ਅਮਰੀਕਾ ‘ਚ ਤਬਾਹੀ ਮਚਾਉਣ ਮਗਰੋਂ ਕਮਜ਼ੋਰ ਪਿਆ ਇਰਮਾ

ਅਮਰੀਕਾ ‘ਚ ਤਬਾਹੀ ਮਚਾਉਣ ਮਗਰੋਂ ਕਮਜ਼ੋਰ ਪਿਆ ਇਰਮਾ

ਫਲੋਰੀਡਾ ਵਿਚ 5 ਅਤੇ ਕਿਊਬਾ ਵਿਚ 10 ਮੌਤਾਂ
ਫਲੋਰੀਡਾ ‘ਚ 1.3 ਲੱਖ ਲੋਕ ਬੇਘਰ, 25 ਹਜ਼ਾਰ ਲੋਕ ਪਾਣੀ ਤੋਂ ਵਾਂਝੇ
ਮਿਆਮੀ/ਬਿਊਰੋ ਨਿਊਜ਼ :
ਫਲੋਰੀਡਾ ਸੂਬੇ ਵਿਚ ਤਬਾਹੀ ਮਚਾਉਣ ਦੇ 24 ਘੰਟੇ ਬਾਅਦ ਇਰਮਾ ਕਮਜ਼ੋਰ ਪੈ ਗਿਆ ਹੈ। ਇਹ 3 ਤੋਂ 1 ਕੈਟਾਗਰੀ ਦੇ ਤੂਫ਼ਾਨ ਵਿਚ ਬਦਲ ਗਿਆ। ਰਫ਼ਤਾਰ 185 ਕਿਲੋਮੀਟਰ ਪ੍ਰਤੀ ਘੰਟਾ ਤੋਂ ਘੱਟ ਕੇ 120 ਕਿਲੋਮੀਟਰ ਰਹਿ ਗਈ ਹੈ। ਫਲੋਰੀਡਾ ਦੇ 40 ਲੱਖ ਘਰਾਂ ਦੀ ਬਿਜਲੀ ਗੁਲ ਹੋ ਗਈ ਹੈ। ਕਰੀਬ 5 ਮੌਤਾਂ ਦੀ ਖ਼ਬਰ ਹੈ। ਇਹ 5 ਫੈਕਟਰੀ ਦਾ ਤੂਫ਼ਾਨ ਕੈਰੇਬਿਆਈ ਦੀਪਾਂ ਤੋਂ 297 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਟਕਰਾਇਆ ਸੀ। 5 ਦੀਪਾਂ ਦੀਆਂ 90 ਫੀਸਦੀ ਇਮਾਰਤਾਂ ਤਬਾਹ ਹੋ ਗਈਆਂ।
ਮਿਆਮੀ ‘ਚ ਲੁੱਟ-ਖੋਹ ਕਰਦੇ 28 ਜਣੇ ਗ੍ਰਿਫ਼ਤਾਰ, ਕਰਫਿਊ ਲਾਇਆ
ਲੁੱਟ ਦੀ ਵਾਰਦਾਤ ਮਗਰੋਂ ਪੁਲੀਸ ਨੇ ਮਿਆਮੀ ਵਿਚ ਕਰਫਿਊ ਲਗਾ ਦਿੱਤਾ ਹੈ। 28 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਰਮਾ ਦੇ ਚਲਦਿਆਂ ਵਾੱਲਟ ਡਿਜ਼ਨੀ ਪਾਰਕ 45 ਸਾਲ ਦੇ ਇਤਿਹਾਸ ਵਿਚ 6ਵੀਂ ਵਾਰ ਬੰਦ ਰਿਹਾ।
ਇੰਕੀ ਰਿਸਰਚ ਮੁਤਾਬਕ ਅਮਰੀਕਾ ਤੇ ਕੈਰੇਬਿਆਈ ਮੁਲਕਾਂ 8 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਇਰਮਾ ਤੁਫਾਨ ਦੇ ਕਾਰਨ ਚੱਲ ਰਹੀਆਂ ਸ਼ਕਤੀਸ਼ਾਲੀ ਹਵਾਵਾਂ ਨਾਲ ਫਲੋਰੀਡਾ ਪਸਤ ਹੋ ਚੁੱਕਾ ਹੈ, ਜਦਕਿ ਖਤਰਨਾਕ ਤੂਫਾਨੀ ਲਹਿਰਾਂ ਨੇ ਅਮਰੀਕੀ ਰਾਜਾਂ ਵਿਚ ਭਾਰੀ ਹੜ੍ਹ ਦੀਆਂ ਸੰਭਾਵਨਾਵਾਂ ਨੂੰ ਹੋਰ ਵਧਾ ਦਿੱਤਾ ਹੈ। ‘ਦ ਵਾਸ਼ਿੰਗਟਨ ਪੋਸਟ’ ਦੀ ਰਿਪੋਰਟ ਅਨੁਸਾਰ ਇਸ ਵਿਨਾਸ਼ਕਾਰੀ ਤੂਫਾਨ ਕਾਰਨ 56 ਲੱਖ ਲੋਕ ਆਪਣੇ ਘਰਾਂ ਨੂੰ ਛੱਡ ਕੇ ਸੁਰੱਖਿਅਤ ਥਾਂਵਾ ‘ਤੇ ਚਲੇ ਗਏ ਹਨ। ਇਰਮਾ ਐਤਵਾਰ ਨੂੰ ਫਲੋਰੀਡਾ ਦੇ 2 ਸਥਾਨਾ ‘ਤੇ ਪਹੁੰਚਿਆ ਸੀ। ਇਰਮਾ ਨੇ ਸਵੇਰੇ 9.10 ਵਜੇ ਫਲੋਰਿਡਾ ਦੇ ਤਟਾਂ ‘ਤੇ ਦਸਤਕ ਦਿੱਤੀ। ਇਥੇ 130 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਲਗਾਤਾਰ ਤੇਜ਼ ਹਵਾਵਾ ਚੱਲਣ ਦੇ ਮੱਦੇਨਜ਼ਰ ਚੌਥੀ ਸ਼੍ਰੇਣੀ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ। ਫਲੋਰੀਡਾ ਦੇ ਤੱਟਾਂ ਤੋਂ ਬਾਅਦ ਇਰਮਾ ਨੇ ਮਾਰਕੋ ਦੀਪ ਕੋਲ ਦਸਤਕ ਦਿੱਤੀ ਹੈ। ਇਸ ਦੇ ਬਾਅਦ ਸ਼ਾਮ ਕਰੀਬ 5 ਵਜੇ ਤੂਫਾਨ ਫੋਰਟ ਮੇਅਰ ਪਹੁੰਚਿਆ ਅਤੇ ਉੱਤਰ ਦੇ ਹੇਠਲੇ ਇਲਾਕਿਆਂ ਵੱਲ ਮੁੜ ਗਿਆ। ਇਸੇ ਦੌਰਾਨ ਕਿਊਬਾ ਦੀ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਇਰਮਾ ਤੂਫਾਨ ਨਾਲ ਉਸ ਦੇ 10 ਨਾਗਰਿਕਾਂ ਦੀ ਮੌਤ ਹੋ ਗਈ ਹੈ।