ਮੁਕਾਬਲੇ ਦੌਰਾਨ ਘੋੜ ਸਵਾਰ ਮੈਡੀਨਾ ਸਪਿਰਟ ਦੀ ਮੌਤ

ਮੁਕਾਬਲੇ ਦੌਰਾਨ ਘੋੜ ਸਵਾਰ ਮੈਡੀਨਾ ਸਪਿਰਟ ਦੀ ਮੌਤ

ਅੰਮ੍ਰਿਤਸਰ ਟਾਈਮਜ਼  

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)-ਦੱਖਣੀ ਕੈਲੀਫੋਰਨੀਆ ਵਿਚ ਸਾਂਟਾ ਐਨਿਟਾ ਰੇਸਟਰੈਕ ਵਿਚ ਮੁਕਾਬਲੇ ਦੌਰਾਨ ਕੈਨਟਕੀ ਡਰਬੀ ਦੌੜ ਦੀ ਜੇਤੂ ਘੋੜ ਸਵਾਰ ਮੈਡੀਨਾ ਸਪਿਰਟ ਦੀ ਮੌਤ ਹੋ ਗਈ। ਕੈਲੀਫੋਰਨੀਆ ਹੌਰਸ ਰੇਸਿੰਗ ਬੋਰਡ ਅਨੁਸਾਰ ਮੈਡੀਨਾ ਸਪਿਰਟ ਆਖਰੀ ਰੇਖਾ ਨੇੜੇ ਢਹਿਢੇਰੀ ਹੋ ਗਈ ਤੇ ਉਸ ਦੀ ਤੁਰੰਤ ਮੌਤ ਹੋ ਗਈ। ਬੋਰਡ ਅਨੁਸਾਰ ਸੰਭਾਵੀ ਤੌਰ 'ਤੇ ਮੈਡੀਨਾ ਦੀ ਮੌਤ ਦਿੱਲ ਦੇ ਦੌਰੇ ਕਾਰਨ ਹੋਈ ਹੋ ਸਕਦੀ ਹੈ ਪਰੰਤੂ ਮੌਤ ਦੇ ਅਸਲ ਕਾਰਨ ਦੀ ਪਤਾ ਪੋਸਟ ਮਾਰਟਮ ਹੋਣ ਉਪਰੰਤ ਹੀ ਪਤਾ ਲੱਗੇਗਾ।