ਮੁੱਕੇਬਾਜ਼ ਮੈਰੀਕਾਮ ਨੂੰ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ

ਮੁੱਕੇਬਾਜ਼ ਮੈਰੀਕਾਮ ਨੂੰ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ

ਖੇਡ ਸੰਸਾਰ                                           

ਭਾਰਤ ਦਾ ਮਾਣ ਮੈਰੀਕਾਮ ਨੇ ਸਦਾ ਆਪਣੀ ਜਿੱਤ ਦੀ ਮਸ਼ਾਲ ਬਲਦੀ ਰੱਖੀ ਹੈ ਪਰ ਇਸ ਸਮੇਂ ਜੋ ਦੁਬਈ ਵਿਚ ਏਸ਼ੀਅਨ ਚੈਂਪੀਅਨਸ਼ਿਪ ਚੱਲ ਰਹੀ ਹੈ ਉਸ ਬਾਰੇ ਕਿਸੇ ਨੂੰ ਇਹ ਸ਼ੰਕਾ ਨਹੀਂ ਸੀ ਕਿ ਜਿੱਤ ਮੈਰੀਕਾਮ ਦੀ ਹੀ ਹੋਵੇਗੀ। ਪਰ ਅਜਿਹਾ ਨਹੀਂ ਹੋ ਸਕਿਆ ਤੇ ਵਿਸ਼ਵ ਦੀ ਨੰਬਰ ਇਕ ਬਾਕਸਰ ਨੂੰ ਹਾਰਨ ਤੋਂ ਬਾਅਦ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪੈਣਾ ਹੈ। ਇਸ ਗੱਲ ਤੋਂ ਇਹ ਗੱਲ ਸਪੱਸ਼ਟ ਹੁੰਦੀ ਹੈ ਕਿ ਸਦਾ ਪਹਿਲੇ ਨੰਬਰ 'ਤੇ ਰਹਿਣਾ ਕਿਸੇ ਦੀ ਇਜ਼ਾਰੇਦਾਰੀ ਨਹੀਂ ਹੁੰਦੀ। ਉਹ ਹੁਣ ਕਜ਼ਾਕਿਸਤਾਨ ਦੀ ਨਾਜ਼ਿਮ ਤੋਂ 3-2 ਦੇ ਫਰਕ ਨਾਲ ਜਿੱਤੀ ਸੀ। ਚਾਂਦੀ ਦੇ ਤਗਮੇ ਤੋਂ ਬਿਨਾਂ ਉਸ ਨੂੰ 5 ਹਜ਼ਾਰ ਡਾਲਰ ਇਨਾਮ ਵਜੋਂ ਵੀ ਮਿਲੇ ਹਨ। ਪਹਿਲਾਂ ਉਸ ਨੇ 51 ਕਿੱਲੋਗਰਾਮ ਵੰਨਗੀ 'ਚ ਮੰਗੋਲੀਆ ਦੀ ਬਾਕਸਰ ਨੂੰ 4-1 ਨਾਲ ਕਰਾਰੀ ਹਾਰ ਦਿੱਤੀ ਹੈ। ਇਸ ਤਰ੍ਹਾਂ ਦੀ ਉਸ ਦੀ ਦੂਸਰੀ ਸਾਥਣ ਨੇ 54 ਕਿਲੋਗਰਾਮ ਵਿਚ ਸਾਕਸ਼ੀ ਜੋ ਦੋ ਵਾਰ ਦੀ ਯੁਵਾ ਚੈਂਪੀਅਨ ਹੈ, ਨੇ ਕਜ਼ਾਕਿਸਤਾਨ ਦੀ ਖਿਡਾਰਨ ਨੂੰ 3-2 ਨਾਲ ਮਾਤ ਦਿੱਤੀ ਹੈ ਤੇ ਇਨ੍ਹਾਂ ਦੋਵਾਂ ਨੇ ਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ।ਕੁਝ ਸਮਾਂ ਪਹਿਲਾਂ ਖੇਡ ਪ੍ਰੇਮੀਆਂ ਨੂੰ ਇਸ ਖਬਰ ਨਾਲ ਬਹੁਤ ਪ੍ਰਸੰਨਤਾ ਹੋਈ ਕਿ ਭਾਰਤ ਦੀ ਪਛੜੇ ਹੋਏ ਪਹਾੜੀ ਇਲਾਕੇ ਮਨੀਪੁਰ ਵਿਚ ਜੰਮ-ਪਲ, ਇਕ ਬਹੁਤ ਹੀ ਬਾਕਸਿੰਗ ਦੀ ਪ੍ਰਤਿਭਾ, ਸਮਝਦਾਰ ਮਾਂ ਤੇ ਵਿਸ਼ਵ ਦੀ 6 ਵਾਰ ਦੀ ਬਾਕਸਿੰਗ ਚੈਂਪੀਅਨ ਮੈਰੀਕਾਮ ਅੰਤਰਰਾਸ਼ਟਰੀ ਬਾਕਸਿੰਗ ਦਾ ਸਭ ਤੋਂ ਉੱਚਾ ਅਹੁਦਾ ਪ੍ਰਾਪਤ ਕਰਨ ਵਿਚ ਇਕ ਪਹਿਲੀ ਨਾਰੀ ਬਣਨ ਵਿਚ ਕਾਮਯਾਬ ਹੋ ਗਈ ਹੈ। ਇਸ ਚੋਣ ਨਾਲ ਉਨ੍ਹਾਂ ਲੋਕਾਂ ਦੀ ਵਿਚਾਰਧਾਰਾ 'ਤੇ ਮੋਹਰ ਲੱਗ ਗਈ ਸੀ ਜੋ ਇਹ ਕਹਿੰਦੇ ਹਨ ਕਿ ਖੇਡਾਂ ਦਾ ਪ੍ਰੰਬਧ ਖਿਡਾਰੀਆਂ ਦੇ ਹੱਥ ਵਿਚ ਹੀ ਹੋਣਾ ਚਾਹੀਦਾ ਹੈ। ਇਕ ਆਮ ਅਮੀਰ ਨੇਤਾ ਜਾਂ ਕੋਈ ਅਫ਼ਸਰ ਖੇਡ ਨਾਲ ਪੂੁਰਾ ਨਿਆਂ ਨਹੀਂ ਕਰ ਸਕਦਾ ਜੋ ਇਕ ਨਾਮਵਰ ਖਿਡਾਰੀ ਕਰ ਸਕਦਾ ਹੈ ਜਿਸ ਨੇ ਖੇਡ ਦੇ ਮੈਦਾਨ ਵਿਚ ਆਪਣਾ ਪਸੀਨਾ ਵਹਾਇਆ ਹੈ। ਹੁਣ ਮੇਰੀ ਕਾਮ ਦੇ ਆਸਾਂ 'ਤੇ ਨਾ ਪੂਰਾ ਉਤਰਨ ਕਰਕੇ ਇਹ ਵਿਵਾਦ ਹੁਣ ਹੋਰ ਭਖਣ ਲਗ ਪਿਆ ਹੈ। ਇਸ ਹਾਰ ਤੋਂ ਪਹਿਲਾਂ ਚੋਣ ਤੋਂ ਬਾਅਦ ਏ.ਆਈ ਬੀ. ਏ. ਦੇ ਮੌਜੂੁੁਦਾ ਪ੍ਰਧਾਨ ਓਮਰ ਕ੍ਰਮਲੋਵ ਨੇ ਇਕ ਪੱਤਰ ਰਾਹੀਂ ਇਸ ਦੀ ਸੁੂੁੁਚਨਾ ਮੈਰੀਕਾਮ ਨੂੰ ਦਿੰਦੇ ਹੋਏ ਇਹ ਕਿਹਾ ਹੈ ਕਿ ਇਸ ਖੇਡ ਦੇ ਨਿਰਦੇਸ਼ਕਾਂ ਨੇ ਇਹ ਕਿਹਾ ਹੈ 'ਆਪ ਦੇ ਵਿਸ਼ਾਲ ਅਨੁਭਵ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਹੈ ਕਿ ਤੁਹਾਨੁੂੰ ਇਸ ਦਾ ਚੇਅਰਪਰਸਨ ਬਣਾਇਆ ਜਾਂਦਾ ਹੇੈ। ਤੁਹਾਡਾ ਵਿਸ਼ਾਲ ਅਨੁਭਵ ਤੇ ਜਾਣਕਾਰੀ ਇਸ ਖੇਡ ਲਈ ਬਹੁਤ ਸਹਾਇਕ ਸਿੱਧ ਹੋਵੇਗੀ। 'ਹੁਣ ਅਜਿਹੀਆਂ ਟਿੱਪਣੀਆਂ ਵਿਵਾਦਾਂ ਦੇ ਘੇਰੇ ਵਿਚ ਆ ਸਕਦੀਆਂ ਹਨ ਕਿਉਂਕਿ ਮੈਰੀਕਾਮ ਫਾਈਨਲ ਵਿਚ ਹਾਰ ਗਈ ਹੈ।

ਪਹਿਲਾਂ ਇਹ ਗੱਲ ਵੀ ਉੱਠੀ ਸੀ ਕਿ ਮੈਰੀਕਾਮ ਦੀ ਇਸ ਬਾਕਸਿੰਗ ਦਾ ਪ੍ਰਬੰਧ ਸੰਭਾਲਣ ਨਾਲ-ਨਾਲ ਹੋਰ ਵੀ ਇਸ ਇਲਾਕੇ ਦੀਆਂ ਕੁੜੀਆਂ ਨੂੰ ਇਸ ਤਾਕਤਵਰ ਖੇਡ ਨੂੰ ਅਪਣਾਉਣ ਲਈ ਬਲ ਮਿਲੇਗਾ। ਇਹ ਹੀ ਕਾਰਨ ਉਨ੍ਹਾਂ ਲਈ ਸਹੀ ਜਾਪਦਾ ਸੀ ਕਿ ਅੱਜਕਲ੍ਹ ਚਲ ਰਹੇ ਬਾਕਸਿੰਗ ਮੁਕਾਬਲਿਆਂ ਵਿਚ ਭਾਰਤ ਦਾ ਪ੍ਰਦਰਸ਼ਨ ਉਤਮ ਕਿਹਾ ਜਾ ਸਕਦਾ ਹੈ। ਪਰ ਕੁਝ ਲੋਕ ਇਸ ਵਾਰੀ ਜੋ ਪ੍ਰਦਰਸ਼ਨ ਭਾਰਤ ਨੇ 15 ਤਗਮੇ ਜਿੱਤਣ ਦਾ ਤੇ 7 ਖਿਡਾਰੀਆਂ ਦਾ ਫਾਈਨਲ ਵਿਚ ਪੁੱਜਣ ਦਾ ਸਿਹਰਾ ਮੈਰੀਕਾਮ ਨੂੰ ਦੇ ਰਹੇ ਹਨ।ਜੇਕਰ ਉਲੰਪਿਕ ਦੀ ਗੱਲ ਕੀਤੀ ਜਾਵੇ ਤਾਂ ਇਸ ਗੱਲ ਨਾਲ ਸਬਰ ਕੀਤਾ ਜਾ ਸਕਦਾ ਹੈ ਕਿ ਮੈਰੀਕਾਮ ਨੇ ਹੀ ਇਸ ਖੇਡ ਵਿਚ ਪਹਿਲਾਂ ਕਾਂਸੀ ਦਾ ਤਗਮਾ ਭਾਰਤ ਦੀ ਝੋਲੀ ਵਿਚ ਪਾਇਆ ਸੀ। ਹੁਣ ਉਲੰਪਿਕ ਦੇ ਨੇੜੇ ਆ ਕੇ ਇਸ ਤਰ੍ਹਾਂ ਦਾ ਸਨਮਾਨ ਕਰਨਾ ਤੇ ਇਸ ਖੇਡ ਦੀ ਵਾਗਡੋਰ ਮੈਰੀਕਾਮ ਨੂੰ ਦੇਣਾ ਇਕ ਉਤਮ ਉੱਦਮ ਕਿਹਾ ਜਾ ਸਕਦਾ ਹੈ। ਪਰ ਇਸ ਏਸ਼ੀਅਨ ਪ੍ਰਤੀਯੋਗਤਾ ਵਿਚ ਉਸ ਦਾ ਹਾਰਨਾ ਖੇਡ ਪ੍ਰੇਮੀਆਂ ਨੂੰ ਹਜ਼ਮ ਨਹੀਂ ਹੋ ਰਿਹਾ। 24 ਨਵੰਬਰ, 1982 ਵਿਚ ਜਨਮੀ ਮੈਰੀਕਾਮ ਇਕ ਬਹੁਤ ਹੀ ਗਰੀਬ ਪਰਿਵਾਰ ਵਿਚੋਂ ਹੈ।ਕਈ ਖੇਡ ਪ੍ਰੇਮੀਆਂ ਦਾ ਇਹ ਵਿਚਾਰ ਹੈ ਕਿ ਅਜੇ ਵੀ ਉਸ ਵਿਚ ਬਹੁਤ ਦਮ ਹੈ। ਜੇ ਉਸ ਦੀ ਜ਼ਿੰਦਗੀ ਦੇ ਪੰਨੇ ਫਰੋਲੀਏ ਤਾਂ ਮੈਰੀਕਾਮ ਨੂੰ ਸਭ ਤੋਂ ਵੱਧ ਪ੍ਰੇਰਨਾ ਉਸ ਇਲਾਕੇ ਦੇ ਇਕ ਖਿਡਾਰੀ ਡਿਨੋਕਾ ਸਿੰਘ ਨੇ ਏਸ਼ੀਅਨ ਗੇਮਜ਼ ਵਿਚ 1998 ਵਿਚ ਬਾਕਸਿੰਗ ਵਿਚ ਜਦੋਂ ਸੋਨੇ ਦਾ ਤਗਮਾ ਜਿੱਤਿਆ ਤਾਂ ਮੈਰੀਕਾਮ ਵੀ ਇਸ ਤਗਮੇ ਨੂੰ ਲੈਣ ਦੇ ਸੁਪਨੇ ਲੈਣ ਲੱਗ ਪਈ। ਪਹਿਲਾਂ ਉਹ ਖ਼ਾਸ ਤੌਰ 'ਤੇ ਜੈਵਲਿਨ ਸੁੱਟਣ 'ਤੇ ਵਿਸ਼ੇਸ਼ ਧਿਆਨ ਦਿੰਦੀ ਰਹੀ ਹੈ ਤੇ ਦੌੜਾਂ ਵਿਚੋਂ ਘੱਟ ਦੂਰੀ ਦੀਆਂ ਦੌੜਾਂ ਦੌੜਨੀਆਂ ਵਿਸ਼ੇਸ਼ ਤੌਰ 'ਤੇ ਉਸ ਦੇ ਮਨ ਨੂੰ ਸਕੂਨ ਦਿੰਦੀਆਂ ਸਨ।

ਪਹਿਲਾਂ ਮੈਰੀਕਾਮ ਨੇ ਆਪਣੇ ਰਾਜ ਵਿਚ ਮੁੱਕੇਬਾਜ਼ੀ ਵਿਚ ਧਾਕ ਜਮਾਈ ਫਿਰ ਉਹ ਨੈਸ਼ਨਲ ਚੈਂਪੀਅਨ ਬਣੀ। ਅੰਤਰਰਾਸ਼ਟਰੀ ਤੌਰ 'ਤੇ ਮੈਰੀਕਾਮ ਨੇ ਵਾਰੋ ਵਾਰੀ ਏਸ਼ੀਅਨ, ਰਾਸ਼ਟਰਮੰਡਲ, ਵਿਸ਼ਵ ਤੇ ਆਖਰ ਵਿਚ ਉਲੰਪਿਕ ਵਿਚ ਤਗਮਾ ਜਿੱਤ ਕੇ ਭਾਰਤ ਦੀ ਝੋਲੀ ਵਿਚ ਪਾਇਆ। ਖੇਡਾਂ ਨਾਲ ਜੁੜੇ ਹੋਏ ਸਾਰੇ ਮਾਣ-ਸਨਮਾਨ ਉਸ ਨੂੰ ਮਿਲੇ ਹਨ। ਅਰਜਨਾ ਐਵਾਰਡ, ਰਾਜੀਵ ਗਾਂਧੀ ਖੇਲ ਰਤਨ ਇਨਾਮ, ਪਦਮਸ੍ਰੀ 2008, ਪਦਮ ਭੂਸ਼ਨ 2013 ਤੇ ਪਦਮ ਵਿਭੂਸ਼ਨ 2020 ਵਿਚ ਉਸ ਨੂੰ ਮਿਲ ਚੁੱਕੇ ਹਨ। ਰਾਸ਼ਟਰਪਤੀ ਨੇ ਰਾਜ ਸਭਾ ਦੀ ਸੀਟ ਲਈ ਨਾਮਜ਼ਦ ਕਰਕੇ ਵੀ ਉਸ ਦਾ ਸਨਮਾਨ ਕੀਤਾ ਹੈ। ਇਕ ਫ਼ਿਲਮ ਦਾ ਨਿਰਮਾਣ ਵੀ ਉਸ ਦੇ ਜੀਵਨ ਦੇ ਆਧਾਰ 'ਤੇ ਕੀਤਾ ਗਿਆ ਹੈ। ਮਾਹਰ ਇਹ ਮਸ਼ਵਰਾ ਦਿੰਦੇ ਹਨ ਕਿ ਹੁਣ ਜਦੋਂ ਉਹ ਪ੍ਰਬੰਧਕੀ ਜ਼ਿੰਮੇਵਾਰੀਆਂ ਵੀ ਸਭ ਉਸ ਨੇ ਨਾਲ ਨਿਭਾਉਣੀਆਂ ਹਨ, ਉਸ ਵਿਚ ਸ਼ਕਤੀ ਏਨੀ ਹੈ ਕਿ ਉਹ ਦੋਵੇਂ ਕੰਮ ਸਫਲਤਾ ਪੂਰਵਕ ਕਰ ਸਕੇਗੀ। ਪਰ ਇਸ ਦੁਬਈ ਚੈਂਪੀਅਨਸ਼ਿਪ ਵਿਚ ਜਦੋਂ ਉਹ ਦੂਸਰੇ ਨੰਬਰ 'ਤੇ ਆ ਗਈ ਹੈ ਉਸ ਦੀ ਪ੍ਰਸਿੱਧੀ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਉਮੀਦ ਕੀਤੀ ਜਾਂਦੀ ਹੈ ਕਿ ਮੁਲਤਵੀ ਹੋਈਆਂ ਉਲੰਪਿਕ ਵਿਚ ਟੋਕੀਓ ਵਿਚ ਉਹ ਸਾਡੀ ਪਹਿਲੀ ਉਮੀਦ ਹੈ ਤੇ ਭਾਰਤ ਦੀਆਂ ਆਸਾਂ 'ਤੇ ਪੂਰਾ ਉਤਰੇਗੀ।

 

   ਪ੍ਰੋਫੈਸਰ ਜਤਿੰਦਰ ਬੀਰ ਸਿੰਘ