ਲੰਗਰ ਪ੍ਰਥਾ ਦੀ ਅਸਲ ਮਹਾਨਤਾ ਨੂੰ ਪਛਾਨਣ ਦੀ ਜ਼ਰੂਰਤ

ਲੰਗਰ ਪ੍ਰਥਾ ਦੀ ਅਸਲ ਮਹਾਨਤਾ ਨੂੰ ਪਛਾਨਣ ਦੀ ਜ਼ਰੂਰਤ

ਆਮ ਬੋਲ ਚਾਲ 'ਲੰਗਰ' ਸ਼ਬਦ ਦਾ ਅਰਥ ਇਹੀ ਲਿਆ ਜਾਂਦਾ ਹੈ ਕਿ ਪਕਿਆ ਪਕਾਇਆ/ਬਣਿਆ ਬਣਾਇਆ ਮੁਫ਼ਤ ਭੋਜਨ (ਫ੍ਰੀ ਕਿਚਨ/ਫੂਡ)।

ਲੋੜਵੰਦਾਂ ਦੀ ਭੁੱਖ/ਪਿਆਸ ਨੂੰ ਮਿਟਾਉਣ ਲਈ ਸਾਡੇ ਪੁਰਖਿਆਂ ਖ਼ਾਸ ਕਰਕੇ ਸਿੱਖ ਗੁਰੂ ਸਾਹਿਬਾਨ ਨੇ ਲੰਗਰ ਪ੍ਰਥਾ ਦਾ ਆਗਾਜ਼ ਕੀਤਾ। ਸਮੇਂ ਦੀ ਲੋੜ ਵੀ ਸੀ ਕਿ ਦੂਰੋਂ ਨੇੜਿਉਂ ਆਉਂਦੀ ਸੰਗਤ ਦੇ ਜੀਵਨ ਦੀ ਮੁੱਖ ਲੋੜ (ਖਾਣ-ਪੀਣ) ਦੀ ਪੂਰਤੀ ਕੀਤੀ ਜਾ ਸਕੇ। ਇਸ ਦੇ ਨਾਲ-ਨਾਲ ਇਹ ਵੀ ਮਕਸਦ ਸੀ ਕਿ ਮਨੁੱਖਤਾ ਵਿਚ ਪਈ ਊਚ-ਨੀਚ, ਜਾਤ-ਪਾਤ ਦੀ ਮੇਰ-ਤੇਰ ਦੇ ਦਵੈਤ ਭਾਵ ਨੂੰ ਵੀ ਘਟਾਉਣਾ/ਮਿਟਾਉਣਾ। ਇਸ ਲਈ ਬਿਨਾਂ ਭੇਦਭਾਵ ਪੰਗਤ ਵਿਚ ਹੀ ਲੰਗਰ ਪ੍ਰਸ਼ਾਦਿ ਛਕਣ- ਛਕਾਉਣ ਦਾ ਸਿਧਾਂਤ ਵੀ ਦਿੱਤਾ ਗਿਆ, ਜੋ ਨਿਰੰਤਰ ਜਾਰੀ ਹੈ।

ਲੰਗਰ ਆਮ ਕਰਕੇ ਧਾਰਮਿਕ ਸਥਾਨਾਂਦੀ ਹਦੂਦ ਅੰਦਰ ਹੀ ਜਾਂਫਿਰ ਬਿਲਕੁਲ ਨੇੜੇ ਕਿਸੇ ਢੁਕਵੀਂ ਥਾਂ 'ਤੇ ਚਲਾਉਣ ਦਾ ਸੇਵਾ ਭਾਵਨਾ ਨਾਲ ਪ੍ਰਬੰਧ ਕੀਤਾ ਜਾਂਦਾ ਆ ਰਿਹਾ ਹੈ। ਸੰਗਤਾਂ ਵਲੋਂ ਭੇਟ ਕੀਤੇ ਤਿਲ ਫੁੱਲ ਨਾਲ ਜਾਂ ਸੁੱਕੇ ਰਸਦ ਪਾਣੀ ਨੂੰ ਰਿੰਨਿਆ/ਪਕਾਇਆ ਤੇ ਵਰਤਾਇਆ ਜਾਂਦਾ ਹੈ। ਕਈ ਵਾਰ ਸੰਗਤਾਂ ਵਲੋਂ ਵੀ ਭੇਟ ਕੀਤਾ ਪਕਿਆ ਪਕਾਇਆ ਲੰਗਰ ਵੀ ਲੰਗਰਾਂ ਵਿਚ ਵਰਤਾਇਆ ਜਾਂਦਾ ਰਿਹਾ ਹੈ।

ਰਾਹੀਆਂ ਵਾਸਤੇ ਆਮ ਦੂਰ ਦਰਾਡਿਆਂ ਰਾਹਾਂ ਵਿਚ ਪੁੰਨ ਖਾਤੇ ਵਿਚ ਜਲ ਸੇਵਾ ਲਈ ਖੂਹ/ਖੂਹੀਆਂ/ਨਲਕੇ ਜਾਂ ਸਮੇਂ ਅਨੁਸਾਰ ਹੋਰ ਉਪਲੱਬਧ ਸਾਧਨਾਂ ਦਾ ਪ੍ਰਬੰਧ ਵੀ ਕੀਤਾ ਜਾਂਦਾ ਆ ਰਿਹਾ ਹੈ। ਕਹਿਣ ਦਾ ਭਾਵ ਆਪਣੀ ਆਰਥਿਕ ਸਮਰੱਥਾ ਤੇ ਆਸਥਾ ਅਨੁਸਾਰ ਮਨੁੱਖਪੁੰਨ ਦਾਨ ਵਜੋਂ ਲੋੜਵੰਦ ਭੁੱਖੇ ਪਿਆਸੇ ਨੂੰ ਪ੍ਰਸ਼ਾਦਾ ਪਾਣੀ ਛਕਾ ਕੇ ਉਸ ਦੀ ਭੁੱਖ ਤ੍ਰੇਹ ਨੂੰਤ੍ਰਿਪਤ ਕਰਨ ਦੀ ਸੇਵਾ ਨੂੰ ਮੁੱਖ ਸੇਵਾ ਸਮਝ ਕੇ ਤਨੋਂ ਮਨੋਂ ਤੇ ਧਨੋਂ ਕਰਦਾ ਆ ਰਿਹਾ ਹੈ। ਇਹ ਸੇਵਾ ਭਾਵਨਾਹੁਣ ਵੀ ਸਿਖਰਾਂ 'ਤੇ ਹੈ। ਹੁਣ ਤਾਂ ਆਰਥਿਕਤਾ ਵਿਚ ਸੁਧਾਰ ਹੋਣ ਕਰਕੇ ਲੰਗਰਾਂ ਦੇ ਖਾਣਿਆਂ ਵਿਚ ਵੀ ਵੰਨ-ਸੁਵੰਨੇਪਦਾਰਥਾਂ ਦੀ ਭਰਮਾਰ ਹੋਣੀਵੀ ਸ਼ੁਰੂ ਹੋ ਗਈ ਹੈ। ਨਾਲ-ਨਾਲ ਇਹ ਵੀ ਕਿ ਲੰਗਰ ਧਾਰਮਿਕ ਸਥਾਨਾਂ ਦੀਆਂ ਹੱਦਾਂ ਤੱਕ ਸੀਮਤ ਵੀ ਨਹੀਂ ਰਹੇ। ਸਗੋਂ ਲੰਗਰ ਪ੍ਰਥਾ ਤਾਂ ਪਿੰਡ-ਪਿੰਡ/ ਸ਼ਹਿਰ-ਸ਼ਹਿਰਤੇ ਇਸ ਤੋਂ ਵੀ ਅੱਗੇ ਵੱਧ ਕੇ ਗਲੀਆਂ-ਮੁਹੱਲਿਆਂ ਤੱਕ ਪਹੁੰਚ ਚੁੱਕੀ ਹੈ। ਖ਼ਾਸ ਕਰਕੇ ਵਿਸ਼ੇਸ਼ ਦਿਨ-ਦਿਹਾੜਿਆਂ (ਮੱਸਿਆ/ਮੇਲਿਆਂ) ਦੌਰਾਨ ਥਾਂ-ਥਾਂ ਲੰਗਰ ਲਾ ਕੇ ਸੰਗਤਾਂ ਆਪਣੀ ਸ਼ਰਧਾ/ਆਸਥਾਦਾ ਇਜ਼ਹਾਰ ਕਰ ਰਹੀਆਂ ਹੁੰਦੀਆਂ ਹਨ। ਕੁਝ ਲੰਗਰ ਕੁਝ ਵਾਟ (ਵਿੱਥ) 'ਤੇ ਹੀ ਹਟਵੇਂ ਹੁੰਦੇ ਹਨ, ਕੁਝ ਆਹਮੋ-ਸਾਹਮਣੇ ਤੇ ਕਈਆਂ ਦੀ ਹੱਦਾਂ ਵੀ ਇਕ-ਦੂਜੇ ਨਾਲ ਹੀ ਜੁੜੀਆਂ ਹੁੰਦੀਆਂ ਹਨ।ਰੀਸੋ-ਰੀਸੀ ਵੱਡੇ-ਵੱਡੇ ਲਾਊਡ ਸਪੀਕਰਾਂ ਨਾਲ ਸ਼ਬਦ ਭਜਨ ਵੀ ਗੂੰਜ ਰਹੇ ਹੁੰਦੇ ਹਨ ਤੇ ਨਾਲੋ-ਨਾਲ ਵੰਨ-ਸਵੰਨੇ ਸਵਾਦਿਸ਼ਟ ਖਾਧ ਪਦਾਰਥਾਂ ਦਾ ਨਾਂਅ ਲੈ-ਲੈ ਕੇਲੰਗਰ ਛਕਣ ਲਈ ਹੱਥ ਬੰਨ੍ਹ-ਬੰਨ੍ਹ (ਜੋੜ-ਜੋੜ) ਕੇ ਬੇਨਤੀਆਂ/ਜੋਦੜੀਆਂ ਵੀ ਕੀਤੀਆਂ ਜਾਂਦੀਆਂ ਹਨ। ਇਹ ਸਭ ਕੁਝ ਇੰਝ ਲੱਗਦਾ ਹੁੰਦਾ ਹੈ, ਜਿਵੇਂ ਸ਼ਰਧਾ ਦੀ ਇਸ ਮੁਕਾਬਲੇਬਾਜ਼ੀ ਵਿਚ ਸੰਗਤਾਂ ਨੂੰ ਬਦੋਬਦੀ ਲੰਗਰ ਛਕਣ ਲਈ ਮਜਬੂਰ ਕੀਤਾ ਜਾ ਰਿਹਾ ਹੋਵੇ। ਵੈਸੇ ਵੀ ਆਵਾਜਾਈ ਦੇ ਤੇਜ਼ ਤਰਾਰ ਸਾਧਨ ਹੋਣ ਕਰਕੇ ਵਾਟਾਂ ਲੰਮੇਰੀਆਂ ਨਹੀਂ ਰਹੀਆਂ ਅਤੇ ਕਿਤੇ ਵੀ ਪਹੁੰਚ ਕਾਫ਼ੀ ਸੁਖਾਲੀ ਵੀ ਹੋ ਗਈ ਹੈ। ਸ਼ਾਇਦ ਹੀ ਕਿਸੇ ਨੂੰ ਰਾਹ ਵਿਚ ਏਡੀ ਛੇਤੀ ਪ੍ਰਸ਼ਾਦਾ ਛਕਣ ਦੀ ਲੋੜ ਪੈਂਦੀ ਹੋਵੇਗੀ ਪਰ ਫਿਰ ਵੀ ਕਈ ਥਾਈਂ ਬਦੋਬਦੀ ਲੰਗਰ ਛਕਾਉਣ ਲਈ ਆਰਜ਼ੀ ਰੋਕਾਂ ਵੀ ਲਾਈਆਂਹੁੰਦੀਆਂ ਹਨ।

ਲੰਗਰਾਂ ਵਿਚ ਪ੍ਰਸ਼ਾਦਾ ਪਾਣੀਵੀ ਖੁੱਲ੍ਹੇ ਰੂਪ ਵਿਚ ਤਿਆਰ ਕੀਤਾ ਜਾਂਦਾ ਹੈ ਤਾਂਕਿ ਲੰਗਰ ਮਸਤਾਨੇ(ਥੁੜ੍ਹ) ਨਾ ਜਾਣ, ਜਿਸ ਕਰਕੇ ਨੇੜੇ-ਨੇੜੇ ਜਾਂ ਕੁਝ ਦੂਰੀ 'ਤੇ ਚਲਦੇ ਲੰਗਰਾਂ ਵਿਚ ਬੇਹਿਸਾਬੇ ਤਿਆਰ ਲੰਗਰ ਦਾ ਇਕ ਵੱਡਾ ਹਿੱਸਾ ਅਣਵੰਡਿਆ (ਅਣਵਰਤਾਇਆ) ਵੀ ਰਹਿ ਜਾਂਦਾ ਹੋਵੇਗਾ। ਅਣਜਾਣੇ'ਚ ਸੁੱਤੇ ਸਿਧ ਹੁੰਦੀ ਇਹ ਅੰਨ੍ਹ ਬਰਬਾਦੀਪੁੰਨ ਦਾਨ/ਸੇਵਾ ਦੀ ਸ਼ਰਧਾ/ਆਸਥਾ ਨੂੰ ਇਕਵਾਰ ਤਾਂ ਜ਼ਰੂਰ ਢਾਹ ਲਾਉਂਦੀ ਹੈ ਅਤੇ ਸਵਾਲ ਵੀ ਖੜ੍ਹੇ ਕਰਦੀ ਹੈ ਕਿ ਲੰਗਰ ਲੋੜਵੰਦਾਂ ਦੇ ਢਿੱਡ ਭਰਨਲਈ ਹੁੰਦੇ ਨੇ।

ਲੰਗਰ ਛਕਣ ਵਾਲਿਆਂ ਵਿਚ ਵੀ ਕੁਝ ਜ਼ਬਾਨ ਦੇ ਚਸਕੇ ਵਾਲੇ ਆਪਣੀ ਪਸੰਦੀਦਾ ਲੰਗਰ ਦੀ ਭਾਲ ਵਿਚ ਲੰਗਰਾਂ ਦੀ ਟੋਹ ਲਾ ਕੇ ਇਥੋਂ-ਉਥੋਂ ਦੀ ਛਕਣ ਦੇ ਰਉਂਵਿਚ ਹੁੰਦੇ ਹਨ। ਇਹ ਰਉਂ ਵੀ ਲੰਗਰ ਦੀ ਮਾਣ ਮਰਿਆਦਾ ਨੂੰ ਭੰਗ ਕਰਦਾ ਹੈ।

ਸੋ, ਲੰਗਰ ਦੀ ਮਾਣ ਮਰਿਯਾਦਾ ਕਾਇਮ ਰੱਖਣ ਲਈ ਸਾਰੇ ਲੰਗਰ ਹੀ ਸਾਦੇ ਭੋਜਨ ਦੇ ਅਤੇ ਢੁਕਵੀਂ ਦੂਰੀ 'ਤੇ ਹੋਣ, ਜਿਥੋਂਹਰ ਲੋੜਵੰਦ ਬਗ਼ੈਰ ਕਿਸੇ ਝਿਜਕਦੇ ਖ਼ੁਦ ਲੋੜ ਅਨੁਸਾਰ ਜੀਅ ਭਰ ਕੇ ਛਕ ਸਕੇ ਅਤੇ ਰੱਜਿਆਂ ਨੂੰ ਹੋਰ ਰਜਾਉਣ ਲਈ ਵੱਖ-ਵੱਖ ਸਵਾਦਿਸ਼ਟ ਪਦਾਰਥਾਂ ਦੇ ਨਾਂਅ ਲੈ-ਲੈ ਕੇ ਹੋਰ ਬੇਨਤੀਆਂ ਆਦਿ ਨਾ ਕਰਨੀਆਂ ਪੈਣ।

'ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ॥ ਅਕਲੀ ਪੜ੍ਰਿ ਕੈ ਬੁਝੀਐ ਅਕਲੀ ਕੀਚੈ ਦਾਨੁ॥ ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ॥' (ਅੰਗ 1245) ਅਨੁਸਾਰ ਚਲਦਿਆਂਭੁੱਖ ਤ੍ਰੇਹ ਨੂੰ ਤ੍ਰਿਪਤ ਕਰਨ ਵਾਲੇ ਲੰਗਰਾਂ ਦੇ ਨਾਲ ਹੋਰ ਲੰਗਰ ਅਭਿਆਨ ਜਿਵੇਂ ਸਾਹਾਂ ਦੇ ਲੰਗਰ (ਧਰਤੀ ਸੁਹਾਵੀ ਬਣਾਉਣ ਲਈ ਰੁੱਖ ਲਾਉਣੇ ਪਾਲਣੇ), ਵਿੱਦਿਆ ਦੇ ਪਸਾਰ ਦੇ ਲੰਗਰ ਤੇ ਹੋਰ ਜ਼ਰੂਰੀ ਜ਼ਰੂਰਤਾਂ ਦੀ ਪੂਰਤੀ ਕਰਨ ਦੇ ਲੰਗਰ ਆਦਿ) ਵੱਲਵੀ ਧਿਆਨ ਦੇਣ ਦੀ ਲੋੜ ਹੈ।

ਇੱਥੇ ਇਕ ਹੋਰ ਗੱਲਸੋਚਣ/ਵਿਚਾਰਨ ਦੀ ਹੈ ਕਿ ਖ਼ਾਸ ਦਿਨ-ਦਿਹਾੜਿਆਂ ਸਮੇਂ ਬੇਸ਼ੁਮਾਰ ਚਲਦੇ ਲੰਗਰਾਂ 'ਚ ਬਹੁਤ ਸਾਰੇ ਖ਼ਾਸ ਲੋੜਵੰਦਾਂ ਦੀ ਭੁੱਖ ਤ੍ਰੇਹਜ਼ਰੂਰ ਹੀ ਸ਼ਾਂਤ ਹੋ ਜਾਂਦੀ ਹੋਵੇਗੀ ਪਰ ਦਿਨ ਦਿਹਾੜਿਆਂ ਦਾ ਸਮਾਂ ਲੰਘਣ ਤੋਂ ਬਾਅਦ ਲੋੜਵੰਦਾਂ ਦੀ ਪੇਟ ਪੂਜਾ ਕਿਵੇਂ ਹੁੰਦੀ ਹੋਵੇਗੀ?ਗੁਰਧਾਮਾਂ ਤੋਂ ਬਗ਼ੈਰ ਉਨ੍ਹਾਂ ਵਾਸਤੇ ਥਾਂ-ਥਾਂ ਸਦਾ ਬਹਾਰ ਲੰਗਰਚਲਦੇ ਰੱਖਣੇ ਵੀ ਸੰਭਵ ਨਹੀਂ। ਓਧਰ ਹਮੇਸ਼ਾ ਲੰਗਰਾਂ 'ਤੇ ਟੇਕ ਰੱਖਣੀ ਮੁਫ਼ਤਖੋਰੀ ਵਿਹਲੜਪਨ ਨੂੰ ਵੀ ਉਤਸ਼ਾਹਿਤ ਕਰਨਤੇ ਕਿਰਤੀ ਬਿਰਤੀ ਤੋਂ ਵੀ ਪਾਸਾ ਵੱਟਣ (ਦੂਰ ਕਰਨ) ਦਾ ਸਬੱਬ ਵੀ ਬਣਦੀ ਹੈ।

'ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥'(ਅੰਗ 1245) ਅਜਿਹੇ ਨਿਵੇਕਲੇਮਾਰਗ ਨੂੰ ਪਛਾਣਦਿਆਂ ਦਾਨ ਪੁੰਨ ਦੀ ਬਿਰਤੀ ਵਾਲੇ ਪਰਉਪਕਾਰੀ ਜਨਾਂ ਅਤੇ ਨੇੜਲੇ ਆਲੇ-ਦੁਆਲੇ ਦੇ ਇਲਾਕਿਆਂ ਦੀਆਂ ਲੰਗਰ ਕਮੇਟੀਆਂ/ਸੰਪਰਦਾਵਾਂ ਨੂੰ ਸਿਰ ਜੋੜ ਕੇ ਸੋਚ ਵਿਚਾਰ ਕਰਨੀ ਚਾਹੀਦੀ ਹੈ ਕਿ ਖ਼ਾਸ ਮੌਕਿਆਂ 'ਤੇ ਲੰਗਰਾਂ ਦੀ ਬਹੁਤਾਤ ਮਚਾਉਣ ਦੀ ਹੋੜ ਦਾ ਤਿਆਗ ਕਰ ਕੇ ਲੰਗਰ ਚਲਾਉਣ ਦੀ ਸਰਬਸਾਂਝ ਕਾਇਮ ਕਰਨੀ ਬੜਾ ਜ਼ਰੂਰੀ ਐ।ਸਲਾਹ ਮਸ਼ਵਰੇ ਨਾਲ ਢੁੱਕਵੀਂ ਦੂਰੀ ਉਤੇ ਸਾਦੇ ਲੰਗਰ ਹੀ ਚਲਾਏਜਾਣ ਦੀ ਪਰੰਪਰਾ ਕਾਇਮਕੀਤੀ ਜਾਣੀ ਚਾਹੀਦੀ ਹੈ। ਜਿੱਥੋਂ ਲੋੜਵੰਦ ਰਾਹੀਂ ਖ਼ੁਦ ਲੋੜ ਅਨੁਸਾਰਪ੍ਰਸ਼ਾਦ ਪਾਣੀ ਛਕਣ ਲਈ ਸਰਬਸਾਂਝੇ ਚਲਦੇ ਲੰਗਰਾਂ ਵਿਚ ਉਚੇਚੀ ਸ਼ਿਰਕਤ ਕਰਨ। ਭੁੱਖ ਲੱਗਣ 'ਤੇਸਾਦਾ ਅੰਨ੍ਹ ਪਾਣੀ ਛਕਣ ਦਾ ਜੋ ਆਨੰਦ ਆਉਂਦਾ ਹੈ, ਉਹ ਵਰਨਣ ਤੋਂ ਬਾਹਰਾ ਹੀ ਹੁੰਦਾ ਹੈ। ਅਸਲ ਵਿਚ ਭੁੱਖ ਲੱਗਣ 'ਤੇਹੀ ਅੰਨ੍ਹ ਪਾਣੀ ਦੀ ਕਦਰ ਪੈਂਦੀਹੈ, ਜਿਸ ਨਾਲ ਬਹੁਤਸਾਰਾ ਰਿਜ਼ਕ ਜਾਂ ਭੇਟ ਹੋਏ ਤਿਲ ਫੁੱਲ ਰਸਦ ਪਾਣੀਵਿਚ ਵੀ ਬੱਚਤ ਹੋਣ ਦੀ ਸੰਭਾਵਨਾ ਵੀ ਬਣ ਜਾਂਦੀ ਹੈ।

'ਗ਼ਰੀਬ ਦਾ ਮੂੰਹ, ਗੁਰੂ ਦੀ ਗੋਲਕ' ਅਨੁਸਾਰ ਚਲਦੀ ਮਾਣਯੋਗ ਲੰਗਰ ਪ੍ਰਥਾ ਵਿਚ ਇਕ ਹੋਰ ਨਿਵੇਕਲੀ ਪਰਉਪਕਾਰੀ ਪ੍ਰਥਾ ਵੀ ਜੋੜੀ ਜਾ ਸਕਦੀ ਹੈ, ਜਿਸ ਨਾਲ ਲੋੜਵੰਦ ਗ਼ਰੀਬ ਕਿਰਤੀਆਂਦਾਦੋ ਵਕਤਦਾ ਚੁੱਲਾ ਤੱਪਦਾ ਰੱਖਣ ਦੀਆਂ ਯੋਜਨਾਵਾਂ ਨੂੰ ਅਮਲੀ ਰੂਪ ਦਿੱਤਾ ਜਾ ਸਕਦਾ ਹੈ, ਜਿਸ ਲਈ ਸੁੱਕੀ ਰਸਦ ਦੇ ਲੰਗਰ ਸਟੋਰਾਂ ਨੂੰ 'ਬਾਬੇ ਨਾਨਕ ਦਾ ਹੱਟ' ਵਜੋਂ ਵੀ ਬਣਾਇਆ ਜਾ ਸਕਦਾ ਹੈ, ਜਿੱਥੋਂ ਸਿਰਫ਼ ਤੇ ਸਿਰਫ਼ ਕਿਰਤੀ ਗ਼ਰੀਬ ਲੋਕਾਂ ਨੂੰ ਹੀਬਹੁਤ ਹੀ ਸਸਤੇ ਰੇਟ ਵਿਚ 'ਆਟਾ ਦਾਲ' ਆਦਿ ਮੁਹੱਈਆ ਕਰਵਾ ਕੇਇਕ ਅਨੋਖਾ ਪੁੰਨ ਖੱਟਣਦਾ ਉਪਰਾਲਾ ਕਰਨਾ ਸਮੇਂ ਦੀ ਮੁੱਖ ਲੋੜ ਹੈ।ਇਸ ਨਾਲ 'ਮੋਕਉ ਦੋਨਉ ਵਖਤ ਜਿਵਾਲੇ॥' (ਭਗਤ ਕਬੀਰ)ਅਨੁਸਾਰ ਹਰੇਕ ਗ਼ਰੀਬ ਕਿਰਤੀ ਦਾ ਚੁੱਲ੍ਹਾ ਤਪਦਾ ਰਹਿ ਸਕੇ। ਸਸਤੇਪਨ ਦੀ ਇਸਸੇਵਾ ਰੂਪੀ ਵਣਜ ਨਾਲ ਲਾਲੋਆਂ ਦੀ ਕਿਰਤ ਨੂੰਵੀ ਇਕ ਵੱਡਾ ਹੁਲਾਰਾ ਮਿਲੇਗਾ।

ਇਸ ਤੋਂ ਇਲਾਵਾ ਇਸ ਰਸਦ ਪਾਣੀ ਦੀ ਬੱਚਤ ਨੂੰ ਕਿਤੇ ਕਿਸੇ ਸੰਕਟਕਾਲ ਵਿਚ ਫਸੇ ਲੋਕਾਂ ਦੀ ਸਹਾਇਤਾ ਲਈ ਵੀ ਵਰਤਿਆ ਜਾ ਸਕਦਾ ਹੈ। ਸੋ, ਇਸ ਤਰ੍ਹਾਂ ਸੂਝ ਸਿਆਣਪ ਨਾਲ ਸਰਬਸਾਂਝੇ ਚਲਾਏ ਲੰਗਰਾਂ ਦੇ ਸੁਚੱਜੇ ਪ੍ਰਬੰਧ ਨਾਲ ਲੰਗਰ ਚਲਾ ਕੇ ਲੰਗਰ ਦੀ ਸ਼ਾਨਾਂਮੱਤੀ ਪ੍ਰਥਾ ਦੀ ਮਹਾਨਤਾ ਨੂੰ ਹੋਰ ਵੀ ਮਹਾਨ ਤੇ ਸਾਜ਼ਗਾਰ ਬਣਾਇਆ ਜਾ ਸਕਦਾ ਹੈ।

 

ਮਾਸਟਰ ਲਖਵਿੰਦਰ ਸਿੰਘ