ਫੁੱਟਬਾਲ ਖਿਡਾਰੀ ਰੋਨਾਲਡੋ ਨੇ ਕੋਰੋਨਾਵਾਰਿਸ ਦੇ ਇਲਾਜ ਲਈ ਕੀਤਾ ਵੱਡਾ ਐਲਾਨ

ਫੁੱਟਬਾਲ ਖਿਡਾਰੀ ਰੋਨਾਲਡੋ ਨੇ ਕੋਰੋਨਾਵਾਰਿਸ ਦੇ ਇਲਾਜ ਲਈ ਕੀਤਾ ਵੱਡਾ ਐਲਾਨ

ਮੈਡਰਿਡ: ਵਿਸ਼ਵ ਪ੍ਰਸਿੱਧ ਫੁੱਟਬਾਲ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਨੇ ਕੋਰੋਨਾਵਾਇਰਸ ਖਿਲਾਫ ਚੱਲ ਰਹੇ ਵਿਸ਼ਵ ਵਿਆਪੀ ਸੰਘਰਸ਼ ਵਿਚ ਵੱਡਾ ਹਿੱਸਾ ਪਾਉਂਦਿਆਂ ਆਪਣੀ ਮਾਲਕੀ ਵਾਲੇ ਸੀਆਰ7 ਨਾਮੀਂ ਹੋਟਲਾਂ ਨੂੰ ਕੋਰੋਨਾਵਾਇਰਸ ਨਾਲ ਪੀੜਤ ਮਰੀਜ਼ਾਂ ਦੇ ਇਲਾਜ਼ ਲਈ ਹਸਪਤਾਲਾਂ ਵਿਚ ਤਬਦੀਲ ਕਰਨ ਦਾ ਐਲਾਨ ਕੀਤਾ ਹੈ। 

ਇਸ ਸਮੇਂ ਜੂਵੇਂਟਸ ਕਲੱਬ ਵੱਲੋਂ ਖੇਡਦੇ ਰੋਨਾਲਡੋ ਦੇ ਇਸ ਫੈਂਸਲੇ ਦਾ ਐਲਾਨ ਜੂਵੇਂਟਸ ਕਲੱਬ ਦੀ ਵੈੱਬਸਾਈਟ 'ਤੇ ਵੀ ਕੀਤਾ ਗਿਆ ਹੈ। ਸਪੇਨ ਦੇ ਨਾਮੀਂ ਅਖਬਾਰ ਮਾਰਸਾ ਨੇ ਵੀ ਇਸ ਐਲਾਨ ਦੀ ਪੁਸ਼ਟੀ ਕੀਤੀ ਹੈ।

ਰੋਨਾਲਡੋ ਨੇ ਐਲਾਨ ਕੀਤਾ ਹੈ ਕਿ ਇਹਨਾਂ ਹਸਪਤਾਲਾਂ ਵਿਚ ਸਾਰੀਆਂ ਸੇਵਾਵਾਂ ਮੁਫਤ ਦਿੱਤੀਆਂ ਜਾਣਗੀਆਂ ਤੇ ਡਾਕਟਰਾਂ ਅਤੇ ਸਟਾਫ ਦਾ ਸਾਰਾ ਖਰਚ ਰੋਨਾਲਡੋ ਦੇਣਗੇ। 

ਦੱਸ ਦਈਏ ਕਿ ਜੂਵੇਂਟਸ ਟੀਮ ਵਿਚ ਰੋਨਾਲਡੋ ਨਾਲ ਖੇਡਦੇ ਇਕ ਖਿਡਾਰੀ ਨੂੰ ਕੋਰੋਨਾਵਾਇਰਸ ਹੋਣ ਦੀ ਪੁਸ਼ਟੀ ਹੋਣ ਮਗਰੋਂ ਰੋਨਾਲਡੋ ਨੇ ਅਹਿਤਿਆਤ ਵਜੋਂ ਖੁਦ ਨੂੰ ਕੁੱਝ ਸਮੇਂ ਲਈ ਇਕੱਲਪੁਣੇ ਵਿਚ ਰੱਖਿਆ ਹੋਇਆ ਹੈ। 

ਰੋਨਾਲਡੋ ਨੇ ਟਵੀਟ ਕਰਕੇ ਲੋਕਾਂ ਨੂੰ ਵਿਸ਼ਵ ਸਿਹਤ ਸੰਸਥਾ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਮੰਨਣ ਦੀ ਬੇਨਤੀ ਕੀਤੀ ਅਤੇ ਇਸ ਬਿਮਾਰੀ ਦੇ ਪੀੜਤ ਲੋਕਾਂ ਨੂੰ ਸੇਵਾਵਾਂ ਦੇ ਰਹੇ ਮੈਡੀਕਲ ਸਟਾਫ (ਡਾਕਟਰਾਂ, ਨਰਸਾਂ) ਦੀ ਸਿਫਤ ਕੀਤੀ।