ਸਰਦਾਰ ਪਾਲ ਸਿੰਘ ਪੁਰੇਵਾਲ ਅਤੇ ਪ੍ਰਸਿੱਧ ਸਿੱਖ ਵਿਦਵਾਨ ਪ੍ਰੋ. (ਡਾ.) ਬਲਵੰਤ ਸਿੰਘ ਢਿੱਲੋਂ ਦੀਆਂ ਇਤਿਹਾਸਕ ਪੁਸਤਕਾਂ ਲੋਕ ਅਰਪਣ ਸਮਾਰੋਹ

ਸਰਦਾਰ ਪਾਲ ਸਿੰਘ ਪੁਰੇਵਾਲ ਅਤੇ ਪ੍ਰਸਿੱਧ ਸਿੱਖ ਵਿਦਵਾਨ ਪ੍ਰੋ. (ਡਾ.) ਬਲਵੰਤ ਸਿੰਘ ਢਿੱਲੋਂ ਦੀਆਂ ਇਤਿਹਾਸਕ ਪੁਸਤਕਾਂ ਲੋਕ ਅਰਪਣ ਸਮਾਰੋਹ

ਅੰਮ੍ਰਿਤਸਰ ਟਾਈਮਜ਼

ਫਰੀਮਾਂਟ : ਵਿਸ਼ਵ ਪ੍ਰਸਿੱਧ ਕਲੈਂਡਰ ਮਾਹਰ ਸਰਦਾਰ ਪਾਲ ਸਿੰਘ ਪੁਰੇਵਾਲ ਅਤੇ ਪ੍ਰਸਿੱਧ ਸਿੱਖ ਵਿਦਵਾਨ ਪ੍ਰੋ. (ਡਾ.) ਬਲਵੰਤ ਸਿੰਘ ਢਿੱਲੋਂ ਦੀਆਂ ਇਤਿਹਾਸਕ ਪੁਸਤਕਾਂ  ਸਾਂਤਾ ਅਨਾ ਔਰੇਂਜ ਕਾਉਂਟੀ (Santa Ana Orange County) ਗੁਰਦੁਆਰਾ ਸਾਹਿਬ ਵਿਖੇ ਐਤਵਾਰ (11/09/2022) 11.30 AM - 12.30PM ਲੋਕ ਅਰਪਣ ਕੀਤੀਆਂ ਜਾਣਗੀਆਂ ।
ਸਰਦਾਰ ਪਾਲ ਸਿੰਘ ਪੁਰੇਵਾਲ ਦੀ ਪੁਸਤਕ "ਨਾਨਕ ਸ਼ਾਹੀ ਕੈਲੰਡਰ" (Nanakshai calendar)  ਜੋ 1469 ਤੋਂ 2100 ਸਾਲ ਤੱਕ ਦੀਆਂ ਤਾਰੀਖਾਂ ਉੱਤੇ ਆਧਾਰਿਤ ਹੈ।

ਪ੍ਰੋ. (ਡਾ.) ,ਬਲਵੰਤ ਸਿੰਘ ਢਿੱਲੋਂ ਦੀਆਂ ਦੋ ਪੁਸਤਕਾਂ ਪਹਿਲੀ "ਸਿੱਖ ਇਤਿਹਾਸ ਦੀ ਫ਼ਾਰਸੀ ਇਤਿਹਾਸਕਾਰੀ"

ਦੂਜੀ "ਗੁਰੂ ਤੇਗ਼ ਬਹਾਦਰ (ਵਿਰਸਾ ਤੇ ਵਿਰਾਸਤ) " ਜਾਰੀ ਕੀਤੀਆਂ ਜਾਣਗੀਆਂ ।ਸਿੱਖ ਸੰਗਤ ਨੂੰ ਬੇਨਤੀ ਹੈ ਕਿ  ਇਨ੍ਹਾਂ ਇਤਿਹਾਸਕ ਪੁਸਤਕਾਂ  ਨੂੰ ਜਾਰੀ ਕਰਨ ਦੇ ਮੌਕੇ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਕ੍ਰਿਪਾਲਤਾ ਕਰਨ।