ਦਿੱਲੀ ਹਿੰਸਾ ਵਿਚ ਦਿਨੇਸ਼ ਯਾਦਵ  ਦੋਸ਼ੀ ਕਰਾਰ

ਦਿੱਲੀ ਹਿੰਸਾ ਵਿਚ ਦਿਨੇਸ਼ ਯਾਦਵ  ਦੋਸ਼ੀ ਕਰਾਰ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ-ਦਿੱਲੀ ਦੰਗਿਆਂ ਦੇ ਮਾਮਲੇ ਵਿਚ ਪਹਿਲੀ ਵਾਰ ਅਦਾਲਤ ਨੇ ਇਕ ਦੰਗਾਕਾਰੀ ਨੂੰ ਦੋਸ਼ੀ ਕਰਾਰ ਦਿੱਤਾ ਹੈ। ਗੋਕਲਪੁਰੀ ਵਿਚ ਲੁੱਟਖੋਹ ਤੋਂ ਬਾਅਦ ਘਰ ਸਾੜਨ ਦੇ ਮਾਮਲੇ ਵਿਚ ਵਧੀਕ ਜੱਜ ਵਰੇਂਦਰ ਭੱਟ ਦੀ ਅਦਾਲਤ ਨੇ ਦੋਸ਼ੀ ਦਿਨੇਸ਼ ਯਾਦਵ ਉਰਫ਼ ਮਾਈਕਲ ਨੂੰ ਦੋਸ਼ੀ ਠਹਿਰਾਇਆ ਹੈ। ਉਸ ਦੀ ਸਜ਼ਾ 'ਤੇ ਸੁਣਵਾਈ 22 ਦਸੰਬਰ ਨੂੰ ਹੋਵੇਗੀ। ਨਾਗਰਿਕਤਾ ਸੋਧ ਕਾਨੂੰਨ  ਤੇ ਰਾਸ਼ਟਰੀ ਨਾਗਰਿਕਤਾ ਰਜਿਸਟਰ ਨੂੰ ਲੈ ਕੇ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੌਰਾਨ ਪਿਛਲੇ ਸਾਲ ਫਰਵਰੀ ਵਿਚ ਉੱਤਰ ਪੂਰਬੀ ਦਿੱਲੀ ਵਿਚ ਦੰਗੇ ਭੜਕ ਗਏ ਸਨ। ਦੰਗਿਆਂ ਦੌਰਾਨ 25 ਫਰਵਰੀ 2020 ਨੂੰ ਗੋਕਲਪੁਰੀ ਇਲਾਕੇ ਦੇ ਭਾਗੀਰਥੀ ਵਿਹਾਰ ਡੀ-ਬਲਾਕ ਵਿਚ 73 ਸਾਲਾ ਮਨੋਰੀ ਦੇ ਘਰ ਉਤੇ ਗੁੰਡਿਆਂਂ  ਨੇ ਹਮਲਾ ਕਰ ਦਿੱਤਾ ਸੀ। ਉਸ ਸਮੇਂ ਘਰ ਵਿਚ ਕੋਈ  ਨਹੀਂ ਸੀ।ਗੁੰਡੇ ਉਨ੍ਹਾਂ ਦੇ ਘਰ ਦਾ ਸਮਾਨ ਲੁੱਟ ਕੇ ਲੈ ਗਏ ਤੇ ਘਰ ਨੂੰ ਅੱਗ ਲਗਾ ਦਿੱਤੀ ਸੀ।