ਇਜ਼ਰਾਈਲ-ਹਮਾਸ ਜੰਗ  ਵਿਚ ਹੋ ਰਹੀ ਏ ਮਨੁੱਖੀ ਅਧਿਕਾਰਾਂ ਦੀ ਉਲੰਘਣਾ

ਇਜ਼ਰਾਈਲ-ਹਮਾਸ ਜੰਗ  ਵਿਚ ਹੋ ਰਹੀ ਏ ਮਨੁੱਖੀ ਅਧਿਕਾਰਾਂ ਦੀ ਉਲੰਘਣਾ

22 ਲੱਖ ਗਾਜ਼ਾ ਵਾਸੀ  ਭੁੱਮਮਰੀ ਦੇ ਸ਼ਿਕਾਰ, ਜਹਾਜ਼ਾਂ ਤੋਂ ਭੋਜਨ ਸੁੱਟਣ ਦੀਆਂ ਤਿਆਰੀਆਂ

ਅੰਮ੍ਰਿਤਸਰ ਟਾਈਮਜ਼ ਬਿਊਰੋ

ਤੇਲ ਅਵੀਵ-  7 ਅਕਤੂਬਰ ਨੂੰ ਹਮਾਸ ਦੇ ਲੜਾਕਿਆਂ ਦੇ ਹਮਲੇ ਵਿਚ 1200 ਤੋਂ ਜ਼ਿਆਦਾ ਇਜ਼ਰਾਇਲੀ ਲੋਕ ਮਾਰੇ ਗਏ ਸਨ। 9 ਅਕਤੂਬਰ ਨੂੰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਗਾਜ਼ਾ ਦੀ ਨਾਕਾਬੰਦੀ ਦਾ ਹੁਕਮ ਦਿੱਤਾ ਸੀ। 13 ਅਕਤੂਬਰ ਨੂੰ, ਇਜ਼ਰਾਈਲੀ ਫੌਜ ਨੇ ਗਾਜ਼ਾ ਵਿੱਚ ਕਾਰਵਾਈ ਸ਼ੁਰੂ ਕੀਤੀ। ਇਸ ਕਾਰਨ 19 ਲੱਖ ਲੋਕ ਬੇਘਰ ਹੋ ਗਏ ਹਨ।

ਹਮਲੇ ਤੋਂ ਪਹਿਲਾਂ ਗਾਜ਼ਾ ਨੂੰ ਹਰ ਰੋਜ਼ ਰਾਹਤ ਸਮੱਗਰੀ ਦੇ 500 ਟਰੱਕਾਂ ਦੀ ਲੋੜ ਹੁੰਦੀ ਸੀ, ਪਰ ਹੁਣ ਹਰ ਰੋਜ਼ ਸਿਰਫ਼ 120 ਟਰੱਕ ਹੀ ਉਪਲਬਧ ਹਨ। ਗਾਜ਼ਾ ਦੇ 23 ਲੱਖ ਲੋਕਾਂ ਵਿੱਚੋਂ 22 ਲੱਖ ਨੂੰ ਭੋਜਨ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੱਧ ਪੂਰਬ ਦੇ ਮਾਮਲਿਆਂ ਦੇ ਮਾਹਿਰ ਅਹਿਮਦ ਅਲਖਤਿਬ ਦਾ ਕਹਿਣਾ ਹੈ ਕਿ ਗਾਜ਼ਾ ਨੂੰ ਭੁੱਖਮਰੀ ਤੋਂ ਬਚਾਉਣ ਲਈ ਜਹਾਜ਼ਾਂ ਤੋਂ ਰਾਹਤ ਸਮੱਗਰੀ ਸੁੱਟੀ ਜਾ ਸਕਦੀ ਹੈ। ਰੈੱਡ ਕਰਾਸ ਸਮੇਤ ਕਈ ਸੰਸਥਾਵਾਂ ਦਾ ਕਹਿਣਾ ਹੈ ਕਿ ਟੁੱਟੀਆਂ ਸੜਕਾਂ ਕਾਰਨ ਰਾਹਤ ਪਹੁੰਚ ਨਹੀਂ ਰਹੀ ਹੈ। ਸੰਯੁਕਤ ਰਾਸ਼ਟਰ ਨੇ ਪਹਿਲਾਂ ਦੱਖਣੀ ਸੁਡਾਨ ਅਤੇ ਡੀ. ਆਰ. ਕਾਂਗੋ ਵਿੱਚ ਅਜਿਹਾ ਕੀਤਾ ਹੈ।