ਇਜ਼ਰਾਈਲ ਤੇ ਫ਼ਲਸਤੀਨੀ ਵਿਚਾਲੇ ਜੰਗ ਰੁਕੀ

ਇਜ਼ਰਾਈਲ ਤੇ ਫ਼ਲਸਤੀਨੀ ਵਿਚਾਲੇ ਜੰਗ ਰੁਕੀ

* ਗੋਲੀਬੰਦੀ ਦਾ ਐਲਾਨ

* ਗਾਜ਼ਾ ਵਿੱਚ ਘੱਟੋ ਘੱਟ 243 ਜਾਨਾਂ ਗਈਆਂ ਜਿਨ੍ਹਾਂ ਵਿੱਚ 100 ਔਰਤਾਂ ਤੇ ਬੱਚੇ ਸ਼ਾਮਲ  *ਬਾਇਡਨ ਨੇ ਕਿਹਾ ਕਿ ਇਹ ਗੋਲੀਬੰਦੀ ਤਰੱਕੀ ਤੇ ਸ਼ਾਂਤੀ ਦਾ ਇੱਕ ਮੌਕਾ ਲੈ ਕੇ ਆਈ 

ਅੰਮ੍ਰਿਤਸਰ ਟਾਈਮਜ਼ ਬਿਊਰੋ

  ਨਿਊਯਾਰਕ : ਇਜ਼ਰਾਈਲ ਤੇ ਫਲਸਤੀਨੀ ਕੱਟੜਪੰਥੀ ਹਮਾਸ ਵਿਚਕਾਰ ਬੀਤੇ ਸ਼ੁਕਰਵਾਰ ਦੌਰਾਨ ਗੋਲੀਬੰਦੀ ਲਾਗੂ ਹੋ ਗਈ ਹੈ।ਇਹ ਗੋਲੀਬੰਦੀ   11 ਦਿਨਾਂ ਤੋਂ ਜਾਰੀ ਸੀ। ਬੰਬਾਰੀ ਹੋਣ ਕਾਰਣ  ਹੁਣ ਤੱਕ 240 ਤੋਂ ਵੱਧ ਜਾਨਾਂ ਜਾ ਚੁੱਕੀਆਂ ਹਨ। ਇਜ਼ਰਾਈਲੀ ਕੈਬਿਨਿਟ ਨੇ "ਆਪਸੀ ਅਤੇ ਬੇਸ਼ਰਤ" ਗੋਲੀਬੰਦ ਦੀ ਪੁਸ਼ਟੀ ਕੀਤੀ ਹੈ।ਹਮਾਸ ਦੇ ਅਧਿਕਾਰੀਆਂ ਨੇ ਯੁੱਧਬੰਦੀ  ਲਾਗੂ ਹੋਣ ਦੀ ਪੁਸ਼ਟੀ ਕੀਤੀ ਹੈ।ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਬਾਅਦ ਵਿੱਚ ਕਿਹਾ ਕਿ ਇਜ਼ਰਾਈਲੀ ਪ੍ਰਧਾਨ ਮੰਤਰੀ ਬਿਨਿਆਮਿਨ ਨੇਤਨਯਾਹੂ ਨੇ ਉਨ੍ਹਾਂ ਕੋਲ ਇਸ ਦੀ ਪੁਸ਼ਟੀ ਕੀਤੀ ਸੀ। ਬਾਇਡਨ ਨੇ ਕਿਹਾ ਕਿ ਇਹ ਗੋਲੀਬੰਦੀ ਤਰੱਕੀ ਤੇ ਸ਼ਾਂਤੀ ਦਾ ਇੱਕ ਮੌਕਾ ਲੈ ਕੇ ਆਈ ਹੈ।

ਬੀਤੇ ਵੀਰਵਾਰ ਦੌਰਾਨ 100 ਤੋਂ ਜ਼ਿਆਦਾ ਇਜ਼ਰਾਈਲੀ ਹਵਾਈ ਹਮਲਿਆਂ ਨੇ ਉੱਤਰੀ ਗਾਜ਼ਾ ਵਿੱਚ ਹਮਾਸ ਦੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਸੀ। ਹਮਾਸ ਨੇ ਵੀ ਰਾਕਟਾਂ ਨਾਲ ਹਮਲਿਆਂ ਦਾ ਜਵਾਬ ਦਿੱਤਾ।ਗਾਜ਼ਾ ਵਿੱਚ 10 ਮਈ ਨੂੰ ਜੰਗ ਛਿੜੀ ਸੀ। ਇਸ ਤੋਂ ਕਈ ਹਫ਼ਤੇ ਪਹਿਲਾਂ ਤੋਂ ਇਜ਼ਰਾਈਲ-ਫ਼ਲਸਤੀਨ ਵਿੱਚ ਤਣਾਅ ਜਾਰੀ ਸੀ ਜਿਸ ਦੇ ਨਤੀਜੇ ਵਜੋਂ ਮੁਸਲਮਾਨਾਂ ਅਤੇ ਯਹੂਦੀਆਂ ਦੋਵਾਂ ਵੱਲੋਂ ਸਤਿਕਾਰੇ ਜਾਂਦੇ ਇੱਕ ਪਵਿੱਤਰ ਥਾਂ 'ਤੇ ਹਿੰਸਾ ਹੋਈ।ਹਮਾਸ ਨੇ ਇਜ਼ਰਾਈਲ ਨੂੰ ਜਗ੍ਹਾ ਤੋਂ ਪਿੱਛੇ ਹਟਣ ਦੀ ਚੇਤਾਵਨੀ ਦਿੱਤੀ ਤੇ ਰਾਕਟ ਸੁੱਟਣੇ ਸ਼ੁਰੂ ਕਰ ਦਿੱਤੇ ਜਿਸ ਤੋਂ ਬਾਅਦ ਇਜ਼ਰਾਈਲ ਨੇ ਵੀ ਮੋੜਵੀਂ ਕਾਰਵਾਈ ਸ਼ੁਰੂ ਕਰ ਦਿੱਤੀ।ਹਮਾਸ ਅਧੀਨ ਸਿਹਤ ਮੰਤਰਾਲੇ ਮੁਤਾਬਕ ਗਾਜ਼ਾ ਵਿੱਚ ਇਸ ਲੜਾਈ ਵਿੱਚ ਘੱਟੋ ਘੱਟ 232 ਜਿਨ੍ਹਾਂ ਵਿੱਚ 100 ਤੋਂ ਵਧੇਰੇ ਔਰਤਾਂ ਅਤੇ ਬੱਚੇ ਸ਼ਾਮਲ ਹਨ, ਗਾਜ਼ਾ ਵਿੱਚ ਆਪਣੀ ਜਾਨ ਗੁਆ ਚੁੱਕੇ ਹਨ।

ਇਜ਼ਰਾਈਲ ਮੁਤਾਬਕ ਮਰਨ ਵਾਲਿਆਂ ਵਿੱਚ ਘੱਟੋ-ਘੱਟ 150 ਮਿਲੀਟੈਂਟ ਵੀ ਸਨ। ਜਦਕਿ ਹਮਾਸ ਨੇ ਲੜਾਕਿਆਂ ਬਾਰੇ ਅਜਿਹੀ ਕੋਈ ਗਿਣਤੀ ਨਹੀਂ ਦੱਸੀ ਹੈ।ਇਜ਼ਰਾਈਲ ਦੀ ਰਾਜਨੀਤਕ ਸੁਰੱਖਿਆ ਕੈਬਨਿਟ ਨੇ ਕਿਹਾ ਹੈ ਕਿ ਉਸ ਨੇ ਇਸ ਗੋਲੀਬੰਦੀ ਦੇ ''ਪ੍ਰਸਤਾਵ ਨੂੰ ਇੱਕਮਤ ਨਾਲ ਸਵੀਕਾਰ'' ਕਰ ਲਿਆ ਹੈ।ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਟਵਿੱਟਰ ਤੇ ਕਿਹਾ ਕਿ ਗਾਜ਼ਾ  ਮੁਹਿੰਮ ਨਾਲ ਅਜਿਹਾ ਲਾਭ ਹੋਇਆ ਹੈ ਜੋ ਪਹਿਲਾਂ ਕਦੇ ਨਹੀਂ ਹੋਇਆ।ਹਮਾਸ ਦੇ ਅਧਿਕਾਰੀ ਨੇ  ਕਿਹਾ ਕਿ ਇਜ਼ਰਾਈਲ ਦੇ ਗੋਲੀਬੰਦੀ ਦਾ ਐਲਾਨ ਫਲਸਤੀਨੀ ਲੋਕਾਂ ਦੀ ਜਿੱਤ ਹੈ ਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬਿਨਿਆਮਿਨ ਨੇਤਨਯਾਹੂ ਦੀ ਹਾਰ।

ਗੋਲੀਬੰਦੀ ਦਾ ਫੈਸਲਾ ਕਿਵੇਂ ਸਿਰੇ ਚੜ੍ਹਿਆ

ਇਸ ਸੰਘਰਸ਼ ਨੂੰ ਖ਼ਤਮ ਕਰਨ ਲਈ ਦੋਹਾਂ ਧਿਰਾਂ 'ਤੇ ਕੌਮਾਂਤਰੀ ਦਬਾਅ ਵਧਦਾ ਹੀ ਜਾ ਰਿਹਾ ਸੀ।ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਇਜ਼ਰਾਈਲੀ ਪੀਐੱਮ ਨੂੰ ਕਿਹਾ ਸੀ ਕਿ ਉਹ ਉਨ੍ਹਾਂ ਤੋਂ ਉਮੀਦ ਕਰਦੇ ਹਨ ਕਿ ਸੰਘਰਸ਼ ਰੋਕਣ ਲਈ ਉਹ ਅਹਿਮ ਕਦਮ ਚੁੱਕਣਗੇ। ਇਸ ਤੋਂ ਇਲਾਵਾ ਮਿਸਰ, ਕਤਰ ਅਤੇ ਸੰਯੁਕਤ ਰਾਸ਼ਟਰ ਦੀ ਵਿਚੋਲਗੀ ਵੀ ਗੱਲਬਾਤ ਨੂੰ ਅੱਗੇ ਲੈ ਕੇ ਗਈ।