ਬ੍ਰਿਟਿਸ਼ ਸਿੱਖ ਸਕੂਲ਼ 'ਚ ਖਗੋਲ ਸ਼ਹੀਦੀ ਸਾਕਿਆਂ ਦੇ ਪ੍ਰੌਗਰਾਮ ਆਰੰਭ

ਬ੍ਰਿਟਿਸ਼ ਸਿੱਖ ਸਕੂਲ਼ 'ਚ ਖਗੋਲ ਸ਼ਹੀਦੀ ਸਾਕਿਆਂ ਦੇ ਪ੍ਰੌਗਰਾਮ ਆਰੰਭ

ਸਿੱਖੀ ਸਿਧਾਤਾਂ ਓਤੇ ਪਹਿਰਾ ਦੇਂਦਾ ਪੰਜਾਬ ਦਾ ਇਹ ਸਕੂਲ

ਅੰਮ੍ਰਿਤਸਰ ਟਾਈਮਜ਼ ਬਿਊਰੋ

ਚੰਡੀਗੜ੍ਹ: ਦਸੰਬਰ ਮਹੀਨਾ ਸਿੱਖ ਇਤਿਹਾਸ ਵਿੱਚ ਕੁਰਬਾਨੀਆਂ ਭਰਿਆ ਹੈ ਜੋ ਸਾਡੇ ਚੇਤਿਆ ਤੋਂ ਲਗਾਤਾਰ ਵਿਸਰ ਰਹੀਆਂ ਹਨ। ਬ੍ਰਿਟਿਸ਼ ਸਿੱਖ ਸਕੂਲ਼ ਦੀ ਮੈਨੇਜਮੈਂਟ ਨੇ ਦਸੰਬਰ ਤੋਂ ਲੈ ਕੇ ਜਨਵਰੀ ਤੱਕ ਇੰਨਾਂ ਕੁਰਬਾਨੀਆਂ ਦਾ ਇਤਿਹਾਸ ਘਰ ਘਰ ਪਹੁੰਚਾਣਾ ਦਾ ਬੀੜਾ ਚੁੱਕਿਆ ਹੈ ।

ਜਿਸ ਦੇ ਚਲਦੇ ਪਹਿਲੇ ਦਿਨ ਸਨਿੱਚਰਵਾਰ ਸਕੂਲ ਦੇ ਬੱਚਿਆਂ ਨੇ ਪਿੰਡ ਇਬਣ , ਅਠੋਲਾ , ਕੁਹਾਲਾ , ਸਿਧਪੁਰ , ਭੇਟਾ ਅਤੇ ਚਮਿਆਰੇ ਦੇ ਗੁਰਦੁਆਰਾ ਸਾਹਿਬ ਵਿੱਚ ਕੀਰਤਨ , ਨਾਮ ਸਿਮਰਨ , ਅਰਦਾਸ ਉੋਪਰੰਤ ਗੁਰਦੁਆਰਾ ਸਾਹਿਬ ਦੀ ਸਫਾਈ ਦੀ ਸੇਵਾ ਵੀ ਕੀਤੀ ।

ਜਿੱਥੇ ਸਕੂਲ਼ ਦੇ ਬੱਚਿਆਂ ਵਿੱਚ ਇਸ ਆਰੰਭ ਕੀਤੇ ਪ੍ਰੋਗਰਾਮ ਤੇ ਭਾਰੀ ਉਤਸ਼ਾਹ ਦੇਖਿਆ, ਉੱਥੇ ਹੀ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਾਹਿਬਾਨ , ਪ੍ਰਬੰਧਕ ਸਾਹਿਬਾਨ ਅਤੇ ਨਗਰਾਂ ਦੀਆਂ ਸੰਗਤਾਂ ਵਿੱਚ ਵੀ ਉਤਸ਼ਾਹਤ ਪਾਇਆ ਗਿਆ ।ਆਉਣ ਵਾਲੇ ਸਮੇਂ ਵਿੱਚ ਇਹ ਪ੍ਰੌਗਰਾਮ ਲਗਾਤਾਰ ਜਾਰੀ ਰਹਿਣਗੇ ।

ਪਿੰਡ ਦੇ ਬੱਚਿਆਂ ਨੂੰ ਵੀ ਇਸ ਪ੍ਰੋਗਰਾਮਾਂ ਨਾਲ ਜੋੜਿਆ ਜਾਵੇਗਾ । ਸਕੂਲ ਦੇ ਐਮ ਡੀ ਤਰਸੇਮ ਸਿੰਘ ਅਤੇ ਪ੍ਰਿੰਸੀਪਲ ਹਰਦੀਪ ਕੌਰ ਨੇ ਕਿਹਾ ਕਿ ਬ੍ਰਿਟਿਸ਼ ਸਿੱਖ ਸਕੂਲ਼ ਜਿੱਥੇ ਪੜਾਈ ਵਿੱਚ ਅੱਗੇ ਵੱਧ ਰਹਿਆ ਹੈ , ਉੱਥੇ ਪੰਜਾਬੀ ਅਤੇ ਸਿੱਖੀ ਨੂੰ ਘਰ ਘਰ ਪਹੁੰਚਾਉਣ ਵਿੱਚ ਵੀ ਪਹਿਲ ਦੇ ਅਧਾਰ ਤੇ ਕੰਮ ਕਰ ਰਿਹਾ ਹੈ ।

ਉਹਨਾਂ ਨੇ ਅੱਗੇ ਕਿਹਾ ਕਿ ਅਸੀਂ ਬੱਚਿਆਂ ਨੂੰ ਚੰਗੀ ਪੜਾਈ ਦੇ ਨਾਲ ਨਾਲ ਅਧਿਆਤਮਕ ਸਿੱਖਿਆ ਉੱਚ ਨੈਤਿਕ ਕਦਰਾਂ ਕੀਮਤਾਂ ਦੀ ਜਾਣਕਾਰੀ ਅਤੇ ਸੁਚੱਜੇ ਢੰਗ ਨਾਲ ਜੀਵਨ ਨੂੰ ਚੰਗੇ ਆਦਰਸ਼ਾਂ ਦੇ ਅਧਾਰਤ ਜਿਉਣ ਦੀ ਕਲਾ ਬਾਰੇ ਬੱਚਿਆਂ ਵਿਚ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾਂਦੀ ਹੈ ਇਸ ਦੇ ਨਾਲ ਹੀ ਉਹਨਾਂ ਵਿਚ ਪੂਰੀ ਲਗਨ ਨਾਲ ਕੰਮ ਕਰਨ ਦੀ ਸੋਚ ਨੂੰ ਪੈਦਾ ਕੀਤਾ ਜਾਂਦਾ ਹੈ । ਬੱਚਿਆਂ ਵਿੱਚ ਵੀ ਇਨ੍ਹਾਂ ਸਿੱਖਿਆ ਨੂੰ  ਸਿੱਖਣ ਲਈ ਉਤਸ਼ਾਹ ਦੇਖਿਆ ਜਾਂਦਾ ਹੈ। ਸਕੂਲ ਦਾ ਸਟਾਫ਼ ਵੀ ਪੂਰੀ ਲਗਨ ਨਾਲ ਕੰਮ ਕਰ ਰਹੇ ਹੈ।