ਨਗਾਰਾ

ਨਗਾਰਾ
ਭਾਈ ਹਰਪ੍ਰੀਤ ਸਿੰਘ ਉਰਫ਼ ਰਾਣਾ

   ਅਰਪਿੰਦਰ ਸਿੰਘ ਬੀਟੂ

ਨਗਾਰੇ ਤੇ ਡੱਗਾ ਲਗਾ ਰਿਹਾ ਨੌਜਵਾਨ ਜਦੋਂ ਬੀਤੇ ਵਰ੍ਹੇ ਆਪਣੇ ਸਾਥੀਆਂ  ਨਾਲ ਜਰਮਨ ਆਇਆ ਸੀ ਤਾਂ ਏਦਾਂ ਲਗਦਾ ਏ ਅਜੇ ਕੱਲ ਦੀ ਗੱਲ ਹੈ ਪਰ ਰਾਣਾ ਵੀਰ ਅੱਜ ਸਾਡੇ ਵਿੱਚ ਨਹੀਂ ਏ ! ਤਰਕ ਕਰਨ ਵਾਲੇ ਪ੍ਰਾਣੀਆਂ ਦਾ ਜਦੋਂ ਕੋਈ ਗੱਲ ਨਾ ਆਵੇ ਇਕ ਤੌਖਲਾ ਹੁੰਦਾ ਬਈ ਤੁੰਹੀ ਬਾਹਰ ਬੈਠੇ ਕੀ ਕਰ ਰਹੋ ਹੋ ਓਹਨਾਂ ਨੂੰ ਦੱਸ ਦਈਏ ਕਿ ਆਹ ਨਗਾਰਾ ਵਜਾਕੇ ਆਪਣੀ ਕੌਮ ਨੂੰ ਜਗਾਉਣਾ ਵੀ ਇਕ ਸੇਵਾ ਏ ! ਜਿੱਥੇ ਬੇਗੈਰਤ ਲੋਕ ਲੀਡਰਾਂ ਸਰਕਾਰਾਂ ਦੀਆਂ ਚਮਚਾਗਿਰੀਆਂ ਗੁਲਾਮੀਆਂ ਕਰਨ ਚ, ਮਸਤ ਹੋਣ ਓੱਥੇ ਵਿਰਲੇ ਈ ਹੁੰਦੇ ਹਨ ਜੋ ਆਪਣੇ ਕੌਮੀ ਘਰ ਲਈ ਕਮਰ ਕੱਸਾ ਕਰ ਦਿਨ ਰਾਤ ਡੱਟੇ ਹੁੰਦੇ ਹਨ ! ਉਹਨਾਂ ਵਿੱਚੋਂ ਹੀ ਇਕ ਸੀ ਭਾਈ ਹਰਪ੍ਰੀਤ ਸਿੰਘ ਉਰਫ਼ ਰਾਣਾ ਵੀਰ !ਗਲ ਬੀਤੇ ਵਰੇ ਦੀ ਆ ਜਦੋਂ #SFJ ਵਾਲਿਆਂ ਦੀ ਟੀਮ ਨੇ ਸ਼ਹੀਦਾਂ ਦੇ ਨਾਵਾਂ ਤੇ ਆਪਣੇ ਬੂੱਥਾਂ ਦਾ ਐਲਾਨ ਕਰਨਾਂ ਸੀ ਤੇ ਉਹ ਫਰੈੰਕਫੋਰਟ ਆਏ ! ਉਹਨਾਂ ਵਿੱਚ ਇਕ ਨੌਜਵਾਨ ਜੋ ਬੜੀ ਨਿਸ਼ਠਾ ਨਾਲ ਆਪਣਾ ਕਾਰਜ ਕਰ ਰਿਹਾ ਸੀ ਉਹ ਸੀ ਰਾਣਾ ਖਾਲਿਸਤਾਨੀ ! ਉਹ ਕਦੇ ਬੈਨਰ ਲਾ ਰਿਹਾ ਹੁੰਦਾ, ਕਦੇ ਕੈਮਰੇ ਸੈਂਟ ਕਰ ਰਿਹਾ ਹੁੰਦਾ, ਕਦੇ ਲਾਈਟਾਂ ਰੁੱਖ ਕਰ ਰਿਹਾ ਹੁੰਦਾ ਤੇ ਅਗਲੇ ਪਲ ਹੀ ਸਟੇਜ ਤੋ ਬਾ ਦਲੀਲ ਖਾਲਸਾ ਰਾਜ ਦੀ ਗੱਲ ਕਰ ਰਿਹਾ ਹੁੰਦਾ ! ਹਸੂੰ ਹਸੂੰ ਕਰਦਾ ਰਾਣਾ ਕਾਹਲੀ ਕਾਹਲੀ ਚ, ਬੜੇ ਕੰਮ ਨਿਪਟਾ ਦੇਣੇ ਚਹੁੰਦਾ ਸੀ ਜਿਦਾਂ ਉਹਨੂੰ ਲਗਦਾ ਸੀ ਕਿ ਕਾਰਜ ਬੜੇ ਨੇ ਤੇ ਸਮਾਂ ਘੱਟ ! ਤੇ ਹੋਇਆ ਵੀ ਇੰਜ ਹੀ ਸਾਰੇ ਫਰੰਟਾਂ ਤੇ ਸਰਗਰਮ ਇਹ ਯੋਧਾ ਵੀ ਬੀਤੇ ਦਿਨੀ ਖਾਲਸਾ ਰਾਜ ਦੇ ਸਹੀਦਾਂ ਦੀ ਲਿਸਟ ਚ, ਆਪਣਾ ਨਾਂ ਦਰਜ ਕਰਾ ਗਿਆ ! ਨੌਜਵਾਨਾਂ ਦੀ ਜਿਹੜੀ ਉਮਰ ਨੱਚਣ ਗਾਉਣ ਦੀ ਹੁੰਦੀ ਉਸ ਭਰ ਜਵਾਨੀ ਵਿੱਚ ਰਾਣਾ ਆਪਣਾ ਪਲ ਪਲ ਕੌਮੀ ਘਰ ਦੀ ਪ੍ਰਾਪਤੀ ਲਈ ਸਮਰਪਿਤ ਕਰ ਚੁੱਕਾ ਸੀ !

ਕੌਮੀ ਘਰ ਦੀ ਸਥਾਪਤੀ ਲਈ ਅਨੇਕਾਂ ਰੁਹਾਂ ਨੇ ਜੋ ਲਿੱਖਕੇ, ਬੋਲਕੇ, ਜੂਝਕੇ, ਤਨ ਮਨ ਧਨ ਜਾਂ ਹੋਰ ਵਸੀਲਿਆਂ ਰਾਹੀਂ ਆਪਣੇ ਕੌਮੀ ਘਰ ਲਈ ਤਤਪਰ ਹਨ ਦਸਮੇਸ਼ ਸੱਭ ਦੀ ਘਾਲਣਾ ਸਵੀਕਾਰ ਕਰਨ ! ਸ਼ਹੀਦ ਭਾਈ ਹਰਪ੍ਰੀਤ ਸਿੰਘ ਰਾਣਾ ਵੀ ਚੱਲਦੇ ਸੰਘਰਸ਼ ਦੌਰਾਨ ਸੇਵਾ ਕਰਦਿਆ ਆਪਣੇ ਸੁਆਸ ਕੌਮ ਦੇ ਲੇਖੇ ਲਾ ਗਿਆ ! ਦਸਮ ਪਾਤਸ਼ਾਹ ਆਪਣੇ ਸ਼ਹੀਦ ਫ਼ਰਜ਼ੰਦ ਦੇ ਸੁਪਨੇ ਸਕਾਰ ਕਰਨ ਤੇ ਕੌਮ ਨੂੰ ਖਾਲਸਾ ਰਾਜ ਦੀ ਬਖ਼ਸ਼ਿਸ਼ ਕਰਨ ! ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਸ਼ਹੀਦ ਵੀਰ ਦੇ ਅਧੂਰੇ ਕਾਰਜਾਂ ਨੂੰ ਪੂਰਿਆਂ ਕਰੀਏ ਤੇ ਯੂ ਐਨ ਓ ਵਿੱਚ ਵੀ ਕੇਸਰੀ ਨਿਸ਼ਾਨ ਸਾਹਿਬ ਝੂਲੇ ! ਇਹੋ ਈ ਸੱਚੀ ਸ਼ਰਧਾਂਜਲੀ ਹੋਵੇਗੀ ਵਿੱਛੜ ਚੁੱਕੇ ਸ਼ਹੀਦ ਵੀਰ ਲਈ !