ਸਰਕਾਰਾਂ ਖਤਮ ਹੋ ਜਾਣਗੀਆਂ ਪਰ ਖਾਲਸਾ ਪੰਥ ਨੂੰ ਖਤਮ ਕਰਨ ਦਾ ਸੁਪਨਾ ਪੂਰਾ ਨਹੀ ਹੋਵੇਗਾ: ਜਥੇਦਾਰ ਕਰਮ ਸਿੰਘ ਹਾਲੈਂਡ
ਪੰਜਾਬ ਉਪਰ ਰਾਜ ਕਰਨ ਵਾਲੀਆ ਪਿਛਲੀਆਂ ਕਾਂਗਰਸ ਅਤੇ ਅਕਾਲੀ ਸਰਕਾਰਾ ਦੇ ਮੁਖੀਆਂ ਨੂੰ ਪੰਥ ਵਿੱਚੋ ਛੇਕ ਕੇ ਤਨਖਾਹੀੲਏ ਕਰਾਰ ਦਿੱਤਾ ਜਾਏ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ 5 ਦਸੰਬਰ (ਮਨਪ੍ਰੀਤ ਸਿੰਘ ਖਾਲਸਾ): ਜਥੇਦਾਰ ਕਰਮ ਸਿੰਘ ਹਾਲੈਂਡ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਜਿਸ ਦੇਸ਼ ਵਿੱਚ ਸਿੱਖ ਕੌਮ ਦੇ ਮਹਾਨ ਅਸਥਾਨ ਦੇ ਮੁੱਖ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਤਸ਼ੱਦਦ ਕਰਕੇ ਮਾਰਨ ਤੋ ਬਾਅਦ ਟੁਕੜੇ ਕਰ ਕੇ ਨਹਿਰ ਵਿੱਚ ਰੋੜ ਦਿੱਤਾ ਗਿਆ ਹੋਵੇ ਉਸ ਦੇਸ਼ ਵਿੱਚ ਕੌਮ ਦੇ ਕੋਲ ਆਜ਼ਾਦੀ ਲੈਣ ਤੋ ਬਿਨਾ ਹੋਰ ਕੋਈ ਰਸਤਾ ਨਹੀ ਹੈ। ਅੱਜ ਲੋੜ ਅਦਾਲਤਾ ਦਾ ਦਰਵਾਜਾ ਖੜਕਾਉਣ ਦੀ ਨਹੀ ਹੈ। ਪਹਿਲਾ ਪਿਛਲੇ 30 ਸਾਲਾ ਦੌਰਾਨ ਪੰਜਾਬ ਉਪਰ ਰਾਜ ਕਰਨ ਵਾਲੀਆ ਕਾਂਗਰਸ ਅਤੇ ਅਕਾਲੀ ਸਰਕਾਰਾ ਦੇ ਮੁਖੀਆ ਨੂੰ ਪੰਥ ਵਿੱਚੋ ਛੇਕ ਕੇ ਤਨਖਾਹੀੲਏ ਕਰਾਰ ਦੇਣ ਦੀ ਹੈ। ਭਾਰਤ ਸਰਕਾਰ ਖਾੜਕੂਵਾਦ ਨੂੰ ਖਤਮ ਕਰਕੇ ਅਜ਼ਾਦੀ ਦੇ ਸ਼ੰਘਰਸ਼ ਨੂੰ ਖਤਮ ਨਹੀ ਕਰ ਸਕਦੀ। ਜਿਸਦੀ ਮਿਸਾਲ ਭਾਰਤ ਸਰਕਾਰ ਬੁਖਲਾਹਟ ਵਿੱਚ ਆ ਕੇ ਸ਼ਾਂਤਮਈ ਢੰਗ ਨਾਲ ਰਿਫਰੈਂਡਮ ਕਰਵਾਉਣ ਵਾਲਿਆ ਦੇ ਕਤਲ ਕਰਵਾ ਰਹੀ ਹੈ। ਸਰਕਾਰਾਂ ਖਤਮ ਹੋ ਜਾਣਗੀਆਂ ਪਰ ਖਾਲਸਾ ਪੰਥ ਨੂੰ ਖਤਮ ਕਰਨ ਦਾ ਸੁਪਨਾ ਪੂਰਾ ਨਹੀ ਹੋਵੇਗਾ। ਪੰਥ ਦੀਆ ਸੰਸਥਾਵਾ ਅਦਾਲਤਾ ਦਾ ਰਸਤਾ ਛੱਡ ਕੇ ਆਜ਼ਾਦ ਖਾਲਸਾ ਰਾਜ ਦੀ ਅਜ਼ਾਦੀ ਵਾਸਤੇ ਪੰਜਾਬ ਵਿੱਚ ਲੋਕ ਲਹਿਰ ਚਲਾ ਕੇ ਸ਼ੰਘਰਸ਼ ਨੂੰ ਤੇਜ ਕਰਨ । ਸ਼੍ਰੀ ਅਕਾਲ ਤਖਤ ਸਾਹਿਬ ਤੋ ਸਰਬੱਤ ਖਾਲਸਾ ਦੌਰਾਨ ਆਜ਼ਾਦ ਖਾਲਸਾ ਰਾਜ ਦਾ ਮਤਾ ਪਾਸ ਹੋ ਚੁੱਕਾ ਹੈ। ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੀ ਸ਼ਹੀਦੀ ਅਤੇ ਹਜ਼ਾਰਾ ਹੋਰ ਸਿੰਘਾਂ ਦੀ ਸ਼ਹੀਦੀ ਆਜ਼ਾਦ ਖਾਲਸਾ ਰਾਜ ਦੀ ਸਥਾਪਤੀ ਵਾਸਤੇ ਹੋਈ ਹੈ। ਆਜ਼ਾਦ ਖਾਲਸਾ ਰਾਜ ਦੀ ਪ੍ਰਾਪਤੀ ਹੀ ਸਿੱਖ ਕੌਮ ਦੀ ਮੰਜ਼ਿਲ ਹੈ। ਸਿੱਖ ਕੌਮ ਸ਼੍ਰੀ ਅਕਾਲ ਤਖਤ ਸਾਹਿਬ ਤੋ ਜਾਰੀ ਅਦੇਸ਼ ਅਤੇ ਹੁਕਮਨਾਮਾ ਸਾਹਿਬ ਨੂੰ ਬਚਨਵੱਧਤਾ ਨਾਲ ਲਾਗੂ ਕਰੇ।
Comments (0)