ਅਮਰੀਕਾ ਤੇ ਭਾਰਤ ਦੀ ਪਾਕਿਸਤਾਨ ਨੂੰ ਚਿਤਾਵਨੀ

ਅਮਰੀਕਾ ਤੇ ਭਾਰਤ ਦੀ ਪਾਕਿਸਤਾਨ ਨੂੰ ਚਿਤਾਵਨੀ

‘ਅਤਿਵਾਦੀਆਂ ਨੂੰ ਮਦਦ ਤੇ ਪਨਾਹ ਬੰਦ ਕੀਤੀ ਜਾਵੇ’
ਟਰੰਪ ਤੇ ਮੋਦੀ ਦੀ ਵ੍ਹਾਈਟ ਹਾਊਸ ਮਿਲਣੀ ‘ਚ ਅਹਿਮ ਵਿਚਾਰਾਂ ਤੇ ਫੈਸਲੇ
ਵਾਸ਼ਿੰਗਟਨ ਡੀ. ਸੀ./ਬਿਊਰੋ ਬਿਊਜ਼:
ਭਾਰਤ ਅਤੇ ਅਮਰੀਕਾ ਅਤੇ ਭਾਰਤ ਨੇ ਸਾਂਝੇ ਤੌਰ ਉੱਤੇ ਪਾਕਿਸਤਾਨ ਨੂੰ ਸਖ਼ਤ ਚਿਤਾਵਨੀ ਦਿੰਦਿਆ ਕਿਹਾ ਹੈ ਕਿ ਉਹ ਅਪਣੀ ਧਰਤੀ ਤੋਂ ਅਤਿਵਾਦੀਆਂ ਨੂੰ ਉਤਸ਼ਾਹ ਤੇ ਪਨਾਹ ਦੇਣ ਬੰਦ ਕਰੇ। ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਮਰੀਕਾ ਫੇਰੀ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਗੱਲਬਾਤ ਦੌਰਾਨ ਦੋਵਾਂ ਮੁਲਕਾਂ ਨੇ ਇਸਲਾਮਿਕ ਸਟੇਟ, ਜੈਸ਼-ਏ-ਮੁਹੰਮਦ, ਲਸ਼ਕਰ-ਏ-ਤਾਇਬਾ ਅਤੇ ਡੀ-ਕੰਪਨੀ ਵਰਗੇ ਅੱਤਵਾਦੀ ਸੰਗਠਨਾਂ ਖ਼ਿਲਾਫ਼ ਸਹਿਯੋਗ ਹੋਰ ਮਜ਼ਬੂਤ ਕਰਨ ਦੀ ਵਚਨਬੱਧਤਾ ਪ੍ਰਗਟ ਕੀਤੀ ਅਤੇ ਪਾਕਿਸਤਾਨ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਹੋਰ ਦੇਸ਼ਾਂ ਖ਼ਿਲਾਫ਼ ਅੱਤਵਾਦੀ ਹਮਲਿਆਂ ‘ਚ ਉਸ ਦੀ ਜ਼ਮੀਨ ਦੀ ਵਰਤੋਂ ਨਾ ਹੋਵੇ ਗ਼ ਇਸ ਤੋਂ ਇਲਾਵਾ ਦੋਹਾਂ ਆਗੂਆਂ ਨੇ ਆਰਥਿਕ ਸਹਿਯੋਗ ਵਧਾਉਣ ‘ਤੇ ਜ਼ੋਰ ਦਿੱਤਾ ਗ਼
ਪ੍ਰਧਾਨ ਮੰਤਰੀ ਅਤੇ ਅਮਰੀਕੀ ਰਾਸ਼ਟਰਪਤੀ ਵਿਚਾਲੇ ਆਪਣੀ ਪਹਿਲੀ ਮੀਟਿੰਗ ਦੌਰਾਨ ਦੋਵਾਂ ਆਗੂਆਂ ਨੇ ਪਾਕਿਸਤਾਨ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਪਾਕਿਸਤਾਨ ਵਿਚਲੇ ਅਤਿਵਾਦੀਆਂ ਵੱਲੋਂ ਭਾਰਤ ਵਿੱਚ ਸਰਹੱਦ ਪਾਰੋਂ ਕੀਤੇ ਮੁੰਬਈ, ਪਠਾਨਕੋਟ ਅਤੇ ਹੋਰ ਹਮਲਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ‘ਤੇਜ਼ੀ ਨਾਲ’ ਕਾਰਵਾਈ ਕਰੇ। ਦੋਵਾਂ ਆਗੂਆਂ ਨੇ ਦਹਿਸ਼ਤਗਰਦੀ ਦੇ ਟਾਕਰੇ ਅਤੇ ਅਤਿਵਾਦੀਆਂ ਦੇ ਸੁਰੱਖਿਅਤ ਟਿਕਾਣਿਆਂ ਦੇ ਖ਼ਾਤਮੇ ਦਾ ਵੀ ਅਹਿਦ ਲਿਆ।
ਵਾਈਟ ਹਾਊਸ ਦੇ ਰੋਜ਼ ਗਾਰਡਨ ਵਿੱਚ ਸ੍ਰੀ ਟਰੰਪ ਨਾਲ ਜਾਰੀ ਸਾਂਝੇ ਪ੍ਰੈਸ ਬਿਆਨ ਵਿੱਚ ਸ੍ਰੀ ਮੋਦੀ ਨੇ ਕਿਹਾ, ”ਦਹਿਸ਼ਤਗਰਦੀ ਦਾ ਖ਼ਾਤਮਾ ਸਾਡੀਆਂ ਸਭ ਤੋਂ ਸਿਖਰਲੀਆਂ ਤਰਜੀਹਾਂ ਵਿੱਚ ਸ਼ਾਮਲ ਹੈ।” ਦੋਹਾਂ ਆਗੂਆਂ ਦੀ ਮੀਟਿੰਗ ਤੋਂ ਬਾਅਦ ਜਾਰੀ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਦੋਵੇਂ ਧਿਰਾਂ ‘ਪਾਕਿਸਤਾਨ ਨੂੰ ਸੱਦਾ ਦਿੰਦੀਆਂ ਹਨ ਕਿ ਉਹ ਇਹ ਯਕੀਨੀ ਬਣਾਵੇ ਕਿ ਉਸ ਦੀ ਸਰਜ਼ਮੀਨ ਦੂਜੇ ਮੁਲਕਾਂ ਉਤੇ ਅਤਿਵਾਦੀ ਹਮਲਿਆਂ ਲਈ ਇਸਤੇਮਾਲ ਨਾ ਕੀਤੀ ਜਾ ਸਕੇ।’ ਗ਼ੌਰਤਲਬ ਹੈ ਕਿ ਮੀਟਿੰਗ ਤੋਂ ਐਨ ਪਹਿਲਾਂ ਅਮਰੀਕੀ ਵਿਦੇਸ਼ ਵਿਭਾਗ ਨੇ ਕਸ਼ਮੀਰੀ ਅਤਿਵਾਦੀ ਗਰੁੱਪ ਹਿਜ਼ਬੁਲ-ਮੁਜਾਹਦੀਨ ਦੇ ਆਗੂ ਸਈਦ ਸਲਾਹੂਦੀਨ ਨੂੰ ‘ਆਲਮੀ ਦਹਿਸ਼ਤਗਰਦ’ ਗਰਦਾਨ ਕੇ ਮੀਟਿੰਗ ਦੀ ਸੁਰ ਤੈਅ ਕਰ ਦਿੱਤੀ ਸੀ। ਪ੍ਰਤੀਕਾਤਮਕਤਾ ਨਾਲ ਲਬਰੇਜ਼ ਇਸ ਮੀਟਿੰਗ ਦੌਰਾਨ ਐਚ- 1ਬੀ ਵੀਜ਼ਾ ਸੁਧਾਰ ਤੇ ਵਾਤਾਵਰਨ ਤਬਦੀਲੀ ਵਰਗੇ ਵਿਵਾਦਮਈ ਮੁੱਦੇ ਨਹੀਂ ਉਠਾਏ ਗਏ।
ਆਪਣੇ ਪ੍ਰੈਸ ਬਿਆਨ ਦੌਰਾਨ ਸ੍ਰੀ ਟਰੰਪ ਨੇ ਸ੍ਰੀ ਮੋਦੀ ਨੂੰ ਸੰਬੋਧਨ ਕਰਦਿਆਂ ਕਿਹਾ, ”ਮੈਂ ਆਖ ਸਕਦਾ ਹਾਂ ਕਿ ਭਾਰਤ ਅਤੇ ਅਮਰੀਕਾ ਦਰਮਿਆਨ ਰਿਸ਼ਤੇ ਪਹਿਲਾਂ ਕਦੇ ਇੰਨੇ ਮਜ਼ਬੂਤ ਤੇ ਵਧੀਆ ਨਹੀਂਂ ਰਹੇ। ਮੈਂ ਆਪਣੇ ਮੁਲਕਾਂ ਵਿੱਚ ਰੁਜ਼ਗਾਰ ਸਿਰਜਣਾ, ਆਪਣੇ ਅਰਥਚਾਰਿਆਂ ਦੇ ਵਿਕਾਸ ਅਤੇ ਵਪਾਰਕ ਰਿਸ਼ਤੇ ਕਾਇਮ ਕਰਨ ਲਈ ਤੁਹਾਡੇ ਨਾਲ ਮਿਲ ਕੇ ਕੰਮ ਕਰਨ ਦਾ ਚਾਹਵਾਨ ਹਾਂ। ਭਾਰਤ ਅਤੇ ਅਮਰੀਕਾ ਦਰਮਿਆਨ ਸਲਾਮਤੀ ਭਾਈਵਾਲੀ ਬਹੁਤ ਅਹਿਮ ਹੈ। ਸਾਡੇ ਦੋਵੇਂ ਮੁਲਕ ਦਹਿਸ਼ਤਗਰਦੀ ਦੀ ਬੁਰਾਈ ਦਾ ਸ਼ਿਕਾਰ ਹਨ ਅਤੇ ਅਸੀਂ ਇਨ੍ਹਾਂ ਲਈ ਜ਼ਿੰਮੇਵਾਰ ਦਹਿਸ਼ਤੀ ਜਥੇਬੰਦੀਆਂ ਤੇ ਕੱਟੜਪੰਥੀ ਵਿਚਾਰਧਾਰਾ ਦੇ ਖ਼ਾਤਮੇ ਲਈ ਦ੍ਰਿੜ੍ਹ ਸੰਕਲਪ ਹਾਂ।੩ ਸਾਡੀਆਂ ਫ਼ੌਜਾਂ ਵੀ ਆਪਸ ਵਿੱਚ ਸਹਿਯੋਗ ਵਧਾ ਰਹੀਆਂ ਹਨ। ਅਗਲੇ ਮਹੀਨੇ ਉਹ ਜਪਾਨੀ ਸਮੁੰਦਰੀ ਫ਼ੌਜ ਨਾਲ ਮਿਲ ਕੇ ਹਿੰਦ ਮਹਾਸਾਗਰ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਸਮੁੰਦਰੀ ਜੰਗੀ ਮਸ਼ਕ ਵਿੱਚ ਹਿੱਸਾ ਲੈਣਗੀਆਂ।”
ਮੋਦੀ ਨੇ ਕਿਹਾ, ”ਅਸੀਂ ਆਪਣੇ ਸਾਰੇ ਮੋਹਰੀ ਪ੍ਰੋਗਰਾਮਾਂ ਅਤੇ ਸਕੀਮਾਂ ਵਿੱਚ ਭਾਰਤ ਦੇ ਸਮਾਜਿਕ ਤੇ ਆਰਥਿਕ ਵਿਕਾਸ ਲਈ ਅਮਰੀਕਾ ਨੂੰ ਆਪਣਾ ਮੁਢਲਾ ਭਾਈਵਾਲ ਸਮਝਦੇ ਹਾਂ। ਇਕ ਨਵੇਂ ਭਾਰਤ ਦੀ ਮੇਰੀ ਸੋਚ ਅਤੇ ਰਾਸ਼ਟਰਪਤੀ ਟਰੰਪ ਦੀ ‘ਅਮਰੀਕਾ ਨੂੰ ਇਕ ਵਾਰੀ ਫਿਰ ਮਹਾਨ’ ਬਣਾਉਣ ਦੀ ਸੋਚ ਦਾ ਸੁਮੇਲ ਯਕੀਨਨ ਸਾਡੇ ਤਾਲਮੇਲ ਨੂੰ ਨਵੇਂ ਆਯਾਮ ਦੇਵੇਗਾ।” ਦੋਵਾਂ ਆਗੂਆਂ ਨੇ ਕੌਮਾਂਤਰੀ ਦਹਿਸ਼ਤਗਰਦੀ ਸਬੰਧੀ ਯੂਐਨ (ਸੰਯੁਕਤ ਰਾਸ਼ਟਰ) ਦੀ ਵਿਆਪਕ ਕਨਵੈਨਸ਼ਨ ਦੀ ਵੀ ਹਮਾਇਤ ਕੀਤੀ, ਜਿਸ ਰਾਹੀਂ ਇਸ ਸਬੰਧੀ ਆਲਮੀ ਸਹਿਯੋਗ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਸਕੇਗਾ। ਦੋਵਾਂ ਆਗੂਆਂ ਨੇ ਦਹਿਸ਼ਤਗਰਦੀ ਕਾਰਨ ਅਫ਼ਗਾਨਿਸਤਾਨ ਵਿੱਚ ਜਾਰੀ ਅਸਥਿਰਤਾ ਉਤੇ ਵੀ ਚਿੰਤਾ ਜ਼ਾਹਰ ਕੀਤੀ।

ਪਲੇਠੀ ਮਿਲਣੀ ‘ਚ ਗੰਭੀਰ ਮਸਲਿਆਂ ਬਾਰੇ ਸਹਿਮਤੀ
ਰਾਜ ਗੋਗਨਾ ਦੀ ਰਿਪੋਰਟ ਅਨੁਸਾਰ::
ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਮਰੀਕਾ ਫੇਰੀ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਗੱਲਬਾਤ ਦੌਰਾਨ ਵੱਖ ਵੱਖ ਮਸਲਿਆਂ ਉੱਤੇ ਗੰਭੀਰ ਵਿਚਾਰਾਂ ਕੀਤੀਆਂ ਅਹਿਮ ਫੈਸਲੇ ਲਏ ਗੇÂ। ਟਰੰਪ-ਮੋਦੀ ਮਿਲਣੀ ਦਾ ਮਕਸਦ ਅਜਿਹੇ ਫੈਸਲਿਆਂ ਰਾਹੀਇਹ ਪ੍ਰਭਾਵ ਦੇਣਾ ਸੀ ਜਿਸ ਨਾਲ ਦੋਵੇਂ ਮੁਲਕ ਭਵਿੱਖ ਵਿੱਚ ਸੁਪਰ ਸ਼ਕਤੀ ਵਜੋਂ ਸੰਸਾਰ ਸਾਹਮਣੇ ਆਪਣੇ ਆਪ ਨੂੰ ਪ੍ਰਗਟਾ ਸਕਣ। ਦੋਵੇਂ ਆਗੂ ਇਸ ਮਿਸ਼ਨ ਵਿੱਚ ਕੁਝ ਹੱਦ ਤੱਕ ਸਫ਼ਲ ਵੀ ਹੋਏ ਸਮਝੇ ਜਾਂਦੇ ਹਨ। ਭਾਵੇਂ ਅਮਰੀਕਾ ਸੰਸਾਰ ਦਾ ਮੋਹਰੀ ਮੁਲਕ ਹੈ ਪਰ ਭਾਰਤ ਡੈਮੋਕਰੇਸੀ ਦਾ ਪਿਤਾਮਾ ਹੋਣ ਦਾ ਦਾਅਵਾ ਕਰਦਾ ਹੈ ਜਿਸਨੇ ਆਪਣੇ ਮੁਲਕ ਨੂੰ ਵੱਖ-ਵੱਖ ਖੇਤਰਾਂ ਵਿੱਚ ਏਨਾ ਕੁ ਉਭਾਰ ਲਿਆ ਹੈ ਕਿ ਹਰੇਕ ਦੀ ਭਾਰਤ ਤੇ ਨਜ਼ਰ ਟਿਕੀ ਹੋਈ ਹੈ। ਖ਼ਾਸ ਕਰਕੇ ਇਸ ਮਿਲਣੀ ਸਮੇਂ ਜਦੋਂ ਦੋਵੇਂ ਨੇਤਾ ਮਿਲ ਬੈਠੇ।
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵਲੋਂ ਆਪਣੀ ਪਤਨੀ ਮੈਲਾਨੀਆ ਸਮੇਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਿੱਘਾ ਸਵਾਗਤ ਵਾਈਟ ਹਾਊਸ ਕੀਤਾ ਜਿੱਥੇ ਦੋਵਾਂ ਨੇਤਾਵਾਂ ਨੇ ਇਸਲਾਮਿਕ ਉਗਰਵਾਦ ਨੂੰ ਠੱਲ੍ਹ ਪਾਉਣ ਲਈ ਇਕਜੁਟ ਹੋ ਕੇ ਨਿਪਟਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਜਿੱਥੇ ਅੱਤਵਾਦ ਵਧੇਗਾ ਉੱਥੇ ਉੱਥੇ ਕਾਰਵਾਈ ਵਿਉਂਤਬੰਦੀ ਢੰਗ ਨਾਲ ਕਰਕੇ ਇਸ ਨੂੰ ਨੱਥ ਪਾਈ ਜਾਵੇਗੀ। ਉਨ੍ਹਾਂ ਨੇ ਦੋਵਾਂ ਮੁਲਕਾਂ ਵਲੋਂ ਨੌਕਰੀਆਂ ਦੇ ਨਿਵੇਸ਼ ਅਤੇ ਵਪਾਰ ਨੂੰ ਬੜ੍ਹਾਵਾ ਦੇਣ ਸਬੰਧੀ ਵੱਖ-ਵੱਖ ਖੇਤਰਾਂ ਵਿੱਚ ਨਿਵੇਸ਼ ਕਰਨ ਸਬੰਧੀ ਡਿਫੈਂਸ, ਡਰੋਨ ਅਤੇ ਕਾਮਰਸ ਸਬੰਧੀ ਵਿਸ਼ੇਸ਼ ਵਿਚਾਰਾਂ ਨੂੰ ਨੇਪਰੇ ਚਾੜ੍ਹਨ ਲਈ ਕੁਝ ਕਾਰਵਾਈ ਕੀਤੀ ਗਈ। ਡਿਜ਼ੀਟਲ ਇੰਡੀਆ ਨੂੰ ਹੋਰ ਮਜ਼ਬੂਤ ਕਰਨ ਲਈ ਅਮਰੀਕਾ ਦਾ ਸਹਿਯੋਗ ਲੈਣ ਅਤੇ ਸਾਈਬਰ ਸਕਿਓਰਿਟੀ ਦਾ ਖੇਤਰ ਵਿਕਸਤ ਕਰਨ ਤੇ ਜ਼ੋਰ ਦਿੱਤਾ ਗਿਆ ਜਿਸ ਵਿੱਚ ਅਮਰੀਕਾ ਦੀ ਮਦਦ ਲੈਣ ਸਬੰਧੀ ਮੋਦੀ ਦੀ ਪਹਿਲ ਕਦਮੀ ਨੂੰ ਟਰੰਪ ਨੇ ਪ੍ਰਵਾਨ ਕੀਤਾ ਹੈ। ਮੋਦੀ ਵਲੋਂ ਮੇਕ ਇੰਡੀਆ, ਵਿਕਸਤ ਇੰਡੀਆ ਦੇ ਮਨੋਰਥ ਨੂੰ ਅਮਰੀਕਾ ਪੈਟਰਨ ਤੇ ਜੋੜਨ ਤੇ ਮਜ਼ਬੂਤ ਕਰਨ ਨੂੰ ਅੱਗੇ ਤੋਰਿਆ ਗਿਆ। ਸਮਾਜਿਕ ਰਿਸ਼ਤਿਆਂ ਪ੍ਰਤੀ ਮੋਦੀ ਨੇ ਟਰੰਪ ਨੀਤੀ ਨੂੰ ਭਾਰਤ ਵਾਂਗ ਸੱਚੇ ਸੁੱਚੇ ਨਿਸਚੈ ਨਾਲ ਵਿਚਰਨ ਨੂੰ ਪਹਿਲ ਕਦਮੀ ਕੀਤੀ ਹੈ। ਜਿੱਥੇ ਦੋਹਾਂ ਨੇ ਮਜ਼ਬੂਤ ਅਤੇ ਸੱਚੀ ਦੋਸਤੀ ਦਾ ਪ੍ਰਗਟਾਵਾ ਕੀਤਾ।
ਪ੍ਰਮਾਣੂ ਰਿਐਕਟਰ ਦੇ ਸਮਝੌਤੇ ਦੀ ਕੋਸ਼ਿਸ਼ ਨੂੰ ਜਾਰੀ ਰੱਖਿਆ ਗਿਆ। ਭਾਵੇਂ ਪਲੇਠੀ ਮੀਟਿੰਗ ਵਿੱਚ ਕੋਈ ਸੰਧੀ ਲਿਖਤੀ ਨਹੀਂ ਕੀਤੀ, ਪਰ ਅਹਿਮ ਮੁੱਦਿਆਂ ਨੂੰ ਅੰਤਮ ਰੂਪ ਦੇਣ ਲਈ ਦੋਹਾਂ ਨੇਤਾਵਾਂ ਨੇ ਸਹਿਮਤੀ ਪ੍ਰਗਟਾਈ ਹੈ। ਮੋਦੀ ਵਲੋਂ ਟਰੰਪ ਪਰਿਵਾਰ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ, ਜਿਸ ਲਈ ਟਰੰਪ ਦੀ ਬੇਟੀ ਇਵਾਕਾ ਨੇ ਪਹਿਲਾਂ ਆਉਣ ਦੀ ਸਹਿਮਤੀ ਪ੍ਰਗਟਾਈ ਪਰ ਟਰੰਪ ਤੇ ਮੈਲਾਨੀਆ ਵਲੋਂ ਭਾਰਤ ਵਿੱਚ ਸਾਰਕ ਸੰਮੇਲਨ ਸਮੇਂ ਅਮਰੀਕਾ ਦੇ ਵਫਦ ਦੀ ਅਗਵਾਈ ਕਰਨ ਦਾ ਐਲਾਨ ਕੀਤਾ।