ਕੈਨੇਡਾ : ਨਸਲਭੇਦ ਕਾਰਨ ਪੁਲੀਸ ਅਧਿਕਾਰੀ ਬਲਜੀਵਨ ਸਿੰਘ ਸੰਧੂ ਨੂੰ ਨਹੀਂ ਮਿਲੀ ਤਰੱਕੀ

ਕੈਨੇਡਾ : ਨਸਲਭੇਦ ਕਾਰਨ ਪੁਲੀਸ ਅਧਿਕਾਰੀ ਬਲਜੀਵਨ ਸਿੰਘ ਸੰਧੂ ਨੂੰ ਨਹੀਂ ਮਿਲੀ ਤਰੱਕੀ

ਟੋਰਾਂਟੋ/ਬਿਊਰੋ ਨਿਊਜ਼ :
ਇਕ ਪਾਸੇ ਜਿੱਥੇ ਕੈਨੇਡਾ ਦੇ ਰੱਖਿਆ ਮੰਤਰੀ ਇਕ ਸਿੱਖ ਸ਼ਖ਼ਸੀਅਤ ਨੂੰ ਬਣਾਇਆ ਗਿਆ ਹੈ, ਉੱਥੇ ਹੀ ਦੂਜੇ ਪਾਸੇ ਕੈਨੇਡਾ ਵਿਚ ਇਕ ਮਾਮਲਾ ਅਜਿਹਾ ਵੀ ਸਾਹਮਣੇ ਆਇਆ ਹੈ ਜਿਸ ਵਿਚ ਇਕ ਪੰਜਾਬੀ ਪੁਲੀਸ ਅਧਿਕਾਰੀ ਨੂੰ ਉਸ ਦੇ ਨਸਲੀ ਅਤੇ ਸਭਿਆਚਾਰਕ ਪਿਛੋਕੜ ਕਾਰਨ ਤਰੱਕੀ ਤੋਂ ਵਾਂਝਿਆ ਰੱਖਿਆ ਗਿਆ ਹੈ। ਸਟਾਫ਼ ਸਾਰਜੇਂਟ ਬਲਜੀਵਨ ਸਿੰਘ ਸੰਧੂ, ਜੋ ਕਿ ਬੀਤੇ 28 ਸਾਲ ਤੋਂ ਪੀਲ ਪੁਲਿਸ ਫ਼ੋਰਸ ਵਿਚ ਸੇਵਾਵਾਂ ਦੇ ਰਿਹਾ ਹੈ। ਸੂਤਰਾਂ ਮੁਤਾਬਕ ਸਾਲ 2013 ਵਿਚ ਬਲਜੀਵਨ ਸਿੰਘ ਨੂੰ ਤਰੱਕੀ ਦੇ ਕੇ ਇੰਸਪੈਕਟਰ ਬਣਾਇਆ ਜਾਣਾ ਸੀ ਪਰ ਅਜਿਹਾ ਨਹੀਂ ਹੋਇਆ। ਉਂਟਾਰੀਓ ਦੀ ਮਨੁੱਖੀ ਅਧਿਕਾਰ ਅਦਾਲਤ ਨੇ ਕਿਹਾ ਕਿ ਸੰਧੂ ਨੂੰ ਸਿਰਫ਼ ਤਰੱਕੀ ਦੇਣ ਤੋਂ ਰੋਕਿਆ ਹੀ ਨਹੀਂ ਗਿਆ, ਸਗੋਂ ਪੀਲ ਰਿਜ਼ਨਲ ਪੁਲੀਸ ਨੇ ਵਿਭਿੰਨਤਾ ਦੇ ਰਿਸ਼ਤਿਆਂ ਬਾਰੇ ਸੋਚਿਆ ਤੱਕ ਨਹੀਂ। ਜਾਣਕਾਰੀ ਮੁਤਾਬਕ ਅਦਾਲਤ ਨੇ ਮਨੁੱਖੀ ਅਧਿਕਾਰਾਂ ਦੇ ਕਾਨੂੰਨ ਵਿਚ ਹੋਈ ਉਲੰਘਣਾ ‘ਤੇ ਕਿਹਾ ਕਿ ਅਪੀਲਕਰਤਾ ਸੰਧੂ ਦੀ ਨਸਲ, ਰੰਗ, ਸਭਿਆਚਾਰ, ਪਿਛੋਕੜ ਆਦਿ ਅਜਿਹੇ ਕਾਰਨ ਹਨ, ਜਿਨ•ਾਂ ਕਰਕੇ ਉਸ ਨੂੰ ਤਰੱਕੀ ਤੋਂ ਵਾਂਝਿਆ ਰੱਖਿਆ ਗਿਆ ਹੈ। ਅਦਾਲਤ ਨੇ ਕਿਹਾ ਕਿ ਅਸੀਂ ਜਾਂਚ ਵਿਚ ਦੇਖਿਆ ਕਿ ਸੰਧੂ ਨਾਲ ਨਸਲੀ ਭੇਦ ਰੱਖ ਕੇ ਉਸ ਨੂੰ ਸਿਰਫ਼ ਮਜ਼ਾਕ ਦਾ ਹੀ ਪਾਤਰ ਬਣਾਇਆ ਜਾਂਦਾ ਰਿਹਾ ਹੈ। ਸੰਧੂ ਦੇ ਵਕੀਲ ਨੇ ਕਿਹਾ ਕਿ ਜਦੋਂ ਉਹ 1989 ਵਿਚ ਕੈਡਟ ਭਰਤੀ ਹੋਇਆ ਸੀ, ਉਸ ਸਮੇਂ ਤੋਂ ਹੀ ਬਾਕੀ ਸਹਿਕਰਮੀਆਂ ਵੱਲੋਂ ਸੰਧੂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਰਿਹਾ ਹੈ।