ਸਿਰਦਾਰ ਕਰਤਾਰ ਸਿੰਘ ਸਰਪੰਚ ਜੀ ਦਾ ਅਕਾਲ ਚਲਾਣਾ

ਸਿਰਦਾਰ ਕਰਤਾਰ ਸਿੰਘ ਸਰਪੰਚ ਜੀ ਦਾ ਅਕਾਲ ਚਲਾਣਾ
ਸਿਰਦਾਰ ਕਰਤਾਰ ਸਿੰਘ ਸਰਪੰਚ ਜੀ

ਰਾਣਾ ਰਾਉ ਨ ਕੋ ਰਹੈ ਰੰਗੁ ਨ ਤੁੰਗੁ ਫਕੀਰੁ॥
ਵਾਰੀ ਆਪੋ ਆਪਣੀ ਕੋਇ ਨ ਬੰਧੈ ਧੀਰ ॥


ਸਵਰਗ ਵਾਸੀ ਸਿਰਦਾਰ ਕਰਤਾਰ ਸਿੰਘ ਸਰਪੰਚ ਹੋਣਾ ਦੇ ਅਕਾਲ ਚਲਾਣੇ ਦੀ ਖ਼ਬਰ ਉਹਨਾਂ ਨੂੰ ਜਾਨਣ ਵਾਲਿਆਂ ਲਈ ਇਕ ਝਟਕਾ ਸੀ ! ਰੱਬ ਵਰਗੀ ਰੂਹ ਦੇ ਮਾਲਕ ਤੇ ਦੁੱਧ ਚਿੱਟੇ ਕਿਰਦਾਰ ਵਾਲੇ ਸਿਰਦਾਰ ਕਰਤਾਰ ਸਿੰਘ ਹੋਣਾ ਚੋਂ ਗੁਰੂ ਨਾਨਕ ਪਾਤਸ਼ਾਹ ਦੇ ਸੱਚੇ ਕਿਰਤੀ ਸਿੱਖ ਦਾ ਝਲਕਾਰਾ ਪੈੰਦਾ ਸੀ ! ਉਹ ਹੱਥੀਂ ਕਿਰਤ ਕਰਨ ਚ, ਵਿਸ਼ਵਾਸ ਰੱਖਦੇ ਸਨ । 
ਸਾਡੇ ਨਾਲ ਦੇ ਪਿੰਡ ਜੈਤੋ ਸਰਜੇ ਦਾ ਸਰਦਾ-ਪੁੱਜਦਾ ਜ਼ਿਮੀਂਦਾਰ ਪਰਿਵਾਰ ਜਿੰਨਾ ਨੂੰ ਕੋਈ ਬਿੱਲਿਆਂ ਦਾ ਟੱਬਰ ਕਹਿੰਦਾ ਤੇ ਕੋਈ ਸਰਪੰਚਾਂ ਦਾ ਹੁਣ ਤਾਂ ਕਈ ਮਾਸਟਰਾਂ ਦਾ ਟੱਬਰ ਵੀ ਕਹਿਣ ਲੱਗ ਪਏ ਸਨ ! ਪਹਿਲਾਂ ਸਿਰਦਾਰ ਕਰਤਾਰ ਸਿੰਘ ਜਿਨਾਂ ਨੇ ਵੀਹ ਸਾਲ ਪਿੰਡ ਦੀ ਸਰਪੰਚੀ ਕੀਤੀ ਦੇ ਵੱਡੇ ਭਰਾਤਾ ਸਵਰਗ ਵਾਸੀ ਸਿਰਦਾਰ ਸਤਿੰਦਰ ਸਿੰਘ ਜੀ ਹੋਣਾ ਨੇ ਜੈਤੋ ਸਰਜਾ ਹਾਈ ਸਕੂਲ ਵਿੱਚ ਬੜੇ ਵਰ੍ਹੇ ਅਧਿਆਪਕ ਦੇ ਤੌਰ ਤੇ ਸੇਵਾ ਕੀਤੀ ਤੇ ਸਾਨੂੰ ਹਰਫ਼ ਲਿਖਣ ਦਾ ਇਲਮ ਬਖ਼ਸ਼ਿਆ ! ਓਹਨਾਂ ਦਾ ਪਿਆਰ, ਝਿੜਕਾਂ ਤੇ ਹਸੂੰ ਹਸੂੰ ਕਰਦਾ ਚਿਹਰਾ ਅਜੇ ਵੀ ਯਾਦ ਏ ਜਦੋਂ ਵੀ ਕਦੇ ਲਿੱਖਣ ਬਹੀਦਾ ਤਾਂ ਉਹਨਾਂ ਦਾ ਹੱਸਦਾ ਚਿਹਰਾ ਹਰਫ਼ਾਂ ਚੋ, ਨਿਗਾਹੀਂ ਪੈੰਦਾ ! ਹੁਣ ਏਸੇ ਪਰਿਵਾਰ ਚੋਂ ਹੀ ਸਾਡੇ ਨਾਲ ਤੇ ਅੱਗੇ ਪਿੱਛੇ ਪੜਦੇ ਸਾਡੇ ਵੀਰ ਵੀ ਮਾਸਟਰ ਤੇ ਪ੍ਰੋਫੈਸਰ ਲੱਗੇ ਹੋਏ ਹਨ ਤੇ ਉਹਨਾਂ ਦੀਆਂ ਘਰਵਾਲ਼ੀਆਂ ਵੀ ਵਿਰਾਸਤ ਨੂੰ ਅੱਗੇ ਤੋਰਦੀਆਂ ਹੋਈਆਂ ਗਿਆਨ ਵੰਡ ਰਹੀਆਂ ਨੇ ! 
ਜਦੋਂ ਵੀ ਸਕੂਲੇ ਜਾਂਦਿਆਂ ਇਹਨਾਂ ਦੇ ਡੇਰੇ ਕੋਲੋਂ ਲੰਗਣਾ ਤਾਂ ਅਸਾਂ ਸਦਾ ਹੀ ਸਰਪੰਚ ਹੋਣਾ ਨੂੰ ਕੁਹ ਕਰਦਿਆਂ ਤੱਕਣਾ  ਮੈ ਕਦੇ ਉਹਨਾਂ ਨੂੰ ਵਿਹਲਿਆਂ ਨਹੀਂ ਸੀ ਵੇਖਿਆ ਅਜੇ ਕਿ ਕੰਮ ਕਰਨ ਵਾਲਿਆਂ ਕਾਮਿਆਂ ਦੀ ਕੋਈ ਥੋੜ ਨਹੀਂ ਸੀ ਹੁੰਦੀ ਪਰ ਉਹ ਸਦਾ ਆਹਰੇ ਲੱਗੇ ਰਹਿੰਦੇ !
ਹੁਣ ਇਹ ਕਿਰਤ ਕਰਨ ਤੇ ਹਰ ਇਕ ਦੀ ਮਦਦ ਕਰਨ ਵਾਲਾ ਸਰੀਰ ਸਾਡੇ ਵਿੱਚ ਨਹੀਂ ਰਿਹਾ ਪਰਿਵਾਰ ਨੂੰ ਤੇ ਇਕ ਨਾਂ ਪੂਰਾ ਹੋਣ ਵਾਲਾ ਘਾਟਾ ਹੈ ਈ ਪਰ ਨਗਰ ਤੇ ਇਲਾਕੇ ਨੂੰ ਵੀ ਅਸਹਿ ਦੁੱਖ ਹੈ ਸੋ ਇਸ ਦੁੱਖ ਦੀ ਘੜੀ ਵਿੱਚ ਆਪਾਂ ਸਾਰੇ ਡੁੱਲਟ ਪਰਿਵਾਰ ਤੇ ਸਾਡੇ ਭਰਾਵਾਂ ਵਰਗੇ ਵੀਰਾਂ ਹਰਦਿਆਲ ਸਿੰਘ ਕਨੇਡਾ, ਪ੍ਰੋਫੈਸਰ ਸੰਪੂਰਨ ਸਿੰਘ, ਮਾਸਟਰ ਬਲਬੀਰ ਸਿੰਘ ਬੱਲਾ ਤੇ ਬਲਾਕ ਸੰਮਤੀ ਮੈੰਬਰ ਸਵਿੰਦਰ ਸਿੰਘ “ਸਾਹਬਾ ਸਰਪੰਚ”ਦੇ ਨਾਲ ਹਾਂ ਤੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬੱਖਸ਼ਣ ! 
ਵੀਰ ਹਰਦਿਆਲ ਨਾਲ ਕਨੇਡਾ ਗੱਲ-ਬਾਤ ਹੋਈ ਤੇ ਵੀਰ ਨੇ ਦਸਿਆ ਕਿ ਕੋਈ ਕੁਦਰਤ ਦਾ ਹੀ ਭਾਣਾ ਹੈ ਕਿ ਇਹਨਾਂ ਦਿਨਾਂ ਚ, ਹੀ ਪਿਛਲੇ ਸਾਲ ਮਾਤਾ ਜੀ ਸਾਥ ਛੱਡ ਗਏ ਸਨ ਤੇ ਕੁੱਹ ਵਰੇ, ਪਹਿਲਾਂ ਉਸੇ ਤਰੀਕ ਨੂੰ ਨੌਜਵਾਨ ਵੀਰ ਫਕੀਰ ਸਿੰਘ ਗੁਰੂ ਚਰਨਾਂ ਚ, ਜਾ ਬਿਰਾਜੇ ਸਨ ਤੇ ਸਾਡੇ ਸਤਿਕਾਰਯੋਗ ਮਾਸਟਰ ਜੀ ਵੀ ਕਹੁ ਵਰ੍ਹੇ ਪਹਿਲਾਂ ਇਹਨਾਂ ਹੋਲੀ ਦੇ ਦਿਨਾਂ ਵਿੱਚ ਹੀ ਵਿਛੋੜਾ ਦੇ ਗਏ ਸਨ ! ਸੋ ਸਾਡੀ ਦਸਮ ਪਾਤਸ਼ਾਹ ਜੀ ਦੇ ਚਰਨਾਂ ਅਰਜੋਈ ਹੈ ਕਿ ਸਤਿਗੁਰ ਇਸ ਪਰਿਵਾਰ ਤੇ ਰਹਿਮਤ ਕਰਨ ! 
ਸਿਰਦਾਰ ਕਰਤਾਰ ਸਿੰਘ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੇ ਅੰਤਮ ਅਰਦਾਸ 27/3/22 ਨੂੰ ਡੁੱਲਟ ਫ਼ਾਰਮ ਹਾਊਸ ਜੈਤੋ ਸਰਜਾ ਵਿਖੇ ਹੋਵੇਗੀ !

ਅਰਪਿੰਦਰ ਸਿੰਘ ਸੇਖੋ
ਫਰੈੰਕਫੋਰਟ  ਜਰਮਨੀ 
ਜਸਵਿੰਦਰ ਸਿੰਘ ਰੰਧਾਵਾ 
ਵਿਆਨਾ ਅਸਟਰੀਆ