ਫੈਡੈਕਸ ਦੇ ਡਰਾਈਵਰ ਵਿਰੁੱਧ 7 ਸਾਲਾ ਬੱਚੀ ਦੀ ਹੱਤਿਆ ਦੇ ਦੋਸ਼ ਆਇਦ

ਫੈਡੈਕਸ ਦੇ ਡਰਾਈਵਰ ਵਿਰੁੱਧ 7 ਸਾਲਾ ਬੱਚੀ ਦੀ ਹੱਤਿਆ ਦੇ ਦੋਸ਼ ਆਇਦ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ 4 ਦਸੰਬਰ (ਹੁਸਨ ਲੜੋਆ ਬੰਗਾ)- ਉੱਤਰੀ ਟੈਕਸਾਸ ਵਿਚ ਫੈਡੈਕਸ ਕੰਪਨੀ ਦੇ ਇਕ ਡਰਾਈਵਰ 31 ਸਾਲਾ ਟੈਨਰ ਲਿਨ ਹਾਰਨਰ ਵਿਰੁੱਧ 7 ਸਾਲਾ ਬੱਚੀ ਦੀ ਹੱਤਿਆ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਪੁਲਿਸ ਨੇ ਕਿਹਾ ਹੈ ਕਿ ਉਸ ਨੇ ਘਰ ਵਿਚ ਪਾਰਸਲ ਦੇਣ ਵੇਲੇ ਲੜਕੀ ਨੂੰ ਅਗਵਾ ਕਰ ਲਿਆ ਸੀ। ਵਾਇਸ ਕਾਊਂਟੀ ਦੇ ਸ਼ੈਰਿਫ ਲੇਨ ਅਕਿਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਟੈਨਰ ਨੂੰ ਬੱਚੀ ਅਥੈਨਾ ਸਟਰੈਂਡ ਨੂੰ ਅਗਵਾ ਕਰਨ ਤੇ ਉਪਰੰਤ ਹੱਤਿਆ ਕਰਨ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕਰ ਲਿਆ ਹੈ। ਪਰਿਵਾਰ ਨੇ ਲੰਘੇ ਬੁੱਧਵਾਰ ਬੱਚੀ ਦੇ ਲਾਪਤਾ ਹੋਣ ਦੀ ਰਿਪੋਰਟ ਲਿਖਵਾਈ ਸੀ। ਉਸ ਦੀ ਲਾਸ਼ ਸ਼ੁੱਕਰਵਾਰ ਨੂੰ ਫੋਰਟ ਵਰਥ ਦੇ ਉੱਤਰ ਪੱਛਮ ਵਿਚ 50 ਮੀਲ ਦੂਰ ਬੋਇਡ ਕਸਬੇ ਵਿਚੋਂ ਬਰਾਮਦ ਹੋਈ ਸੀ। ਜਾਂਚਕਾਰਾਂ ਦਾ ਵਿਸ਼ਵਾਸ਼ ਹੈ ਕਿ ਬੱਚੀ ਦੀ ਅਗਵਾ ਕਰਨ ਤੋਂ ਤਕਰੀਬਨ 1 ਘੰਟੇ ਬਾਅਦ ਮੌਤ ਹੋ ਗਈ ਸੀ। ਜਾਂਚ ਉਪਰੰਤ ਟੈਨਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਨੂੰ ਵਾਈਸ ਕਾਊਂਟੀ ਜੇਲ ਵਿਚ ਰਖਿਆ ਗਿਆ ਹੈ। ਬੱਚੀ ਦੀ ਮੌਤ ਦੇ ਅਸਲ ਕਾਰਨ ਦਾ ਪਤਾ ਉਸ ਦੀ ਪੋਸਟ ਮਾਰਟਮ ਰਿਪੋਰਟ ਆਉਣ 'ਤੇ ਲੱਗੇਗਾ।