ਪੰਜਾਬ ਸਪੋਰਟਸ ਕਲੱਬ ਸਿਆਟਲ ਕਲਚਰਲ ਸੁਸਾਇਟੀ ਵੱਲੋਂ ਕਰਵਾਇਆ ਕਬੱਡੀ ਟੂਰਨਾਮੈਂਟ ਯਾਦਗਾਰੀ ਹੋ ਨਿੱਬੜਿਆ

ਪੰਜਾਬ ਸਪੋਰਟਸ ਕਲੱਬ ਸਿਆਟਲ ਕਲਚਰਲ ਸੁਸਾਇਟੀ ਵੱਲੋਂ ਕਰਵਾਇਆ ਕਬੱਡੀ ਟੂਰਨਾਮੈਂਟ ਯਾਦਗਾਰੀ ਹੋ ਨਿੱਬੜਿਆ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸਿਆਟਲ (ਵਾਸ਼ਿੰਗਟਨ)ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ: ਸਾਥਾਨਿਕ ਪੰਜਾਬ ਸਪੋਰਟਸ ਕਲੱਬ ਸਿਆਟਲ ਕਲਚਰਲ ਸੁਸਾਇਟੀ ਵੱਲੋ ਲੰਘੀ 23 ਜੁਲਾਈ ਨੂੰ ਮਿੱਡਵੇਅ ਐਲੀਮਿੰਟਰੀ ਸਕੂਲ ਡਮੋਇਸ ਵਾਸ਼ਿੰਗਟਨ ਦੀਆਂ ਗ੍ਰਾਊਂਡਾਂ ਵਿੱਖੇ ਕਬੱਡੀ ਕੱਪ 2023 ਕਰਵਾਇਆ ਗਿਆ, ਇਸ ਟੂਰਨਾਮੈਂਟ ਵਿੱਚ ਦੋ ਅੰਡਰ ਟਵੰਟੀਵੰਨ ਦੀਆਂ ਟੀਮਾਂ ਨੇ ਭਾਗ ਲਿਆ, ਅਤੇ ਚਾਰ ਕਲੱਬਾਂ ਦੇ ਮੈਚ ਹੋਏ। ਇਸ ਟੂਰਨਾਮੈਂਟ ਨੂੰ ਨੇਪਰੇ ਚਾੜਨ ਦਾ ਸਿਹਰਾ ਜਿੰਦ ਅਠਵਾਲ,ਪਿੰਦਾ ਅਠਵਾਲ, ਜਸ ਧਾਲੀਵਾਲ, ਮਨਿੰਦਰ ਖਟਕੜ, ਪੁਰਾਣਾ ਪੰਜਾਬ ਸਪੋਰਟਸ ਕਲੱਬ ਆਦਿ ਸਿਰ ਜਾਂਦਾ ਹੈ। ਇਸ ਟੂਰਨਾਮੈਂਟ ਵਿੱਚ ਫਰਿਜਨੋ ਤੋ ਉੁੱਘੇ ਕਬੱਡੀ ਪ੍ਰਮੋਟਰ ਸ. ਨਾਜਰ ਸਿੰਘ ਸਹੋਤਾ ਤੇ ਯੂਬਾ ਸਿਟੀ ਤੋਂ ਸਾਬੀ ਢੰਢਵਾਲ, ਅਜਾਇਬ ਸਿੰਘ ਮੱਲੀ, ਗੁਰਮੀਤ ਸਿੰਘ ਤੱਖਰ, ਸਨੀ (ਚਹਾਲਸ ਵਾਸ਼ਿੰਗਟਨ) ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਟੂਰਨਾਮੈਂਟ ਨੂੰ ਹੋਰ ਵੀ ਚਾਰ ਚੰਨ ਲਾਏ। ਪਲੇਅਰਾਂ ਦੀ ਸਿਹਤਯਾਬੀ ਅਤੇ ਟੂਰਨਾਮੈਂਟ ਦੀ ਕਾਮਯਾਬੀ ਨੂੰ ਮੁੱਖ ਰੱਖਕੇ ਟੂਰਨਾਮੈਂਟ ਦੀ ਸ਼ੁਰੂਆਤ ਵਾਹਿਗੁਰੂ ਦਾ ਸ਼ੁਕਰਨਾਂ ਕਰਦਿਆਂ ਅਰਦਾਸ ਕਰਕੇ ਕੀਤੀ ਗਈ। ਉਪਰੰਤ ਅੰਡਰ ਟਵੰਟੀਵੰਨ ਦਾ ਬਹੁਤ ਰੌਚਿਕ ਮੁਕਾਬਲਾ ਫਰਿਜਨੋ ਕੈਲੀਫੋਰਨੀਆ ਯੂਐਸਏ ਸਪੋਰਟਸ ਕਲੱਬ ਅਤੇ ਨਿਊਯਾਰਕ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ, ਜਿਹੜਾ ਫਰਿਜਨੋ ਨੇ ਫਸਵੇ ਮੁਕਾਬਲੇ ਦੌਰਾਨ ਨਿਊਯਾਰਕ ਨੂੰ ਹਰਾਕੇ ਜਿੱਤਿਆ। ਕਲੱਬਾਂ ਦੇ ਮੈਚ ਖੇਡਣ ਲਈ ਸਿਆਟਲ, ਮੈਨਟੀਕਾ, ਯੂਬਾ ਸਿੱਟੀ ਅਤੇ ਬੇਕਰਸਫੀਲਡ ਦੀਆਂ ਟੀਮਾਂ ਆਪਸ ਵਿੱਚ ਭਿੱੜੀਆਂ। ਸੈਮੀਫਾਈਨਲ ਮੈਚ ਬੇਕਰਸਫੀਲਡ ਅਤੇ ਯੂਬਾ ਸਿਟੀ ਦਰਮਿਆਨ ਖੇਡਿਆ ਗਿਆ, ਅਤੇ ਇਹ ਮੈਚ ਬੇਕਰਸਫੀਲਡ ਦੀ ਟੀਮ ਨੇ ਯੂਬਾ ਸਿਟੀ ਨੂੰ ਅੱਧੇ ਪੁਆਇੰਟ ਨਾਲ ਹਰਾਕੇ ਜਿੱਤਿਆ। ਫਾਈਨਲ ਮੈਚ ਸਿਆਟਲ ਅਤੇ ਮੈਨਟੀਕਾ ਦੀਆਂ ਕਲੱਬਾਂ ਦਰਮਿਆਨ ਖੇਡਿਆ ਗਿਆ, ਅਤੇ ਇਸ ਮੈਚ ਨੂੰ ਵੇਖਣ ਲਈ ਦਰਸ਼ਕ ਦੂਰ ਦੁਰਾਡੇ ਤੋ ਪਹੁੰਚੇ ਹੋਏ ਸਨ। ਇਸ ਕਾਂਟੇ ਦੀ ਟੱਕਰ ਦੌਰਾਨ ਸਿਆਟਲ ਨੇ ਮਨਟੀਕੇ ਦੀ ਟੀਮ ਨੂੰ ਹਰਾਕੇ ਕੱਪ ਆਪਣੇ ਨਾਮ ਕੀਤਾ। ਟੂਰਨਾਮੈਂਟ ਦੌਰਾਨ ਗੋਲਡਨ ਕਰੀ ਰੈਸਟੋਰੈਂਟ ਵਾਲਿਆ ਨੇ ਲੰਗਰ ਲਗਾਕੇ ਬਹਿਜਾ ਬਹਿਜਾ ਕਰਵਾ ਦਿੱਤੀ, ਹਰਕੋਈ ਉਹਨਾਂ ਦੇ ਫੂਡ ਦੀ ਤਰੀਫ਼ ਕਰਦਾ ਨਜ਼ਰ ਆਇਆ। ਪ੍ਰਬੰਧਕਾਂ ਵੱਲੋਂ ਗੋਲਡਨ ਕਰੀ ਰੈਸਟੋਰੈਂਟ ਵਾਲੇ ਸਤਨਾਮ ਸਿੰਘ ਦਾ ਉਹਨਾਂ ਦੀਆਂ ਸੇਵਾਵਾਂ ਲਈ ਵਿਸ਼ੇਸ਼ ਧੰਨਵਾਦ ਕੀਤਾ।

ਸਾਰੇ ਮੈਚਾਂ ਦੀ ਇੰਪਾਇਰਿੰਗ ਕਰਨ ਲਈ ਸਾਬਕਾ ਕਬੱਡੀ ਖਿਡਾਰੀ ਦਲਵੀਰ ਸਿੰਘ ਚੌਧਰੀ, ਬੀਰੂ ਵੱਡਾਘਰ, ਕੋਚ ਦਵਿੰਦਰ ਸਿੰਘ, ਕੋਚ ਬਾਬਾ ਆਦਿ ਪਹੁੰਚੇ ਹੋਏ ਸਨ। ਕੁਮੈਂਟੇਟਰ ਸਵਰਨ ਮੱਲਾ ਅਤੇ ਕਾਲਾ ਰਸੀਂਹ ਆਦਿ ਨੇ ਆਪਣੇ ਟੋਟਕਿਆਂ ਨਾਲ ਖੂਬ ਸਮਾਂ ਬੰਨਿਆ। ਹੋਰ ਜਿਹੜੇ ਸਪਾਂਸਰ ਜਾਂ ਸਹਿਯੋਗੀ ਸੱਜਣਾਂ ਦੇ ਸਹਿਯੋਗ ਨਾਲ ਟੂਰਨਾਮੈਂਟ ਨੇਪਰੇ ਚੜਿਆ ਉਹਨਾਂ ਦੇ ਨਾਮ ਇਸ ਪ੍ਰਕਾਰ ਹਨ- ਮਨਮੋਹਨ ਸਿੰਘ ਧਾਲੀਵਾਲ, ਜਸ ਧਾਲੀਵਾਲ, ਡਾ. ਹਰਚੰਦ ਸਿੰਘ, ਹਰਨੇਕ ਸਿੰਘ ਨੇਕੀ (ਚਹਾਲਸ ਵਾਸ਼ਿੰਗਟਨ), ਇਸ਼ਵਿੰਦਰ ਸਿੰਘ, ਪਵਿੰਤਰ ਸਿੰਘ, ਹਰਸ਼ ਵਿਰਕ, ਜੱਗੀ ਲੁਬਾਣਾ, ਮੱਖਣ ਰਣੀਕੇ, ਬੌਬੀ ਧਾਂਮੀ, ਇੰਦਰਜੀਤ ਪੰਨੂੰ,ਵਿੱਕੀ ਰੈਂਬੋ, ਲਵ ਨਾਗਰਾ, ਸੰਦੀਪ ਸਿੰਘ ਢੋਲਾ, ਸੰਦੀਪ ਸਿੰਘ ਗੁਰਨਾ, ਦੀਪ ਸਿੰਘ ਰਾਏ, ਸਤਵੰਤ ਸਿੰਘ ਸੋਨੂੰ, ਅਮਨਦੀਪ ਸਿੰਘ ਮਣਕੂ, ਕਰਨ ਸਿੱਧੂ, ਜਗਦੇਵ ਸਿੰਘ ਸੰਧੂ (ਐਵਰਟ), ਕੁਲਵੀਰ ਸਿੰਘ ਕੁਰਾਲਾ, ਸੋਨੂੰ ਨਿਊ ਟਰੈਕ ਟਰਾਂਸਪੋਰਟ, ਮਨਜਿੰਦਰ ਸਿੰਘ ਡੇਅ ਐਂਡ ਨਾਈਟ ਟਰੱਕ ਰਿਪੇਅਰ, ਸਤਨਾਮ ਸਿੰਘ ਮਕੈਨਿਕ,ਰਾਜਿਸ ਟਰਾਂਸਪੋਰਟ ਵਾਲੇ ਬਿੱਲਾ, ਕੀ ਇੰਸ਼ੋਰੈਂਸ, ਸੈਂਮ ਵਿਰਕ, ਪਾਲ ਮੁਲਤਾਨੀ, ਬਲਜਿੰਦਰ ਸਿੰਘ ਲਤਾਲਾ, ਜਤਿੰਦਰ ਸਪਰਾਏ, ਰਾਜ ਢਿੱਲੋ ਆਦਿ ਦੇ ਨਾਮ ਜਿਕਰਯੋਗ ਹਨ।

ਇਸੇ ਤਰੀਕੇ ਇਸ ਟੂਰਨਾਮੈਂਟ ਕਾਮਯਾਬੀ ਨਾਲ ਸਿਰੇ ਚਾੜਨ ਦਾ ਸਿਹਰਾ ਸਿਆਟਲ ਵਾਲੇ ਅਠਵਾਲ ਪਰਿਵਾਰ ਸਿਰ ਜਾਂਦਾ ਹੈ, ਕਬੱਡੀ ਨੂੰ ਦਿਲੋਂ ਪਿਆਰ ਕਰਨ ਵਾਲੇ ਜਿੰਦ ਅਠਵਾਲ, ਉਹਨਾਂ ਦੇ ਛੋਟੇ ਭਰਾ ਪਿੰਦਾ ਅਠਵਾਲ, ਜਿੰਦ ਅਠਵਾਲ ਦੇ ਬੇਟੇ ਕਰਨ ਅਠਵਾਲ, ਸ਼ਾਨ ਅਠਵਾਲ, ਅਗਨੀਰ ਅਠਵਾਲ ਨੇ ਟੂਰਨਾਮੈਂਟ ਦੀ ਕਾਮਯਾਬੀ ਲਈ ਦਿਨ ਰਾਤ ਮਿਹਨਤ ਕੀਤੀ। ਅਠ

ਵਾਲ ਪਰਿਵਾਰ ਵੱਲੋਂ ਸਮੂਹ ਸ਼ਹਿਰ ਨਿਵਾਸੀਆਂ ਅਤੇ ਸਪਾਂਸਰਾ ਦਾ ਵਿਸ਼ੇਸ਼ ਧੰਵਵਾਦ ਕੀਤਾ ਗਿਆ।

ਪੁਰਾਣੇ ਪੰਜਾਬ ਸਪੋਰਟਸ ਕਲੱਬ ਦੇ ਮੈਬਰ ਬਾਸੀ ਬ੍ਰਦ੍ਰਜ਼, ਪਿੰਟੂ ਬਾਠ, ਹਰਦੀਪ ਗਿੱਲ, ਤਾਰਾ ਤੰਮੜ, ਪੰਮੀ ਕੰਗ, ਬਲਕਾਰ ਸਿੰਘ ਕੂੰਨਰ, ਬਲਜੀਤ ਸਿੰਘ ਸੋਹਲ, ਮਨਮੋਹਨ ਸਿੰਘ ਧਾਲੀਵਾਲ, ਮਨਿੰਦਰ ਖਟਕੜ, ਅਵਤਾਰ ਪੁਰੇਵਾਲ,ਮੇਜਰ ਸਿੰਘ ਧਾਂਮੀ, ਸ਼ਿੰਦਰਪਾਲ ਔਜਲਾ ਆਦਿ ਸੱਜਣਾਂ ਦੀ ਅਣਥੱਕ ਮਿਹਨਤ ਨੂੰ ਸਲਿਊਟ ਕਰਨਾ ਬਣਦਾ ਹੈ।

ਅਖੀਰ ਜੇਤੂ ਟੀਮਾਂ ਨੂੰ ਇਨਾਮ ਵੰਡੇ ਗਏ, ਅਤੇ ਕਾਮਯਾਬੀ ਦੇ ਝੰਡੇ ਗੱਡਦਾ ਇਹ ਟੂਰਨਾਮੈਂਟ ਯਾਦਗਾਰੀ ਹੋ ਨਿੱਬੜਿਆ। ਇਸ ਟੂਰਨਾਮੈਂਟ ਦੀ ਕਾਮਯਾਬੀ ਲਈ ਸਮੂਹ ਪ੍ਰਬੰਧਕ ਅਤੇ ਸਪਾਂਸਰ ਵੀਰ ਵਧਾਈ ਦੇ ਪਾਤਰ ਹਨ।