ਟੀਮ ਸਿਰਸਾ ਨੂੰ ਅਦਾਲਤ ਦਾ ਵੱਡਾ ਝਟਕਾ ਅਧਿਕਾਰ ਖੇਤਰ ਦੀ ਚੁਣੌਤੀ’ ਪਟੀਸ਼ਨ ਨੂੰ ਕੀਤਾ ਰੱਦ

ਟੀਮ ਸਿਰਸਾ ਨੂੰ ਅਦਾਲਤ ਦਾ ਵੱਡਾ ਝਟਕਾ ਅਧਿਕਾਰ ਖੇਤਰ ਦੀ ਚੁਣੌਤੀ’ ਪਟੀਸ਼ਨ ਨੂੰ ਕੀਤਾ ਰੱਦ

ਮਾਮਲਾ ਮਨਜੀਤ ਸਿੰਘ ਜੀਕੇ ਵੱਲੋਂ ਦਾਇਰ ਮਾਣਹਾਨੀ ਪਟੀਸ਼ਨ ਦਾ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 7 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):-ਦਿੱਲੀ ਦੀ ਰੌਜ਼ ਐਵੇਨਿਊ ਅਦਾਲਤ ਦੇਅਧਿਕਾਰ ਖੇਤਰ ਦੀ ਚੁਣੌਤੀ’ ਪਟੀਸ਼ਨ ਨੂੰ ਰੱਦ ਏਸੀਐੱਮਐੱਮ ਹਰਜੀਤ ਸਿੰਘ ਜਸਪਾਲ ਨੇ ਮਨਜਿੰਦਰ ਸਿੰਘ ਸਿਰਸਾ, ਹਰਮੀਤ ਸਿੰਘ ਕਾਲਕਾ ਅਤੇ ਜਗਦੀਪ ਸਿੰਘ ਕਾਹਲੋਂ ਵੱਲੋਂ ਦਾਇਰ ‘ਅਧਿਕਾਰ ਖੇਤਰ ਦੀ ਚੁਣੌਤੀ’ ਪਟੀਸ਼ਨ ਨੂੰ ਰੱਦ ਕਰ ਦਿੱਤਾ। ਤਿੰਨੇ ਨਾਮਜਦ ਅਦਾਲਤ ਵਿੱਚ ਪੇਸ਼ ਹੋਏ ਸਨ ਅਤੇ ਮਨਜੀਤ ਸਿੰਘ ਜੀਕੇ ਵੱਲੋਂ ਦਾਇਰ ਮਾਣਹਾਨੀ ਪਟੀਸ਼ਨਮਨਜੀਤ ਸਿੰਘ ਜੀਕੇ ਵੱਲੋਂ ਦਾਇਰ ਮਾਣਹਾਨੀ ਪਟੀਸ਼ਨ ਵਿੱਚ ਹੇਠਲੀ ਅਦਾਲਤ ਵੱਲੋਂ ਜਾਰੀ ਕੀਤੇ ਸੰਮਨਾਂ ਦੇ ਅਧਿਕਾਰ ਖੇਤਰ ਨੂੰ ਚੁਣੌਤੀ ਦਿੱਤੀ ਸੀ। ਇਨ੍ਹਾਂ ਨਾਮਜਦਾਂ ਨੇ ਅਦਾਲਤ ਦੇ ਅਧਿਕਾਰ ਖੇਤਰ ਨੂੰ ਚੁਣੌਤੀ ਦੇਣ ਵਾਲੀ ਲਿਖਤੀ ਅਰਜ਼ੀ ਦਾਇਰ ਕੀਤੀ ਸੀ, ਜਿਸ ਵਿੱਚ ਉਨ੍ਹਾਂ ਦਾਅਵਾ ਕੀਤਾ ਸੀ ਕਿ ਮਨਜੀਤ ਸਿੰਘ ਜੀਕੇ ਦੀ ਕਥਿਤ ਮਾਣਹਾਨੀ ਦੇ ਸਮੇਂ ਕੋਈ ਵੀ ਮੁਲਜ਼ਮ ਸੰਸਦ ਮੈਂਬਰ/ਵਿਧਾਇਕ ਨਹੀਂ ਸੀ ਅਤੇ ਨਾ ਹੀ ਉਹ ਮੌਜੂਦਾ ਸਮੇਂ ਵਿੱਚ ਸੰਸਦਨਾਮਜਦਾਂ ਮੈਂਬਰ/ਵਿਧਾਇਕ ਹਨ। ਪਰ ਏ.ਸੀ.ਐਮ.ਐਮ ਹਰਜੀਤ ਸਿੰਘ ਜਸਪਾਲ ਨੇ ਮੁਲਜ਼ਮ ਦੀ ਇਸ ਅਰਜ਼ੀ ਨੂੰ ਰੱਦ ਕਰਦਿਆਂ ਹਰਮੀਤ ਸਿੰਘ ਕਾਲਕਾ ਨੂੰ ਕਟਹਿਰੇ ਵਿੱਚ ਖੜ੍ਹਾ ਕਰਦਿਆਂ ਉਸ ਨੂੰ ਆਪਣੇ ’ਤੇ ਲੱਗੇ ਦੋਸ਼ਾਂ ਦਾ ਜਵਾਬ ਦੇਣ ਲਈ ਕਿਹਾ, ਇਸ ਦੌਰਾਨ ਨਾਮਜਦਾਂ ਦੇ ਵਕੀਲ ਨੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਅਗਲੀ ਸੁਣਵਾਈ ਲਈ ਸਮਾਂ ਮੰਗਿਆ। ਪਰ ਸਿਰਸਾ, ਕਾਲਕਾ ਅਤੇ ਕਾਹਲੋਂ ਦੇ ਦਸਤਖ਼ਤਾਂ ਵਾਲੇ ਨੋਟਿਸ ਅਦਾਲਤ ਵਿੱਚ ਹਾਜ਼ਰ ਹੋਣ ਤੋਂ ਬਾਅਦ ਮਾਨਯੋਗ ਨਾਮਜਦਾਂਏ.ਸੀ.ਐਮ.ਐਮ ਹਰਜੀਤ ਸਿੰਘ ਜਸਪਾਲ ਨੇ ਕੇਸ ਦੀ ਸੁਣਵਾਈ ਸ਼ੁਰੂ ਕਰ ਦਿੱਤੀ ਹੈ। ਨਾਲ ਹੀ 14 ਦਸੰਬਰ ਨੂੰ ਅਗਲੀ ਸੁਣਵਾਈ ਦੌਰਾਨ ਤਿੰਨਾਂ ਨਾਮਜਦਾਂ ਨੂੰ ਜ਼ਮਾਨਤ ਲੈ ਕੇ ਆਉਣ ਅਤੇ ਜ਼ਮਾਨਤ ਭਰਨ ਦੇ ਹੁਕਮ ਦਿੱਤੇ ਹਨ।