ਪਾਕਿ ਵਿਖੇ ਸਿੰਧ ਦਾ ਗੁਰਦੁਆਰਾ ਸੱਖਰ ਸੰਗਤ ਲਈ ਖੁਲ੍ਹਿਆ

ਪਾਕਿ ਵਿਖੇ ਸਿੰਧ ਦਾ ਗੁਰਦੁਆਰਾ ਸੱਖਰ ਸੰਗਤ ਲਈ ਖੁਲ੍ਹਿਆ

ਅੰਮ੍ਰਿਤਸਰ: ਪਾਕਿਸਤਾਨ ਸਰਕਾਰ ਵਲੋਂ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਸੂਬਾ ਸਿੰਧ ਦੇ ਜ਼ਿਲ੍ਹਾ ਸੱਖਰ ਵਿਚਲਾ ਗੁਰਦੁਆਰਾ ਸਾਹਿਬ ਸੱਖਰ ਸੰਗਤ ਲਈ ਪੱਕੇ ਤੌਰ ’ਤੇ ਖੋਲ੍ਹ ਦਿੱਤਾ ਗਿਆ ਹੈ। 1947 ਦੀ ਵੰਡ ਦੇ ਬਾਅਦ ਤੋਂ ਇਸ ਅਸਥਾਨ ਅੰਦਰ ਸ਼ਰਨਾਰਥੀ ਮੁਸਲਿਮ ਪਰਿਵਾਰ ਰਹਿ ਰਹੇ ਸਨ ਅਤੇ ਇਥੇ ਇਲਾਕੇ ਦੀਆਂ ਸੰਗਤਾਂ ਦੇ ਦਰਸ਼ਨ ਕਰਨ ਲਈ ਜਾਣ ’ਤੇ ਮਨਾਹੀ ਸੀ।

ਸੱਖਰ ਸ਼ਹਿਰ ਦੇ ਪ੍ਰਮੁੱਖ ਚੌਕ ਵਿਚ ਸਥਾਪਿਤ ਉਕਤ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਅਜੇ ਸਿੰਘ ਨੇ ਦੱਸਿਆ ਕਿ ਸੂਬਾ ਸਿੰਧ ਸਰਕਾਰ ਦੇ ਵਰਕਸ ਐਂਡ ਸਰਵਿਸਜ਼ ਡਿਪਾਰਟਮੈਂਟ ਵਲੋਂ ਗੁਰਦੁਆਰਾ ਸਾਹਿਬ ਦੀ ਨਵ-ਉਸਾਰੀ ਸ਼ੁਰੂ ਕਰਵਾਈ ਗਈ ਹੈ।

ਗੁਰਦੁਆਰਾ ਸਾਹਿਬ ਦੇ ਅੰਦਰ ਕਬਜ਼ਾ ਕਰਕੇ ਬੈਠੇ ਲੋਕਾਂ ਨੂੰ ਜਿਥੇ ਅਦਾਲਤੀ ਹੁਕਮਾਂ ਦੇ ਚੱਲਦਿਆਂ ਬਾਹਰ ਕਰ ਦਿੱਤਾ ਗਿਆ, ਉਥੇ ਹੀ 1947 ਤੋਂ ਬਾਅਦ ਇਥੇ ਰਹਿ ਰਹੇ ਮੁਸਲਿਮ ਸ਼ਰਨਾਰਥੀ ਪਰਿਵਾਰਾਂ ਨੂੰ ਰਿਹਾਇਸ਼ ਲਈ ਮਹਿਕਮਾ ਔਕਾਫ਼ ਵਲੋਂ ਹੋਰ ਜਗ੍ਹਾ ਦੇ ਦਿੱਤੀ ਗਈ ਹੈ। ਗੁਰਦੁਆਰਾ ਸਾਹਿਬ ਦੀ ਨਵ-ਉਸਾਰੀ ਦਾ ਉਦਘਾਟਨ ਐਮ.ਐਨ.ਏ ਸੱਖਰ ਨੌਮਨ ਇਸਲਾਮ ਸ਼ੇਖ਼, ਮੇਅਰ ਅਰਸਲਾਨ ਇਸਲਾਮ ਸ਼ੇਖ਼, ਘੱਟ ਗਿਣਤੀ ਭਾਈਚਾਰਾ ਕਮੇਟੀ ਦੇ ਚੇਅਰਮੈਨ ਈਸ਼ਵਰ ਲਾਲ ਮਖੀਜਾ ਅਤੇ ਡਾ: ਬਸੰਤ ਲਾਲ ਲੱਖਵਾਣੀ ਵਲੋਂ ਸਾਂਝੇ ਤੌਰ ’ਤੇ ਕੀਤਾ ਗਿਆ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।