ ਨਵੀਂ ਤਕਨੀਕ ਤੇ ਨਵੇਂ ਤੌਰ ਤਰੀਕਿਆਂ ਨੂੰ ਭੰਡਣਾ ਚਾਹੀਦਾ ਹੈ।ਇਨਸਾਨੀ ਜੀਵਨ ਦਾ ਮੰਤਵ ਕੇਵਲ ਤੋਂ ਕੇਵਲ ਅਗਾਂਹ ਵੱਧਣਾ ਹੀ ਹੋਣਾ ਚਾਹੀਦਾ ਹੈ।

ਅੱਜ ਦੇ ਸਮੇ ਅੰਦਰ ਕਦੇ ਉਸ ਸਮਾਜ ਦੀ ਕਲਪਨਾ ਕਰ ਕੇ ਦੇਖੋ ਜਿੱਥੇ ਲੜਕੀਆਂ ਦੀ ਸਿੱਖਿਆ ਪ੍ਰਣਾਲੀ ਤੇ ਮੁਕੰਮਲ ਰੋਕ ਹੋਵੇ, ਔਰਤਾਂ ਲਈ ਬੁਰਕਾ ਪਹਿਨਣਾ ਲਾਜ਼ਮੀ ਹੋਵੇ ਨਹੀਂ ਸਜ਼ਾ ਸਿਰਫ ਮੌਤ ਹੋਵੇ,ਬੰਦਿਆ ਲਈ ਕੋਈ ਖਾਸ ਨਿਜ਼ਾਮ ਤੇ ਖਾਸ ਪਹਿਰਾਵਾ ਲਾਜ਼ਮੀ ਹੋਵੇ ਨਹੀਂ ਸਜ਼ਾ ਸਿਰਫ ਮੌਤ ਹੋਵੇ, ਸੰਗੀਤ ਤੇ ਸਿਨੇਮਾ ਅਤੇ ਕਲਾ ਜਗਤ ਤੇ ਪਬੰਦੀ ਹੋਵੇ, ਕ੍ਰਿਕਟ ਅਤੇ ਫੁੱਟਬਾਲ ਵਰਗੀਆਂ ਹੋਰ ਵੀ ਇੰਟਰਨੈਸ਼ਨਲ ਖੇਡਾਂ ਤੇ ਪਬੰਦੀ ਹੋਵੇ,ਇਕੱਲੀ ਔਰਤ ਦੇ ਘਰੋਂ ਬਾਹਰ ਨਿਕਲਣ ਤੇ ਪਬੰਦੀ ਹੋਵੇ,ਕਿਸੇ ਵੀ ਸਾਹਿਤ ਅਤੇ ਲੇਖਣੀ ਦੀ ਛਪਵਾਈ ਤੇ ਮੁਕੰਮਲ ਰੋਕ ਹੋਵੇ,ਪੁਰਾਣੇ ਸਾਧਨਾਂ ਤੋਂ ਇਲਾਵਾ ਕਿਸੇ ਵੀ ਨਵੀ ਤਕਨੀਕ ਤੇ ਪਬੰਦੀ ਹੋਵੇ,ਕੁਝ ਵੀ ਨਵਾਂ ਲਿਖਣ ਸੋਚਣ ਅਤੇ ਖੋਜਣ ਤੇ ਪਬੰਦੀ ਹੋਵੇ,ਆਪਣੇ ਧਰਮ ਤੋਂ ਇਲਾਵਾ ਬਾਕੀ ਧਰਮਾਂ ਤੇ ਕਾਫੀ ਹੱਦ ਤੱਕ ਪਬੰਦੀਆਂ ਹੋਣ ਕਿਸੇ ਵੀ ਪ੍ਰਕਾਰ ਦੇ ਧਰਨੇ ਅਤੇ ਆਪਣੀਆਂ ਮੰਗਾਂ ਲਈ ਕੀਤੇ ਜਾਂਦੇ ਅੰਦੋਲਨਾਂ ਤੇ ਮੁਕੰਮਲ ਪਬੰਦੀ ਹੋਵੇ,ਕਾਨੂੰਨ ਕੇਵਲ ਧਾਰਮਿਕ ਇਨਸਾਨਾਂ ਦੁਆਰਾ ਘੜਿਆ ਗਿਆ ਹੋਵੇ ਅਤੇ ਧਾਰਮਿਕ ਤੌਰ ਤੇ ਕੀਤੀ ਗਈ ਗਲਤੀ ਦੀ ਬਿਨਾਂ ਕਿਸੇ ਅਪੀਲ ਅਤੇ ਦਲੀਲ ਦੇ ਸਜ਼ਾ ਨਿਸ਼ਚਿਤ ਕੀਤੀ ਗਈ ਹੋਵੇ।ਰਲਾ ਮਿਲਾ ਕੇ ਸੱਤਾ ਤੇ ਕਾਬਿਜ਼ ਧਿਰ ਤੇ ਕਿਸੇ ਦੀ ਬਹੁਤੀ ਰੋਕ ਟੋਕ ਨਾ ਹੋਵੇ।ਜਿਸਨੂੰ ਜੀਅ ਕੀਤਾ ਰਿਹਾ ਕਰ ਦਿੱਤਾ ਜਾਵੇ ਅਤੇ ਜਿਸਨੂੰ ਜੀਅ ਕੀਤਾ ਗੋਲੀ ਮਾਰ ਦਿੱਤੀ ਜਾਂਦੀ ਹੋਵੇ।

ਕੀ ਇਹੋ ਜਿਹਾ ਮੁਲਖ ਕਦੇ ਕਿਸੇ ਦੇ ਸੁਪਨਿਆਂ ਦਾ ਮੁਲਖ ਹੋ ਸਕਦਾ ਹੈ??ਕੀ ਅੱਗੇ ਤੁਰਨ ਦੀ ਬਜਾਇ ਪਿਛਲਝਾਤ ਨੂੰ ਝੂਰਨ ਨਾਲ ਅੱਜ ਦੇ ਸਮਾਜ ਅਤੇ ਅਜੋਕੀ ਪੀੜੀ ਨੂੰ ਖੁਸ਼ ਰੱਖਿਆ ਜਾ ਸਕਦਾ ਹੈ??ਕੀ ਤਾਨਾਸ਼ਾਹੀ ਮੁਲਖ ਕਦੇ ਹਰ ਇਕ ਦੀ ਖੁਸ਼ਹਾਲੀ ਦਾ ਪ੍ਰਤੀਤ ਬਣ ਸਕਦੇ ਹਨ??

ਮੇਰਾ ਨਿਜ਼ੀ ਖਿਆਲ ਹੈ ਕਿ ਇਕ ਖੁਸ਼ਹਾਲ ਦੇਸ਼ ਅਲੱਗ ਅਲੱਗ ਲੋਕਾਂ ਦੇ ਸਮੂਹ ਨਾਲ ਹੀ ਬਣਦਾ ਹੈ ਅਤੇ ਉਸ ਦੇਸ਼ ਉੱਤੇ ਉਥੋਂ ਦੇ ਹਰ ਇਕ ਬਾਸ਼ਿੰਦੇ ਦਾ ਪੂਰਾ ਹੱਕ ਤੇ ਮਾਣ ਹੁੰਦਾ ਹੈ।ਆਪਣੇ ਮੁਲਖ ਵਿੱਚ ਵੀ ਜੇ ਆਜ਼ਾਦੀ ਦੀਆਂ ਫਿਜ਼ਾਵਾਂ ਨਾ ਵਗਣ ਤਾਂ ਜਿੰਦਗੀ ਜਿਉਂਦੇ ਜੀਅ ਨਰਕ ਸਮਾਨ ਹੀ ਹੈ।ਪਬੰਦੀਆਂ ਨਾਲੋਂ ਹਰ ਇਕ ਨੂੰ ਆਜ਼ਾਦੀ ਦੇਣਾ ਹੀ ਅਸਲ ਰਾਸ਼ਟਰੀ ਕਾਰਜ਼ ਹੈ।ਭੂਤਕਾਲ ਦੀ ਸਥਾਪਤੀ ਦੇ ਪਿੱਛੇ ਭੱਜ ਕੇ ਕੁਝ ਵੀ ਨਵਾਂ ਵਾਪਰਨ ਦਾ ਵਿਕਲਪ ਖਤਮ ਹੋ ਜਾਵੇਗਾ ਅਤੇ ਮਨੁੱਖੀ ਜੀਵਨ ਦੇ ਵਿਕਾਸ ਵਿੱਚ ਖੜੋਤ ਆ ਜਾਵੇਗੀ।ਮਨੁੱਖ ਦਾ ਬੌਧਿਕ ਵਿਕਾਸ ਕਰਨਾ ਅਤੇ ਮਨੁੱਖਤਾ ਨੂੰ ਨਵੀਂ ਦੇਣ ਦੇਣਾ ਹੀ ਮਨੁੱਖਤਾ ਅਤੇ ਸ੍ਰਿਸਟੀ ਦਾ ਨਿਜ਼ਮ ਹੈ ਅਤੇ ਪਰਮਾਤਮਾ ਦੀ ਬਣਾਈ ਸ੍ਰਿਸਟੀ ਦੇ ਨਿਜ਼ਮਾਂ ਨੂੰ ਵੰਗਾਰ ਕੇ ਇਨਸਾਨ ਕਦੀ ਵੀ ਸੁੱਖੀ ਨਹੀਂ ਰਹਿ ਸਕਦਾ।ਪਿਛਲਝਾਤ ਨੇ ਸਦਾ ਤਾਨਾਸ਼ਾਹੀ ਨੂੰ ਹੀ ਜਨਮ ਦਿੱਤਾ ਹੈ ਅਤੇ ਪਿਛਲਝਾਤ ਨੂੰ ਸਥਾਪਿਤ ਕਰਨ ਲਈ ਹਮੇਸ਼ਾ ਕਤਲੋ ਗਾਰਤ ਹੀ ਹੁੰਦੀ ਆਈ ਹੈ।ਵਰਤਮਾਨ ਵਿੱਚ ਜਿਉਣਾ ਅਤੇ ਭਵਿੱਖ ਸਵਾਰਨ ਲਈ ਯੋਗ ਵਿਉਂਤਬੰਦੀ ਕਰਨਾ ਹੀ ਹਰ ਇਨਸਾਨ ਦਾ ਅਸਲੀ ਫਰਜ਼ ਹੈ।ਇਨਸਾਨੀਅਤ ਨੂੰ ਲੋਕਤੰਤਰ ਪ੍ਰਣਾਲੀ ਤੋਂ ਤਾਨਾਸ਼ਾਹੀ ਵੱਲ ਧੱਕਣਾ ਮਾਨਵ ਜਾਤੀ ਨਾਲ ਕੀਤੀ ਗਈ ਸਭ ਤੋਂ ਵੱਡੀ ਗਲਤੀ ਤੇ ਬੇਇਨਸਾਫ਼ੀ ਸਾਬਿਤ ਹੋਵੇਗੀ।ਲੋਕਤੰਤਰ ਦੇ ਅੰਦਰ ਸਰਕਾਰ ਦਾ ਮੁਢਲਾ ਕਦਮ ਇਹ ਹੋਣਾ ਚਾਹੀਦਾ ਹੈ ਕਿ ਹਰ ਇਕ ਇਨਸਾਨ ਆਪਣੀ ਮਰਜੀ ਨਾਲ ਆਪਣੀ ਜਿੰਦਗੀ ਜੀਅ ਸਕੇ ਅਤੇ ਕਿਸੇ ਵੀ ਨਾਗਰਿਕ ਨੂੰ ਆਪਣੇ ਦੇਸ਼ ਅੰਦਰ ਬੇਗਾਨਾਪਨ ਅਤੇ ਡਰ ਮਹਿਸੂਸ ਨਾ ਹੋਵੇ।ਗੁਲਾਮੀ ਦਾ ਅਹਿਸਾਸ ਤੇ ਪਿਛਲਝਾਤ ਹੀ ਕਤਲੇਆਮ ਅਤੇ ਤਾਨਾਸ਼ਾਹੀ ਦੀ ਚਾਹ ਰੱਖਣ ਦਾ ਮੁੱਖ ਕਾਰਨ ਬਣਦਾ ਹੈ ਇਸ ਕਰਕੇ ਕਾਨੂੰਨ ਦਾ ਪੈਮਾਨਾ ਹਰ ਇਕ ਲਈ ਇੱਕ ਸਮਾਨ ਅਤੇ ਅਸਰਦਾਰ ਹੋਣਾ ਚਾਹੀਦਾ ਹੈ ਫਿਰ ਉਹ ਭਾਵੇਂ ਕਾਨੂੰਨ ਘੜਨ ਵਾਲੇ ਹਾਕਮ ਹੋਣ ਜਾਂ ਕਾਨੂੰਨ ਤੋੜਨ ਵਾਲੇ ਆਮ ਲੋਕ ਹੋਣ।

 

                    </div>


                    <!--Optional Url Button -->
                                        
<!---->
                    <!--Optional Url Button -->
                    
                    <div class=

Tags: