ਭਾਰਤ ਵਿਚ ਚਲ ਰਿਹਾ ਏ ਕੈਂਸਰ ਤੇ ਲਿਵਰ ਦੀਆਂ ਨਕਲੀ ਦਵਾਈਆਂ ਦਾ ਕਾਲਾ ਧੰਦਾ

ਭਾਰਤ ਵਿਚ ਚਲ ਰਿਹਾ ਏ ਕੈਂਸਰ ਤੇ ਲਿਵਰ ਦੀਆਂ ਨਕਲੀ ਦਵਾਈਆਂ ਦਾ ਕਾਲਾ ਧੰਦਾ

 ਸੰਸਾਰ ਸਿਹਤ ਸੰਗਠਨ ਦੇ ਅਲਰਟ ਪਿੱਛੋਂ ਭਾਰਤ ਨੇ ਵਧਾਈ ਸਖ਼ਤੀ, ਸੂਬਿਆਂ ਨੂੰ ਦਿੱਤੇ ਇਹ ਨਿਰਦੇਸ਼

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ  : ਕੈਂਸਰ ਤੇ ਲਿਵਰ ਦੀਆਂ ਨਕਲੀ ਦਵਾਈਆਂ ਨੂੰ ਲੈ ਕੇ ਸੰਸਾਰ ਸਿਹਤ ਸੰਗਠਨ  ਦੇ ਅਲਰਟ ਮਗਰੋਂ ਭਾਰਤ ਨੇ ਸਖ਼ਤੀ ਵਧਾ ਦਿੱਤੀ ਹੈ। ਸੰਸਾਰ ਸਿਹਤ ਸੰਗਠਨ ਵੱਲੋਂ ਦਵਾਈ ਸੁਰੱਖਿਆ ਚਿਤਾਵਨੀ ਕਾਰਨ ਕੈਂਸਰ ਦੇ ਟੀਕੇ ਐਡਸੇਟਿ੍ਸ ਤੇ ਲਿਵਰ ਦੀ ਫਰਜ਼ੀ ਦਵਾਈ ਡਿਫੀਟੇਲੀਓ ਦੀ ਵਿਕਰੀ 'ਤੇ ਨਿਗਰਾਨੀ ਵਧਾ ਦਿੱਤੀ ਹੈ। ਭਾਰਤੀ ਦਵਾਈਆਂ ਕੰਟਰੋਲਰ ਜਨਰਲ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਦਵਾਈ ਕੰਟਰੋਲਰਾਂ ਨੂੰ ਵਿਕਰੀ 'ਤੇ ਸਖ਼ਤ ਨਿਗਰਾਨੀ ਰੱਖਣ ਦੀ ਹਦਾਇਤ ਕੀਤੀ ਹੈ। ਡਬਲਿਊਐੱਚਓ ਨੇ ਭਾਰਤ ਸਰਕਾਰ ਨੂੁੰ ਦੱਸਿਆ ਹੈ ਕਿ ਦੇਸ਼ ਵਿਚ ਘੱਟੋ-ਘੱਟ ਅੱਠ ਵੱਖਰੇ ਬੈਚਾਂ ਦੀ ਗਿਣਤੀ ਤੱਕ ਨਕਲੀ ਟੀਕਿਆਂ ਦੇ ਬੈਚ ਵਰਤੋਂ ਵਿਚ ਲਿਆਂਦੇ ਜਾ ਰਹੇ ਹਨ।

ਡਬਲਿਊਐੱਚਓ ਨੇ ਭਾਰਤ ਸਮੇਤ ਚਾਰ ਮੁਲਕਾਂ ਵਿਚ ਨਕਲੀ ਟੀਕੇ ਪਾਏ ਜਾਣ ਮਗਰੋਂ ਕੇਂਦਰੀ ਦਵਾਈ ਮਾਪਦੰਡ ਕੰਟਰੋਲ ਸੰਗਠਨ (ਸੀਡੀਐੱਸਸੀਓ) ਨੇ ਪੰਜ ਸਤੰਬਰ ਨੂੰ ਅਲਰਟ ਜਾਰੀ ਕਰ ਕੇ ਮੁਲਕ ਵਿਚ ਦਵਾਈ ਰੈਗੂਲੇਟਰੀਆਂ ਨੂੰ ਰੈਂਡਮ ਨਮੂਨੇ ਲਿਆਉਣ ਦੀ ਹਦਾਇਤ ਕੀਤੀ। ਕੌਮੀ ਰੈਗੂਲੇਟਰੀ ਏਜੰਸੀ ਨੇ ਡਾਕਟਰਾਂ ਤੇ ਹੈਲਥ ਕੇਅਰ ਪੇਸ਼ੇਵਰਾਂ ਨੂੰ ਦਵਾਈ 'ਸਾਵਧਾਨੀ ਨਾਲ ਲਿਖਣ' ਤੇ ਦਵਾਈ ਦੀ ਕਿਸੇ ਵੀ ਉਲਟ ਪ੍ਰਕਿਰਿਆ ਦੀ ਰਿਪੋਰਟ ਕਰਨ ਲਈ ਮਰੀਜ਼ਾਂ ਨੂੰ ਸਿੱਖਿਆ ਦੇਣ ਲਈ ਕਿਹਾ ਹੈ। ਡੀਸੀਜੀਆਈ ਨੇ ਕਿਹਾ ਹੈ ਕਿ ਡਬਲਿਊਐੱਚਓ ਨੇ ਭਾਰਤ ਸਮੇਤ ਚਾਰ ਵੱਖ-ਵੱਖ ਮੁਲਕਾਂ ਤੋਂ ਟਾਕੇਡਾ ਫਾਰਮਾਸਿਊਟੀਕਲ ਵੱਲੋਂ ਬਣਾਏ ਐਡਸੇਟਿ੍ਸ ਟੀਕੇ 50 ਮਿਲੀਗ੍ਰਾਮ ਦੇ ਨਕਲੀ ਅਡੀਸ਼ਨ ਦੇ ਨਾਲ ਸੁਰੱਖਿਆ ਸਬੰਧੀ ਚੇਤਾਵਨੀ ਜਾਰੀ ਕੀਤੀ ਹੈ।

ਜਪਾਨੀ ਦਵਾਈ ਕੰਪਨੀ ਟਾਕੇਡਾ ਫਾਰਮਾਸਿਊਟੀਕਲ ਵੱਲੋਂ ਬਣਾਇਆ ਐਡਸੇਟਿ੍ਸ ਟੀਕਾ ਅਹਿਮ ਦਵਾਈ ਹੈ, ਜਿਸ ਦੀ ਵਰਤੋਂ ਕੀਮੋਥੈਰੇਪੀ ਲਾਉਣ ਤੋਂ ਪਹਿਲਾਂ ਅਨਟ੍ਰੀਟਿਡ ਸਟੇਜ 3 ਜਾਂ 4 ਦੇ ਕਲਾਸੀਕਲ ਹਾਜਕਿਨ ਲਿੰਫੋਮਾ ਵਾਲੇ ਬਾਲਗ ਮਰੀਜ਼ਾਂ ਦੇ ਇਲਾਜ ਲਈ ਕੀਤੀ ਜਾਂਦੀ ਹੈ। ਇਹ ਪਹਿਲਾਂ ਤੋਂ ਅਨਟ੍ਰੀਟਿਡ ਉੱਚ-ਖ਼ਤਰੇ ਵਾਲੇ 'ਕਲਾਸੀਕਲ ਹਾਜਕਿਨ ਲਿੰਫੋਮਾ' ਵਾਲੇ ਦੋ ਸਾਲਾਂ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਵੀ ਦਿੱਤਾ ਜਾਂਦਾ ਹੈ। ਡੀਸੀਜੀਆਈ ਨੇ ਸੂਬਾਈ ਦਵਾਈ ਕੰਟਰੋਲਰਾਂ ਨੂੰ ਭੇਜੇ ਪੱਤਰ ਵਿਚ ਕਿਹਾ ਹੈ ਕਿ ਇਹ ਦਵਾਈਆਂ ਆਨਲਾੀਨ ਆਸਾਨੀ ਨਾਲ ਮਿਲ ਜਾਂਦੀਆਂ ਹਨ। ਡੀਸੀਜੀਆਈ ਨੇ 6 ਸਤੰਬਰ ਨੂੁੰ ਇਕ ਹੋਰ ਅਡਵਾਈਜ਼ਰੀ ਜਾਰੀ ਕੀਤੀ, ਜਿਸ ਵਿਚ ਜੇਂਟੀਯਮ ਐੱਸਆਰਐੱਲ ਵੱਲੋਂ ਇੰਫਿਊਜਨ ਦੇ ਇਲਾਜ ਲਈ ਬਣਾਏ ਗਏ ਫਰਜ਼ੀ ਉਤਪਾਦ ਡਿਫੀਟੇਲੀਓ 80 ਮਿਲੀਗ੍ਰਾਮ/ਐੱਮਐੱਲ ਕਾਂਸੰਟ੍ਰੇਟ ਲਈ 4 ਸਤੰਬਰ ਨੂੰ ਡਬਲਿਊਐੱਚਓ ਵੱਲੋਂ ਜਾਰੀ ਸੁਰੱਖਿਆ ਚੇਤਾਵਨੀ ਦਾ ਜ਼ਿਕਰ ਕੀਤਾ ਗਿਆ ਸੀ। ਡਬਲਿਊਐੱਚਓ ਨੇ ਸਾਫ਼ ਕਿਹਾ ਹੈ ਕਿ ਨਕਲੀਆਂ ਦਵਾਈਆਂ ਤੁਰਕੀ ਤੇ ਭਾਰਤ ਵਿਚ ਚੱਲ ਰਹੀਆਂ ਹਨ।