ਅਖੰਡ ਕੀਰਤਨੀ ਜੱਥਾ ਦਿੱਲੀ ਦੇ ਸਾਲਾਨਾ ਸਮਾਗਮ ਚੜ੍ਹਦੀਕਲਾ ਵਿਚ ਵਿਚ ਹੋਏ
ਸਾਢੇ ਛੇ ਸਾਲ ਦੇ ਬੱਚੇ ਜੁਝਾਰ ਸਿੰਘ ਨੇ ਕੰਠ ਸੁਣਾਈਆਂ 26 ਬਾਣੀਆਂ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ 26 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਦੇ ਵੱਖ ਵੱਖ ਇਤਿਹਾਸਿਕ ਗੁਰਦੁਆਰਿਆਂ ਅੰਦਰ ਦੁਸਹਿਰੇ ਦੀ ਛੂਟੀਆਂ ਦੌਰਾਨ ਹੁੰਦੇ ਸਾਲਾਨਾ ਕੀਰਤਨੀ ਅਖਾੜੇ ਦੇ ਸਮਾਗਮ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀਂ ਚੜ੍ਹਦੀਕਲਾ ਵਿਚ ਹੋਏ । ਗੁਰੂ ਤੇਗ ਬਹਾਦੁਰ ਖਾਲਸਾ ਸਕੂਲ ਵਿਖ਼ੇ ਅਖੰਡ ਪਾਠ ਸਾਹਿਬ ਦੀ ਸਮਾਪਤੀ ਉਪਰੰਤ ਜਿੱਥੇ ਗੁਰਦਵਾਰਾ ਸੀਸ ਗੰਜ ਸਾਹਿਬ, ਗੁਰਦਵਾਰਾ ਨਾਨਕ ਪਿਆਓ ਸਾਹਿਬ, ਗੁਰਦਵਾਰਾ ਬੰਗਲਾ ਸਾਹਿਬ ਵਿਖੇ ਸਵੇਰ ਅਤੇ ਰਾਤ ਦੇ ਕੀਰਤਨੀ ਅਖਾੜੇ ਸਜਾਏ ਗਏ ਸਨ ਉੱਥੇ ਗੁਰਦਵਾਰਾ ਰਕਾਬ ਗੰਜ ਸਾਹਿਬ ਜੀ ਦੇ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਰੈਣ ਸਬਾਈ ਦੇ ਕੀਰਤਨ ਹੋਏ ਸਨ । ਇਸ ਸਮਾਗਮ ਵਿਚ ਦੇਸ਼ ਵਿਦੇਸ਼ ਤੋਂ ਭਾਰੀ ਗਿਣਤੀ ਅੰਦਰ ਕੀਰਤਨੀ ਸਿੰਘ/ਸਿੰਘਣੀਆਂ ਅਤੇ ਸੰਗਤਾਂ ਨੇ ਹਾਜ਼ਿਰੀ ਲਗਾ ਆਪਣੇ ਜੀਵਨ ਦੇ ਅਨਮੋਲ ਪਲ ਗੁਰਬਾਣੀ ਨਾਲ ਜੋੜ ਕੇ ਆਪਣਾ ਸਮਾਂ ਸਫਲਾ ਕੀਤਾ । ਖਾਲਸਾ ਸਕੂਲ ਵਿਖੇ ਸੰਗਤਾਂ ਦੀ ਰਿਹਾਇਸ਼ ਅਤੇ ਲੰਗਰ ਦਾ ਇੰਤਜਾਮ ਕੀਤਾ ਗਿਆ ਸੀ । ਖਾਲਸਾ ਸਕੂਲ ਵਿਖੇ ਹਰ ਸਾਲ ਦੀ ਤਰ੍ਹਾਂ ਗੁਰਬਾਣੀ ਕੰਠ ਮੁਕਾਬਲੇ ਵੀਂ ਕਰਵਾਏ ਗਏ ਸਨ ਜਿਸ ਵਿਚ ਸਾਢੇ ਛੇ ਸਾਲ ਦੇ ਬੱਚੇ ਕਾਕਾ ਜੁਝਾਰ ਸਿੰਘ ਨੇ 26 ਬਾਣੀਆਂ ਕੰਠ ਸੁਣਾ ਕੇ ਪਹਿਲਾਂ ਇਨਾਮ ਜਿਤਿਆ ਸੀ ਉੱਥੇ ਹੋਰ ਬਹੁਤ ਸਾਰੇ ਬੱਚਿਆਂ ਨੇ ਵੀਂ ਵੱਖ ਵੱਖ ਸ਼੍ਰੇਣੀਆਂ ਵਿਚ ਹਿੱਸਾ ਲਿਆ ਸੀ ਤੇ ਇਨਾਮ ਜਿੱਤੇ ਸਨ । ਜਿਕਰਯੋਗ ਹੈ ਕਿ ਇਸ ਸਮਾਗਮ ਵਿਚ ਜੱਥੇ ਦੇ ਕੁਝ ਵੀਰਾਂ ਬਹੁਤ ਦੁਬਿਧਾਵਾਂ ਖੜੀਆਂ ਕੀਤੀਆਂ ਗਈਆਂ ਸਨ ਪਰ ਅਕਾਲਪੁਰਖ ਦੀ ਕ੍ਰਿਪਾ ਸਦਕਾ ਅਤੇ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਸਕੱਤਰ ਜਗਦੀਪ ਸਿੰਘ ਕਾਹਲੋਂ ਵਲੋਂ ਸਮੇਂ ਸਿਰ ਕੀਤੇ ਗਏ ਸਹਿਯੋਗ ਸਦਕਾ ਇਹ ਸਮਾਗਮ ਬਹੁਤ ਚੜ੍ਹਦੀਕਲਾ ਵਿਚ ਹੋਇਆ, ਜਿਸ ਲਈ ਜੱਥੇ ਦੇ ਮੁੱਖ ਸੇਵਾਦਾਰ ਭਾਈ ਹਰਜਿੰਦਰ ਸਿੰਘ, ਭਾਈ ਅਰੁਣਪਾਲ ਸਿੰਘ, ਸਾਬਕਾ ਮੁੱਖ ਸੇਵਾਦਾਰ ਭਾਈ ਅਰਵਿੰਦਰ ਸਿੰਘ ਰਾਜਾ, ਭਾਈ ਮਲਕੀਤ ਸਿੰਘ, 31 ਅਤੇ 11 ਮੈਂਬਰੀ ਕਮੇਟੀ ਦੇ ਮੈਂਬਰ ਭਾਈ ਅਵਤਾਰ ਸਿੰਘ ਮਲੀਆਂ ਵਾਲੇ, ਭਾਈ ਆਰਪੀ ਸਿੰਘ ਮੋਹਾਲੀ ਵਲੋਂ ਦਿੱਲੀ ਕਮੇਟੀ ਦਾ ਉਚੇਚੇ ਤੌਰ ਤੇ ਧੰਨਵਾਦ ਕਰਦਿਆਂ ਅੱਗੇ ਵੀਂ ਇਸੇ ਤਰ੍ਹਾਂ ਸਹਿਯੋਗ ਦੀ ਉੱਮੀਦ ਜਤਾਈ ਹੈ । ਇਥੇ ਧਿਆਨਦੇਣ ਯੋਗ ਹੈ ਕਿ ਜੱਥੇ ਦੀ 11 ਮੈਂਬਰੀ ਕਮੇਟੀ ਵਲੋਂ ਦਿੱਲੀ ਸਮਾਗਮ ਲਈ ਉਚੇਚੇ ਤੌਰ ਤੇ ਇਕ ਛੇ ਮੈਂਬਰੀ ਕਮੇਟੀ ਬਣਾਈ ਗਈ ਸੀ ਜੋ ਕਿ ਸਮਾਗਮ ਸਮਾਪਤ ਹੁੰਦਿਆਂ ਹੀ ਭੰਗ ਹੋ ਗਈ ਹੈ ਤੇ ਉਨ੍ਹਾਂ ਨੂੰ ਮਿਲੀਆਂ ਸੇਵਾਵਾਂ ਵੀਂ ਨਾਲ ਹੀ ਸਮਾਪਤ ਹੋ ਗਈਆਂ ਹਨ ।
ਸੋਸ਼ਲ ਮੀਡੀਆ ਤੇ ਜੱਥੇ ਅਤੇ ਕੁਝ ਸਿੰਘਾਂ ਵਿਰੁੱਧ ਪਾਈ ਜਾ ਰਹੀ ਗ਼ਲਤ ਪੋਸਟਾਂ ਖਿਲਾਫ 31 ਮੈਂਬਰੀ ਕਮੇਟੀ ਦੇ ਮੁੱਖ ਬੁਲਾਰੇ ਭਾਈ ਆਰ ਪੀ ਸਿੰਘ ਨੇ ਵੀਡੀਓ ਜਾਰੀ ਕਰਦਿਆਂ ਉਨ੍ਹਾਂ ਨੂੰ ਸਖ਼ਤ ਤਾੜਨਾ ਕਰਦੇ ਹੋਏ ਇਨ੍ਹਾਂ ਹੋਛੀਆਂ ਹਰਕਤਾਂ ਤੋਂ ਬਾਜ਼ ਆਉਣ ਦੀ ਚੇਤਾਵਨੀ ਦਿੱਤੀ 'ਤੇ ਕਿਹਾ ਕਿ ਨਾ ਮੰਨਣ ਦੀ ਸੂਰਤ ਵਿਚ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਵੀਂ ਕੀਤੀ ਜਾ ਸਕਦੀ ਹੈ ।
Comments (0)