ਸਿੱਖ ਪੰਚਾਇਤ ਦੇ ਸੀਨੀਅਰ ਮੈਂਬਰਾਂ ਵੱਲੋਂ ਨਵੀਂ ਲੀਡਰਸ਼ਿਪ ਲਈ ਰਾਹ ਪੱਧਰਾ 

ਸਿੱਖ ਪੰਚਾਇਤ ਦੇ ਸੀਨੀਅਰ ਮੈਂਬਰਾਂ ਵੱਲੋਂ ਨਵੀਂ ਲੀਡਰਸ਼ਿਪ ਲਈ ਰਾਹ ਪੱਧਰਾ 

ਫਰੀਮੌਂਟ/ਏਟੀ ਨਿਊਜ਼ : 
ਗੁਰਦੁਆਰਾ ਸਾਹਿਬ ਫਰੀਮੌਂਟ ਦੀ ਸਿੱਖ ਪੰਚਾਇਤ ਨੇ ਢਾਂਚੇ ਨੂੰ ਮਜ਼ਬੂਤ ਕਰਨ ਲਈ ਪਿਛਲੇ ਹਫ਼ਤੇ ਕੋਰ ਕਮੇਟੀ ਦੀ ਚੋਣ ਕੀਤੀ ਸੀ। ਇਸ ਹਫ਼ਤੇ ਸੀਨੀਅਰ ਮੈਂਬਰਾਂ ਦੀ ਇੱਕ ਸਲਾਹਕਾਰ ਕਮੇਟੀ ਬਣਾਈ ਗਈ ਹੈ, ਜਿਹੜੇ ਨੀਤੀਆਂ ਬਣਾਉਣ ਅਤੇ ਲਾਗੂ ਕਰਨ ਦੇ ਜ਼ੁੰਮੇਵਾਰ ਹੋਣਗੇ।
ਸਲਾਹਕਾਰ ਕਮੇਟੀ ਵਿਚ ਤਿੰਨ ਸਾਬਕਾ ਸੁਪਰੀਮ ਕੌਸਲ ਮੈਂਬਰਾਂ ਭਾਈ ਗੁਰਪਾਲ ਸਿੰਘ ਹੰਸਰਾ, ਭਾਈ ਦਵਿੰਦਰ ਸਿੰਘ ਤੇ ਭਾਈ ਗੁਰਿੰਦਰ ਸਿੰਘ ਸਿੱਧੂ ਨਾਲ 11 ਹੋਰ ਮੈਂਬਰ ਲਾਏ ਗਏ ਹਨ। ਸਲਾਹਕਾਰ ਕਮੇਟੀ ਅਤੇ ਕਮੇਟੀ ਦੇ ਕੰਮਾਂ ਸਬੰਧੀ ਮੀਟਿੰਗਾਂ ਲਈ ਭਾਈ ਜਸਦੇਵ ਸਿੰਘ ਕੋਆਰਡੀਨੇਟਰ ਦੀ ਸੇਵਾ ਨਿਭਾਉਣਗੇ। ਸਲਾਹਕਾਰ ਕਮੇਟੀ ਦੇ ਹੋਰ ਮੈਂਬਰਾਂ ਵਿਚ ਦਵਿੰਦਰ ਸਿੰਘ ਢਿੱਲੋਂ, ਗੁਰਪਾਲ ਸਿੰਘ ਹੰਸਰਾ, ਗੁਰਿੰਦਰ ਸਿੰਘ ਸਿੱਧੂ, ਦਵਿੰਦਰ ਸਿੰਘ ਬਾਬਕ, ਡਾਕਟਰ ਪ੍ਰਿਤਪਾਲ ਸਿੰਘ, ਰਾਮ ਸਿੰਘ, ਕਸ਼ਮੀਰ ਸਿੰਘ ਸ਼ਾਹੀ, ਬਲਜੀਤ ਸਿੰਘ, ਜਸਜੀਤ ਸਿੰਘ, ਗੁਰਜੀਤ ਸਿੰਘ ਬਰਾੜ, ਕੁਲਵੰਤ ਸਿੰਘ ਖਹਿਰਾ, ਨਿਰਪਾਲ ਸਿੰਘ, ਕੁਲਦੀਪ ਸਿੰਘ ਬਾਜਵਾ ਅਤੇ ਬਲਵਿੰਦਰਪਾਲ ਸਿੰਘ ਖਾਲਸਾ ਸ਼ਾਮਿਲ ਹਨ।