ਦਿਵਾਲੀ ਤਿਓਹਾਰ ਹਨੇਰਿਆਂ ਨੂੰ ਦੂਰ ਕਰਨ ਤੇ ਚਾਰ ਚੁਫੇਰੇ ਰੋਸ਼ਨੀ ਫੈਲਾਉਣ ਦਾ ਪ੍ਰਤੀਕ ਮੇਅਰ ਏਰਿਕ ਐਡਮਜ

ਦਿਵਾਲੀ ਤਿਓਹਾਰ ਹਨੇਰਿਆਂ ਨੂੰ ਦੂਰ ਕਰਨ ਤੇ ਚਾਰ ਚੁਫੇਰੇ ਰੋਸ਼ਨੀ ਫੈਲਾਉਣ ਦਾ ਪ੍ਰਤੀਕ ਮੇਅਰ ਏਰਿਕ ਐਡਮਜ
ਕੈਪਸ਼ਨ ਮੇਅਰ  ਏਰਿਕ ਐਡਮਜ ਕਲਾਕਾਰਾਂ ਨਾਲ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਦਿਵਾਲੀ ਜਸ਼ਨਾਂ ਸਬੰਧੀ ਪੀਪਲਜ ਹਾਊਸ ਵਿਚ ਹੋਏ ਇਕ ਸਮਾਗਮ ਵਿਚ ਹਿੰਸਾ ਲੈਂਦਿਆਂ ਨਿਊਯਾਰਕ ਸਿਟੀ ਮੇਅਰ ਏਰਿਕ ਐਡਮਜ ਨੇ ਕਿਹਾ ਹੈ ਕਿ ਦਿਵਾਲੀ ਬਦੀ ਉਪਰ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ। ਦਿਵਾਲੀ ਹਨੇਰਿਆਂ ਨੂੰ ਦੂਰ ਕਰਨ ਤੇ ਚਾਰ ਚੁਫੇਰੇ ਰੋਸ਼ਨੀ ਫੈਲਾਉਣ ਵਾਲਾ ਦਿਵਸ ਹੈ। ਸੋਸ਼ਲ ਮੀਡੀਆ 'ਤੇ ਪਾਈ ਇਕ ਪੋਸਟ ਵਿਚ ਏਰਿਕ ਐਡਮਜ ਨੇ ਹਿੰਦੂ ਭਾਈਚਾਰੇ ਨਾਲ ਦਿਵਾਲੀ ਮਨਾਉਣ ਦਾ ਜਿਕਰ ਕਰਦਿਆਂ ਕਿਹਾ ਹੈ ਕਿ '' ਦਿਵਾਲੀ ਦਾ ਦਿਵਸ ਕੇਵਲ ਇਕ ਛੁੱਟੀ ਹੀ ਨਹੀਂ ਹੈ ਬਲਕਿ ਇਹ ਦਿਨ ਸਾਨੂੰ ਯਾਦ ਕਰਵਾਉਂਦਾ ਹੈ ਕਿ ਹਨੇਰਿਆਂ ਨੂੰ ਦੂਰ ਕਰਕੇ ਚਾਰੇ ਪਾਸੇ ਰੋਸ਼ਨੀ ਦਾ ਪਸਾਰ ਕੀਤਾ ਜਾਵੇ। ਪੀਪਲਜ ਹਾਊਸ ਵਿਚ ਹਿੰਦੂ ਭਾਈਚਾਰੇ ਦਾ ਸਵਾਗਤ ਕਰਨ ਤੇ ਉਨਾਂ ਨਾਲ ਇਕਜੁੱਟਤਾ ਪ੍ਰਗਟਾਉਣ ਉਪਰ ਮੈਨੂੰ ਮਾਣ ਹੈ।'' ਇਸ ਤੋਂ ਪਹਿਲਾਂ ਜੂਨ ਵਿਚ ਮੇਅਰ ਨੇ ਦਿਵਾਲੀ ਦੇ ਅਵਸਰ 'ਤੇ ਨਿਊਯਾਰਕ  ਦੇ ਸਕੂਲਾਂ ਵਿਚ ਛੁੱਟੀ ਕਰਨ ਦਾ  ਐਲਾਨ ਕੀਤਾ ਸੀ।