ਭੀਮ ਆਰਮੀ ਮੁਖੀ ਚੰਦਰਸ਼ੇਖਰ ਨੇ ਬਣਾਈ ਨਵੀਂ ਪਾਰਟੀ

ਭੀਮ ਆਰਮੀ ਮੁਖੀ ਚੰਦਰਸ਼ੇਖਰ ਨੇ ਬਣਾਈ ਨਵੀਂ ਪਾਰਟੀ

ਲਖਨਊ: ਭਾਰਤ ਵਿਚ ਦਲਿਤ ਨੁਮਾਂਇੰਦਿਗੀ ਦੇ ਨਵੇਂ ਚਿਹਰੇ ਵਜੋਂ ਉੱਭਰੇ ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਅਜ਼ਾਦ ਨੇ ਅੱਜ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਕਾਂਸ਼ੀ ਰਾਮ ਦੇ 86ਵੇਂ ਜਨਮ ਦਿਨ 'ਤੇ 'ਅਜ਼ਾਦ ਸਮਾਜ ਪਾਰਟੀ' ਬਣਾਉਣ ਦਾ ਐਲਾਨ ਕੀਤਾ। 

ਅੱਜ ਨਵੀਂ ਪਾਰਟੀ ਦਾ ਐਲਾਨ ਕਰਦਿਆਂ ਅਜ਼ਾਦ ਨੇ ਟਵੀਟ ਕਰਕੇ ਲਿਖਿਆ, "ਸਾਹਬ ਕਾਂਸ਼ੀ ਰਾਮ ਤੇਰਾ ਮਿਸ਼ਨ ਅਧੂਰਾ, ਅਜ਼ਾਦ ਸਮਾਜ ਪਾਰਟੀ ਕਰੇਗੀ ਪੂਰਾ।"

ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਬਾਰੇ ਟਿੱਪਣੀ ਕਰਦਿਆਂ ਅਜ਼ਾਦ ਨੇ ਕਿਹਾ ਸੀ, "ਮਾਇਆਵਤੀ ਜੀ ਸਭ ਕੁਝ ਨਹੀਂ ਕਰ ਸਕਦੇ। ਉਹ ਬਹੁਤ ਸਮੇਂ ਤੋਂ ਕੰਮ ਕਰ ਰਹੇ ਹਨ। ਇਸੇ ਲਈ ਮੁਹਿੰਮ ਵਿਚ ਮਦਦ ਕਰਨ ਲਈ ਅਸੀਂ ਇੱਥੇ ਆਏ ਹਾਂ। ਰਾਜਨੀਤੀ ਵਿਚ, ਕੋਈ ਜ਼ਿਆਦਾ ਸਮੇਂ ਲਈ ਦੁਸ਼ਮਣ ਨਹੀਂ ਰਹਿੰਦਾ, ਅਤੇ ਉਹਨਾਂ ਦੀਆਂ ਦੁਆਵਾਂ ਨਾਲ, ਅਸੀਂ ਖੁਦ ਨੂੰ ਸੱਤਾ ਵਿਚ ਸਥਾਪਤ ਕਰਾਂਗੇ।"

ਜ਼ਿਕਰਯੋਗ ਹੈ ਅਜ਼ਾਦ ਭਾਜਪਾ ਦੀ ਹਿੰਦੁਤਵੀ ਰਾਜਨੀਤੀ ਦੀ ਸਖਤ ਅਲੋਚਨਾ ਕਰਦਾ ਰਿਹਾ ਹੈ ਅਤੇ ਸੀਏਏ ਦਾ ਵਿਰੋਧ ਕਰਨ ਕਰਕੇ ਉਸਨੂੰ ਇਕ ਮਹੀਨੇ ਲਈ ਜੇਲ੍ਹ ਵਿਚ ਵੀ ਰੱਖਿਆ ਗਿਆ ਸੀ।