ਛੋਟੇ ਘੱਲੂਘਾਰੇ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਅਤੇ ਵੈਕਸੀਨ ਡਰਾਈਵ

ਛੋਟੇ ਘੱਲੂਘਾਰੇ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਅਤੇ ਵੈਕਸੀਨ ਡਰਾਈਵ

ਅੰਮ੍ਰਿਤਸਰ ਟਾਈਮਜ਼ ਬਿਊਰੋ

ਫਰੀਮਾਂਟ :ਗੁਰਦੁਆਰਾ ਸਾਹਿਬ ਫਰੀਮੌਟ ਵਿਖੇ ਐਤਵਾਰ ਨੂੰ ਸਜੇ ਵਿਸ਼ੇਸ਼ ਦੀਵਾਨ ਵਿੱਚ 17 ਮਈ 1746 ਨੂੰ ਹੋਏ ਸਿੱਖ ਕਤਲੇਆਮ ਦੀ ਯਾਦ ਮਨਾਈ ਗਈ ।ਇਸ ਖੂਨੀ ਦੁਖਾਂਤ ਨੂੰ ਸਿੱਖ ਇਤਿਹਾਸ ਨੇ ਛੋਟੇ ਘੱਲੂਘਾਰੇ ਦਾ ਨਾਮ ਦਿੱਤਾ ਇਕ ਦਿਨ ਵਿੱਚ ਅੱਠ ਤੋਂ ਦੱਸ ਹਜ਼ਾਰ ਸਿੱਖ ਸ਼ਹੀਦ ਹੋਏ ਉਹਨਾਂ ਮਹਾਨ ਸ਼ਹਾਦਤਾਂ ਨੂੰ  ਯਾਦ ਕਰਦਿਆਂ ਸਜਾਏ ਦੀਵਾਨ ਵਿੱਚ ਪੰਥ ਦੇ ਮਹਾਨ ਪ੍ਰਚਾਰਕ ਭਾਈ ਪਿੰਦਰਪਾਲ ਸਿੰਘ ਅਤੇ ਗਿਆਨੀ ਪੂਰਨ ਸਿੰਘ ਜੀ ਲੁਧਿਆਣੇ ਵਾਲੇ ਨੇ ਇਤਿਹਾਸ ਨਾਲ ਸਾਂਝ ਪਵਾਈ ,ਭਾਈ ਹਰਚਰਨ ਸਿੰਘ ਖ਼ਲਾਸਾ ਅਤੇ ਭਾਈ ਦਿਲਬਾਗ ਸਿੰਘ ਦੇ ਕੀਰਤਨੀਏ ਜਥਿਆਂ ਨੇ ਸੰਗਤਾਂ ਨੂੰ ਛੋਟੇ ਘੱਲੂਘਾਰੇ ਦੇ ਸਮਰਪਿਤ ਦਿਹਾੜੇ ਤੇ ਕੀਰਤਨ ਸਰਵਣ ਕਰਾਇਆਂ ।

ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਫਰੀਮੌਟ ਵਿਖੇ ਕਰੌਨਾ ਤੋਂ ਬਚਾਅ ਲਈ ਲਗਾਤਾਰ ਵੈਕਸੀਨ ਲਗਾਈ ਜਾ ਰਹੀ ਹੈ ਆਉਣ ਵਾਲੇ ਦਿਨਾਂ ਵਿੱਚ ਵੀ ਹਫ਼ਤੇ ਦੇ ਆਖਰੀ ਐਤਵਾਰ ਵੈਕਸੀਨ ਲਗਾਈ ਜਾਵੇਗੀ ।ਲੰਮੇ ਸਮੇ ਬਾਅਦ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਪਹੁੰਚਕੇ ਕਥਾ ,ਕੀਰਤਨ ਸਰਵਣ ਕਰ ਰਹੀਆਂ ਹਨ ਗੁਰੂ ਕੇ ਲੰਗਰ ਅਤੁੱਟ ਵਰਤ ਰਹੇ ਸਨ ।

 ਗੁਰਦੁਆਰਾ ਸਾਹਿਬ ਫਰੀਮੌਟ ਵਿਖੇ ਲਗਾਤਾਰ ਚੱਲ ਰਹੀ ਵੈਕਸੀਨ ਡਰਾਈਵ ਦੌਰਾਨ ਫਰੀਮੌਟ ਸਿਟੀ ਦੀ ਮੇਅਰ , ਸਿਟੀ ਦੇ ਨੁਮਾਇੰਦੇ ਅਤੇ ਫ਼ਾਇਰ ਡਿਪਾਰਟਮੈਂਟ ਦੇ ਆਫੀਸਰ ਵਿਸ਼ੇਸ਼ ਤੌਰ ਤੇ ਪਹੁੰਚੇ ਜ਼ਿਹਨਾਂ ਨੇ ਸਿੱਖ ਕਮਿਊਨਿਟੀ ਵੱਲੋ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਗੁਰਦੁਆਰਾ ਸਾਹਿਬ ਫਰੀਮੌਟ ਦੀ ਮੌਜੂਦਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ ।


ਗੁਰਦੁਆਰਾ ਸਾਹਿਬ ਫਰੀਮੌਟ ਵਿਖੇ ਸਿੱਖ ਪੰਚਾਇਤ ਦੇ ਸੇਵਾਦਾਰਾਂ ਵੱਲੋ ਸਿੱਖਸ ਫਾਰ ਹਿਊਮੈਨਟੀ ਦੇ ਸਹਿਯੋਗ ਨਾਲ ਇਸ ਐਤਵਾਰ 840 ਵੈਕਸੀਨ ਲਗਾਏ ਗਏ ਜਿਹੜੇ ਕਿ ਹੁਣ ਤੱਕ ਦੀ ਸਭ ਤੋਂ ਵੱਧ ਗਿਣਤੀ ਵਿੱਚ ਲਗਾਏ ਗਏ ਹਨ ਹੁਣ ਤੱਕ ਗੁਰਦੁਆਰਾ ਸਾਹਿਬ ਫਰੀਮੌਟ ਵਿਖੇ 9000 ਦੇ ਕਰੀਬ ਵੈਕਸੀਨ ਲਗਾਏ ਜਾ ਚੁੱਕੇ ਹਨ ।ਸਾਰੇ ਸੇਵਾਦਾਰਾਂ ਦਾ ਸਾਰੇ ਵਲੰਟੀਅਰਾਂ ਦੇ ਸਹਿਯੋਗ ਸਦਕਾ ਵਾਹਿਗੁਰੂ ਦੀ ਕਿਰਪਾ ਸਦਕਾ ਇਹ ਸੇਵਾਵਾਂ ਲਗਾਤਾਰ ਚੱਲਦੀਆਂ ਰਹਿਣਗੀਆਂ ।