ਫਲੋਰਿਡਾ ਦੇ ਹਸਪਤਾਲ ਵਿੱਚ ਬੱਤੀ ਗੁੱਲ ਹੋਣ ਕਾਰਨ 8 ਮਰੀਜ਼ਾਂ ਦੀ ਮੌਤ

ਫਲੋਰਿਡਾ ਦੇ ਹਸਪਤਾਲ ਵਿੱਚ ਬੱਤੀ ਗੁੱਲ ਹੋਣ ਕਾਰਨ 8 ਮਰੀਜ਼ਾਂ ਦੀ ਮੌਤ

ਮਿਆਮੀ/ਬਿਊਰੋ ਨਿਊਜ਼ :
ਅਮਰੀਕਾ ਦੇ ਸੂਬੇ ਫਲੋਰਿਡਾ ਦੇ ਇੱਕ ਨਰਸਿੰਗ ਹੋਮ ਵਿੱਚ 8 ਵਿਅਕਤੀਆਂ ਦੀ ਮੌਤ ਹੋ ਗਈ, ਜਿੱਥੇ ਖ਼ਤਰਨਾਕ ਸਮੁੰਦਰੀ ਤੂਫਾਨ ਇਰਮਾ ਕਰ ਕੇ ਬੱਤੀ ਗੁੱਲ ਹੈ। ਫਲੋਰਿਡਾ ਸਰਕਾਰ ਨੇ ਇਨ੍ਹਾਂ ਮੌਤਾਂ ਦਾ ਗੰਭੀਰ ਨੋਟਿਸ ਲੈਂਦਿਆਂ ਜਾਂਚ ਦੇ ਆਦੇਸ਼ ਦਿੱਤੇ ਹਨ।
ਹਸਪਤਾਲ ਵਿੱਚ ਹੋਈਆਂ ਮੌਤਾਂ ਨਾਲ ਸੂਬੇ ਵਿੱਚ ਸਮੁੰਦਰੀ ਤੂਫ਼ਾਨ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ 20 ਹੋ ਗਈ ਹੈ। ਸਮੁੰਦਰੀ ਤੂਫ਼ਾਨ ਇਰਮਾ ਕਰ ਕੇ ਬੱਤੀ ਗੁੱਲ ਹੋਣ ਕਾਰਨ ਲੋਕਾਂ ਨੂੰ ਗਰਮੀ ਦੀ ਸ਼ਿਕਾਇਤ ਆ ਰਹੀ ਹੈ। ਇਸ ਦੌਰਾਨ ਉਤਰੀ ਮਿਆਮੀ ਦੇ ਇਸ ਹਸਪਤਾਲ ਵਿੱਚ ਗਰਮੀ ਨਾਲ ਸਬੰਧਤ ਸ਼ਿਕਾਇਤਾਂ ਵਾਲੇ ਮਰੀਜ਼ਾਂ ਦੇ ਵੱਡੀ ਗਿਣਤੀ ਵਿੱਚ ਆਉਣ ਨਾਲ ਹੌਲੀਵੁਡ ਦੇ ਘਰਾਂ ਵਿੱਚੋਂ 115 ਲੋਕਾਂ ਨੂੰ ਫੌਰੀ ਕੱਢ ਦਿੱਤਾ ਗਿਆ ਤਾਂ ਜੋ ਉਨ੍ਹਾਂ ਦਾ ਬਚਾਅ ਹੋ ਸਕੇ। ਹੌਲੀਵੁਡ ਦੇ ਪੁਲੀਸ ਮੁਖੀ ਥਾਮਸ ਸਨਚੀਜ਼ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜੇ ਮੰਨਿਆ ਜਾ ਰਿਹਾ ਹੈ ਕਿ ਇਹ ਮੌਤਾਂ ਤੂਫਾਨ ਕਾਰਨ ਬੱਤੀ ਗੁੱਲ ਹੋਣ ਕਰ ਕੇ ਹੋਈਆਂ ਹਨ।