ਸੌਦਾ ਸਾਧ ਨੂੰ ਮਿਲੀ 48 ਘੰਟੇ ਦੀ ਕਸਟੱਡੀ ਪੈਰੋਲ, ਸੁਨਾਰੀਆ ਜੇਲ੍ਹ ਤੋਂ ਮਾਂ ਨੂੰ ਮਿਲਣ ਪਹੁੰਚੇ ਗੁਰੂਗ੍ਰਾਮ

ਸੌਦਾ ਸਾਧ ਨੂੰ ਮਿਲੀ 48 ਘੰਟੇ ਦੀ ਕਸਟੱਡੀ ਪੈਰੋਲ, ਸੁਨਾਰੀਆ ਜੇਲ੍ਹ ਤੋਂ ਮਾਂ ਨੂੰ ਮਿਲਣ ਪਹੁੰਚੇ ਗੁਰੂਗ੍ਰਾਮ

ਅੰਮ੍ਰਿਤਸਰ ਟਾਈਮਜ਼ ਬਿਊਰੋ

ਰੋਹਤਕ :ਇਥੋਂ ਦੀ ਸੁਨਾਰੀਆ ਜੇਲ ਵਿਚ ਜਬਰ ਜਨਾਹ ਅਤੇ ਹੱਤਿਆ ਦੇ ਦੋਸ਼ ਵਿਚ ਜੇਲ੍ਹ ਕੱਟ ਰਹੇ  ਸੌਦਾ ਸਾਧ ਸਿਰਸਾ  ਨੂੰ 48 ਘੰਟੇ ਦੇ ਕਸਟੱਡੀ ਪੈਰੋਲ ਮਿਲੀ ਹੈ।  ਰਾਮ ਰਹੀਮ ਬੀਮਾਰ ਮਾਂ ਨਾਲ ਮਿਲਣ ਲਈ ਗੁਰੂਗ੍ਰਾਮ ਗਿਆ ਹੈ। ਉਥੇ ਸੁਰਖਿਆ ਇੰਤਜ਼ਾਮਾਂ ਤੇ ਉਨ੍ਹਾਂ ਦੇ ਪੈਰੋਕਾਰਾਂ ਦੀ ਭੀਡ਼ ਜਮ੍ਹਾ ਨਾ ਹੋਵੇ, ਇਸ ਲਈ ਪੁਖਤਾ ਇੰਤਜ਼ਾਮ ਕੀਤੇ ਗਏ ਹਨ।

ਦੱਸ ਦੇਈਏ ਕਿ ਹਾਲ ਵਿਚ ਹੀ ਸੌਦਾ ਸਾਧ ਨੂੰ ਰੋਹਤਕ ਪੀਜੀਆਈ ਵਿਚ ਵਿਚ ਭਰਤੀ ਕਰਵਾਇਆ ਗਿਆ ਸੀ। ਜਿਥੇ ਉਨ੍ਹਾਂ ਦਾ ਤਿੰਨ ਦਿਨ ਤਕ ਇਲਾਜ ਚੱਲਣਾ ਸੀ। ਜੇ ਸੁਰੱਖਿਆ ਕਾਰਨਾਂ ਕਰਕੇ ਉਨ੍ਹਾਂ ਨੂੰ ਮਹਿਜ਼ 21 ਘੰਟੇ ਬਾਅਦ ਸੁਨਾਰੀਆ ਜੇਲ੍ਹ ਵਿਚ ਭੇਜ ਦਿੱਤਾ ਗਿਆ। ਇਹ ਘਟਨਾ ਲਗਪਗ ਇਕ ਹਫ਼ਤੇ ਦੀ ਹੈ। ਉਥੇ ਜਾਂਚ ਦੌਰਾਨ ਪਾਇਆ ਗਿਆ ਕਿ ਉਨ੍ਹਾਂ ਨੂੰ ਕੋਈ ਗੰਭੀਰ ਦਿੱਕਤ ਨਹੀਂ ਸੀ। ਉਨ੍ਹਾਂ ਦੀ ਜਾਂਚ ਲਈ ਸੱਤ ਡਾਕਟਰਾਂ ਦਾ ਪੈਨਲ ਗਠਿਤ ਕੀਤਾ ਗਿਆ ਸੀ। ਜੇ ਪੀਜੀਆਈ ਬਾਹਰ ਸਮਰਥਕ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਇਸ ਕਾਰਨ ਸੌਦਾ ਸਾਧ ਨੂੰ ਵਾਪਸ ਸੁਨਾਰੀਆ ਜੇਲ੍ਹ ਭੇਜਣਾ ਪਿਆ।

ਇਸ ਤੋਂ 2 ਦਿਨ ਬਾਅਦ ਰਾਮ ਰਹੀਮ ਨੇ ਮਾਂ ਦੀ ਤਬੀਅਤ ਖਰਾਬ ਹੋਣ ਦਾ ਹਵਾਲਾ ਦੇ ਕੇ ਪੈਰੋਲ ਮੰਗੀ ਸੀ। ਪੈਰੋਲ ਦੇਣ ਨੂੰ ਲੈ ਕੇ ਪੁਲਿਸ ਅਤੇ ਸਰਕਾਰ ਦੋਵੇਂ ਹੀ ਸ਼ਸੋਪੰਜ ਵਿਚ ਸੀ। ਜੇ ਸ਼ੁੱਕਰਵਾਰ ਲਈ ਉਨ੍ਹਾਂ ਨੂੰ 48 ਘੰਟੇ ਦੀ ਪੈਰੋਲ ਦਿੱਤੀ ਗਈ ਹੈ ਪਰ ਇਸ ਦੌਰਾਨ ਰਾਮ ਰਹੀਮ ਪੁਲਿਸ ਦੀ ਨਿਗਰਾਨੀ ਵਿਚ ਹੀ ਰਹਿਣਗੇ।