ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਰਿਤਿਕ ਬਾਕਸਰ ਨਿਪਾਲ ਸਰਹੱਦ ਤੋਂ ਗਿ੍ਫ਼ਤਾਰ, ਰਾਜਸਥਾਨ ਲਿਆਂਦਾ

ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਰਿਤਿਕ ਬਾਕਸਰ ਨਿਪਾਲ ਸਰਹੱਦ ਤੋਂ ਗਿ੍ਫ਼ਤਾਰ, ਰਾਜਸਥਾਨ ਲਿਆਂਦਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਜੈਪੁਰ- ਜੈਪੁਰ ਦੀ ਪੁਲਿਸ ਟੀਮ ਨੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਰਿਤਿਕ ਬਾਕਸਰ ਨੂੰ ਨਿਪਾਲ ਸਰਹੱਦ ਤੋਂ ਗਿ੍ਫ਼ਤਾਰ ਕੀਤਾ ਹੈ, ਜਿਸ ਦੇ ਸਿਰ 'ਤੇ ਇਕ ਲੱਖ ਰੁਪਏ ਦਾ ਇਨਾਮ ਹੈ । ਇਕ ਅਧਿਕਾਰੀ ਨੇ ਦੱਸਿਆ ਕਿ ਰਿਤਿਕ ਬਾਕਸਰ ਨੇ ਲਾਰੈਂਸ ਵਲੋਂ ਇਕ ਕਲੱਬ ਦੇ ਮਾਲਕ ਤੋਂ ਫਿਰੌਤੀ ਲੈਣ ਲਈ ਗੋਲੀਆਂ ਚਲਾਈਆਂ ਸਨ ਅਤੇ ਉਸ ਨੇ ਫੇਸਬੁੱਕ 'ਤੇ ਇਸ ਦੀ ਜ਼ਿੰਮੇਵਾਰੀ ਲਈ ਸੀ । ਜੈਪੁਰ ਦੇ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਰਿਤਿਕ ਬਾਕਸਰ ਖ਼ਿਲਾਫ਼ ਜਨਵਰੀ 'ਚ ਜੀ-ਕਲੱਬ ਦੇ ਮਾਲਕ ਤੋਂ 5 ਕਰੋੜ ਰੁਪਏ ਦੀ ਫਿਰੌਤੀ ਮੰਗਣ 'ਤੇ ਮਾਮਲਾ ਦਰਜ ਕੀਤਾ ਗਿਆ ਸੀ, ਉਸ ਖ਼ਿਲਾਫ਼ ਜਬਰੀ ਫਿਰੌਤੀ ਵਸੂਲਣ ਦੇ ਦਰਜ਼ਨਾਂ ਮਾਮਲੇ ਦਰਜ ਹਨ ।