ਫਿਲਮ ‘ਕੈਰੀ ਆਨ ਜੱਟੀਏ’ ਅਗਲੇ ਸਾਲ 26 ਜੁਲਾਈ ਨੂੰ ਹੋਵੇਗੀ ਰਿਲੀਜ਼ 

ਫਿਲਮ ‘ਕੈਰੀ ਆਨ ਜੱਟੀਏ’ ਅਗਲੇ ਸਾਲ 26 ਜੁਲਾਈ ਨੂੰ ਹੋਵੇਗੀ ਰਿਲੀਜ਼ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ: ਪੰਜਾਬੀ ਫਿਲਮ ‘ਕੈਰੀ ਆਨ ਜੱਟੀਏ’ ਅਗਲੇ ਸਾਲ 26 ਜੁਲਾਈ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਵਿਚ ਮੁੱਖ ਅਦਾਕਾਰ ਗਿੱਪੀ ਗਰੇਵਾਲ, ਸਰਗੁਨ ਮਹਿਤਿ, ਜੈਸਮੀਨ ਭਸੀਨ ਅਤੇ ਸੁਨੀਲ ਗਰੋਵਰ ਹਨ। ਇਹ ਫਿਲਮ ਗਿੱਪੀ ਗਰੇਵਾਲ ਦੀ ‘ਕੈਰੀ ਆਨ ਜੱਟਾ’ ਫਰੈਂਚਾਇਜ਼ੀ ਦਾ ਹਿੱਸਾ ਹੈ। ਇਸ ਪੰਜਾਬੀ ਅਦਾਕਾਰ ਨੇ ਐਕਸ ’ਤੇ ਇਸ ਫਿਲਮ ਦੇ ਰਿਲੀਜ਼ ਹੋਣ ਦੀ ਮਤਿੀ ਸਾਂਝੀ ਕਰਦਿਆਂ ਲਿਖਿਆ, ‘26 ਜੁਲਾਈ 2024 ਨੂੰ ਸਿਨੇਮਾ ਘਰਾਂ ਵਿੱਚ ਆ ਰਹੀ ਹੈ ‘ਕੈਰੀ ਆਨ ਜੱਟੀਏ’। ਇਸ ਦੀ ਤਰੀਕ ਸੇਵ (ਪੱਕਾ) ਕਰ ਲਓ।’ ਫਿਲਮ ‘ਕੈਰੀ ਆਨ ਜੱਟੀਏ’ ਦਾ ਨਿਰਦੇਸ਼ਨ ਸਮੀਪ ਕੰਗ ਕਰ ਰਹੇ ਹਨ। ਇਹ ਫਿਲਮ ਕੁਮਾਰ ਮੰਗਤ ਪਾਠਕ, ਗਿੱਪੀ ਗਰੇਵਾਲ, ਰਵਨੀਤ ਕੌਰ ਗਰੇਵਾਲ, ਅਭਿਸ਼ੇਕ ਪਾਠਕ, ਵਿਨੋਦ ਅਸਵਾਲ ਅਤੇ ਦਿਵਿਆ ਧਮੀਜਾ ਵੱਲੋਂ ਬਣਾਈ ਗਈ ਹੈ। ਇਸ ਫਿਲਮ ਦੇ ਹੋਰ ਅਦਾਕਾਰਾਂ ਵਿੱਚ ਜਸਵਿੰਦਰ ਭੱਲਾ, ਨਾਸਿਰ ਚਿਨਓਟੀ, ਨਿਰਮਲ ਰਿਸ਼ੀ ਅਤੇ ਰੁਪਿੰਦਰ ਰੂਪੀ ਹਨ। ਫਿਲਮ ਦੀ ਸ਼ੂਟਿੰਗ ਫਿਲਹਾਲ ਲੰਡਨ ਵਿਚ ਚੱਲ ਰਹੀ ਹੈ।