ਵਿਸ਼ਵ ਪ੍ਰਸਿੱਧ ਫੁੱਟਬਾਲ ਕਲੱਬ ਬੇਇਰਨ ਮਿਊਨਿਚ ਦੀ ਜਰਸੀ 'ਤੇ ਛਪਿਆ 'ਸਿੰਘ'; ਸਰਪ੍ਰੀਤ ਦੀ ਕਲੱਬ ਲਈ ਚੋਣ

ਵਿਸ਼ਵ ਪ੍ਰਸਿੱਧ ਫੁੱਟਬਾਲ ਕਲੱਬ ਬੇਇਰਨ ਮਿਊਨਿਚ ਦੀ ਜਰਸੀ 'ਤੇ ਛਪਿਆ 'ਸਿੰਘ'; ਸਰਪ੍ਰੀਤ ਦੀ ਕਲੱਬ ਲਈ ਚੋਣ
ਬੇਇਰਨ ਮਿਊਨਿਚ ਦੀ ਵਰਦੀ ਨਾਲ ਤਸਵੀਰ ਖਿਚਵਾਉਂਦਾ ਸਰਪ੍ਰੀਤ ਸਿੰਘ

ਚੰਡੀਗੜ੍ਹ: ਸਿੱਖ ਜਗਤ ਲਈ ਖੇਡ ਜਗਤ ਤੋਂ ਇੱਕ ਹੋਰ ਖੁਸ਼ਖਬਰੀ ਆਈ ਹੈ। ਸਿੱਖ ਪਰਿਵਾਰ ਨਾਲ ਸਬੰਧਿਤ ਨਿਊਜ਼ੀਲੈਂਡ ਦੇ ਨਾਗਰਿਕ 20 ਸਾਲਾ ਨੌਜਵਾਨ ਸਰਪ੍ਰੀਤ ਸਿੰਘ ਨੂੰ ਫੁੱਟਬਾਲ ਖੇਡ ਵਿੱਚ ਵਿਸ਼ਵ ਪੱਧਰ ਦੇ ਨਾਮੀਂ ਜਰਮਨ ਕਲੱਬ ਬੇਇਰਨ ਮਿਊਨਿਚ ਨੇ ਆਪਣੇ ਵੱਲੋਂ ਖੇਡਣ ਲਈ ਚੁਣਿਆ ਹੈ। 

ਸਰਪ੍ਰੀਤ ਸਿੰਘ ਨੇ ਬੇਇਰਨ ਮਿਊਨਿਚ ਕਲੱਬ ਨਾਲ 3 ਸਾਲਾਂ ਲਈ ਸੰਧੀ ਹਸਤਾਖਰ ਕੀਤੀ ਹੈ। ਸਰਪ੍ਰੀਤ ਸਿੰਘ ਕਲੱਬ ਦੀ ਯੂਥ ਟੀਮ ਵੱਲੋਂ ਮੁਕਾਬਲਿਆਂ ਵਿੱਚ ਭਾਗ ਲਵੇਗਾ।


ਨਿਊਜ਼ੀਲੈਂਡ ਟੀਮ ਦੇ ਖਿਡਾਰੀਆਂ ਦਰਮਿਆਨ ਮੈਦਾਨ 'ਤੇ ਸਰਪ੍ਰੀਤ ਸਿੰਘ
ਸਰਪ੍ਰੀਤ ਸਿੰਘ ਆਪਣੀ ਖੇਡ ਵਿੱਚ ਆਪਣਾ ਰੋਲ ਮੋਡਲ ਵਿਸ਼ਵ ਪ੍ਰਸਿੱਖ ਫੁੱਟਬਾਲ ਖਿਡਾਰੀ ਰੋਨਾਲਡੋ ਨੂੰ ਮੰਨਦਾ ਹੈ। ਸਰਪ੍ਰੀਤ ਸਿੰਘ ਦੀ ਜਰਸੀ 'ਤੇ ਲਿਖਿਆ 'ਸਿੰਘ' ਨਾਂ ਹੁਣ ਦੁਨੀਆ ਦੇ ਨਾਮਵਰ ਕਲੱਬ ਦੀ ਜਰਸੀ 'ਤੇ ਛਪ ਗਿਆ ਹੈ। 

ਸਰਪ੍ਰੀਤ ਸਿੰਘ ਇਸ ਤੋਂ ਪਹਿਲਾਂ ਵੈਲਿੰਗਟਨ ਫੋਇਨਿਕਸ ਕਲੱਬ ਲਈ ਖੇਡਦਾ ਸੀ ਤੇ ਨਿਊਜ਼ੀਲੈਂਡ ਦੀ ਟੀਮ ਵੱਲੋਂ ਵੀ ਖੇਡ ਚੁੱਕਿਆ ਹੈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ