ਸਨ ਡਇਏਗੋ ਵਿਚ ਡੁੱਬੀ ਕਿਸ਼ਤੀ ਦੇ ਕੈਪਟਨ ਨੂੰ 18 ਸਾਲ ਦੀ ਜੇਲ

ਸਨ ਡਇਏਗੋ ਵਿਚ ਡੁੱਬੀ ਕਿਸ਼ਤੀ ਦੇ ਕੈਪਟਨ ਨੂੰ 18 ਸਾਲ ਦੀ ਜੇਲ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 18 ਅਗਸਤ (ਹੁਸਨ ਲੜੋਆ ਬੰਗਾ)- 2021 ਵਿਚ ਸਨ ਡਇਏਗੋ ਵਿਚ ਡੁੱਬੀ ਕਿਸ਼ਤੀ ਦੇ ਕੈਪਟਨ ਨੂੰ 18 ਸਾਲ ਜੇਲ ਦੀ ਸਜ਼ਾ ਸੁਣਾਈ ਗਈ ਹੈ। ਇਸ ਕਿਸ਼ਤੀ ਵਿਚ ਗੈਰ ਕਾਨੂੰਨੀ ਢੰਗ ਨਾਲ ਲਿਆਂਦੇ 3 ਵਿਅਕਤੀ ਡੁੱਬ ਕੇ ਮਰ ਗਏ ਸਨ। ਯੂ ਐਸ ਅਟਾਰਨੀ ਦੇ ਦਫਤਰ ਨੇ ਜਾਰੀ ਇਕ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ 40 ਸਾਲਾ ਕੈਪਟਨ ਐਨਟੋਨੀਓ ਹੁਰਟਾਡੋ ਵਿਰੁੱਧ ਅਮਰੀਕਾ ਵਿਚ ਗੈਰ ਕਾਨੂੰਨੀ ਢੰਗ ਨਾਲ ਲੋਕਾਂ ਨੂੰ ਦਾਖਲ ਕਰਨ ਦੀ ਕੋਸ਼ਿਸ਼ ਕਰਨ ਤੇ ਗ੍ਰਿਫਤਾਰੀ ਵੇਲੇ ਸਰਹੱਦੀ ਗਸ਼ਤੀ ਦਲ ਦੇ ਇਕ ਅਧਿਕਾਰੀ ਉਪਰ ਹਮਲਾ ਕਰਨ ਦੇ ਦੋਸ਼ ਲਾਏ ਗਏ ਸਨ ਜਿਨਾਂ ਦੋਸ਼ਾਂ ਦੀ ਅਦਾਲਤ ਨੇ ਪੁਸ਼ਟੀ ਕਰਨ ਉਪਰੰਤ ਸਜਾ ਸੁਣਾਈ ਹੈ। ਯੂ ਐਸ ਡਿਸਟ੍ਰਿਕਟ ਜੱਜ ਜਾਨਿਸ ਸਮਾਰਟੀਨੋ ਨੇ ਆਪਣੇ ਫੈਸਲੇ ਵਿਚ ਇਸ ਘਟਨਾ ਨੂੰ ਬੇਹੱਦ ਘਿਣਾਉਣੀ ਕਰਾਰ ਦਿੰਦਿਆਂ ਕਿਹਾ ਹੈ ਕਿ ਸਜ਼ਾ ਪੂਰੀ ਹੋਣ ਉਪਰੰਤ ਦੋਸ਼ੀ ਉਪਰ 3 ਸਾਲ ਨਿਰੰਤਰ ਨਜ਼ਰ ਰਖੀ ਜਾਵੇ।