ਪਰਵੇਜ਼ ਮੁਸ਼ੱਰਫ ਨੂੰ ਮੌਤ ਦੀ ਸਜ਼ਾ ਸੁਣਾਈ ਗਈ

ਪਰਵੇਜ਼ ਮੁਸ਼ੱਰਫ ਨੂੰ ਮੌਤ ਦੀ ਸਜ਼ਾ ਸੁਣਾਈ ਗਈ

ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਫੌਜੀ ਸ਼ਾਸਕ ਪਰਵੇਜ਼ ਮੁਸ਼ਰਫ ਨੂੰ ਵੱਡੇ ਦੇਸ਼ ਧ੍ਰੋਹ ਦੇ ਮਾਮਲੇ 'ਚ ਦੋਸ਼ੀ ਐਲਾਨਦਿਆਂ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਪਾਕਿਸਤਾਨ ਵਿਚ ਇਸ ਤੋਂ ਪਹਿਲਾਂ ਹੋਰ ਵੀ ਫੌਜੀ ਸ਼ਾਸਕ ਹੋਏ ਹਨ ਪਰ ਮੁਸ਼ਰਫ ਪਹਿਲੇ ਫੌਜੀ ਸ਼ਾਸਕ ਹਨ ਜਿਹਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ।

ਇਸ ਮਾਮਲੇ ਦੀ ਸੁਣਵਾਈ ਲਈ ਖਾਸ ਅਦਾਲਤ ਬਣਾਈ ਗਈ ਸੀ ਜਿਸ ਦੇ ਤਿੰਨ ਜੱਜਾਂ ਵਾਲੇ ਮੇਜ ਨੇ ਅੱਜ ਇਹ ਫੈਂਸਲਾ ਸੁਣਾਇਆ। ਇਹਨਾਂ ਦੀ ਅਗਵਾਈ ਪੇਸ਼ਾਵਰ ਹਾਈ ਕੋਰਟ ਦੇ ਮੁੱਖ ਜੱਜ ਵੱਕਾਰ ਅਹਿਮਦ ਸ਼ਾਹ ਕਰ ਰਹੇ ਸਨ। 

ਮੁਸ਼ੱਰਫ 'ਤੇ ਦੋਸ਼ ਸੀ ਕਿ ਉਸ ਨੇ 2007 ਵਿੱਚ ਸੰਵਿਧਾਨ ਅਧੀਨ ਰਾਜ ਪ੍ਰਣਾਲੀ ਨੂੰ ਮੁਅੱਤਲ ਕਰਕੇ ਐਮਰਜੈਂਸੀ ਲਾਈ ਸੀ। ਮੁਸ਼ੱਰਫ ਖਿਲਾਫ ਇਹ ਮਾਮਲਾ 2014 ਵਿੱਚ ਸ਼ੁਰੂ ਕੀਤਾ ਗਿਆ ਸੀ।

ਦੱਸ ਦਈਏ ਕਿ ਮੁਸ਼ੱਰਫ ਇਸ ਸਮੇਂ ਦੁਬੱਈ ਵਿੱਚ ਹਨ।