ਭਾਈ ਰਾਜੋਆਣਾ ਦੀ ਰਿਹਾਈ ਲਈ ਭੈਣ ਵਲੋਂ ਕੀਤੀ ‘ਤੇ ਫ਼ੈਸਲਾ ਰਾਖਵਾਂ

ਭਾਈ ਰਾਜੋਆਣਾ ਦੀ ਰਿਹਾਈ ਲਈ ਭੈਣ ਵਲੋਂ ਕੀਤੀ ‘ਤੇ ਫ਼ੈਸਲਾ ਰਾਖਵਾਂ

ਚੰਡੀਗੜ/ਬਿਊਰੋ ਨਿਊਜ਼:
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ, ਜਿਹੜਾ ਬੁੱਚੜ ਵਜੋਂ ਜਾਣਿਆ ਜਾਂਦਾ ਸੀ, ਦੇ ਕਤਲ ਕੇਸ ਵਿਚ ਫਾਂਸੀ ਦੀ ਸਜ਼ਾ ਪਾ ਚੁੱਕੇ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਲਈ ਉਨ੍ਹਾਂ ਦੀ ਭੈਣ ਕਮਲਦੀਪ ਕੌਰ ਵੱਲੋਂ ਦਾਖ਼ਲ ਪਟੀਸ਼ਨ ‘ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪਟੀਸ਼ਨਰ ਦੀ ਵਕੀਲ ਵਲੋਂ ਦਲੀਲਾਂ ਪੇਸ਼ ਕਰਨ ਉਪਰੰਤ ਵੀਰਵਾਰ ਨੂੰ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ ਹੈ ਗ਼ ਪਟੀਸ਼ਨ ਵਿਚ ਦਲੀਲ ਦਿੱਤੀ ਗਈ ਹੈ ਕਿ ਰਾਸ਼ਟਰਪਤੀ ਵਲੋਂ ਰਾਜੋਆਣਾ ਦੀ ਫਾਂਸੀ ਦੀ ਸਜਾ ‘ਤੇ ਰੋਕ ਲੱਗੀ ਹੋਈ ਹੈ ਤੇ ਕੁਲ ਮਿਲਾ ਕੇ ਰਾਜੋਆਣਾ ਨੂੰ ਜੇਲ੍ਹ ਵਿਚ ਨਜ਼ਰਬੰਦ ਹੋਇਆਂ 21 ਸਾਲ 10 ਮਹੀਨੇ ਬੀਤ ਚੁੱਕੇ ਹਨ, ਜਿਹੜੇ ਕਿ ਦੋ ਵਾਰ ਉਮਰ ਕੈਦ ਭੋਗਣ ਤੋਂ ਵੀ ਵੱਧ ਹਨ ਗ਼ ਇਸ ਸਬੰਧੀ ਵੀਰਵਾਰ ਨੂੰ ਐਡਵੋਕੇਟ ਮਾਨ ਨੇ ਦਲੀਲਾਂ ਪੇਸ਼ ਕੀਤੀਆਂ ਤੇ ਬਾਅਦ ਵਿਚ ਜਸਟਿਸ ਆਰ.ਕੇ ਜੈਨ ਦੀ ਇਕਹਿਰੀ ਬੈਂਚ ਨੇ ਮਾਮਲੇ ਵਿਚ ਫ਼ੈਸਲਾ ਰਾਖਵਾਂ ਰੱਖ ਲਿਆ।