ਰਿੰਦਾ ਵਲੋਂ ਪੁਲਿਸ ਨੂੰ ਦਿੱਤੀ ਧਮਕੀ

ਰਿੰਦਾ ਵਲੋਂ ਪੁਲਿਸ ਨੂੰ ਦਿੱਤੀ ਧਮਕੀ

ਅੰਮ੍ਰਿਤਸਰ ਟਾਈਮਜ਼

 ਅੰਮ੍ਰਿਤਸਰ: : ਪਾਕਿਸਤਾਨ ਵਿਚ ਬੈਠੇ  ਹਰਵਿੰਦਰ ਸਿੰਘ ਉਰਫ਼ ਰਿੰਦਾ ਵੱਲੋਂ ਥਾਣੇਦਾਰ ਦਿਲਬਾਗ ਸਿੰਘ ਦੀ ਬੋਲੈਰੋ ਗੱਡੀ ਵਿਚ ਇੰਪਰੂਵਾਈਜ਼ਡ ਐਕਸਪਲੋਸਿਵ ਡਿਵਾਈਸ  ਲਗਾ ਕੇ ਉਡਾਉਣ ਦੀ ਸਾਜ਼ਿਸ਼ ਫੇਲ ਹੋਣ ਤੋਂ ਬਾਅਦ ਤਰਥੱਲੀ ਮਚ ਗਈ ਹੈ। ਉਸ ਨੇ ਪੰਜਾਬ ਪੁਲਿਸ ਨੂੰ   ਵੈੱਬ ਚੈਨਲ ਰਾਹੀਂ ਧਮਕੀ ਦਿੱਤੀ ਹੈ।

ਰਿੰਦਾ ਨੇ ਧਮਕੀ ਦਿੱਤੀ ਹੈ ਕਿ ਆਈਈਡੀ ਕੇਸ ਵਿੱਚ ਫਰਾਰ ਮੁਲਜ਼ਮਾਂ ਦੇ ਪਰਿਵਾਰਾਂ ’ਤੇ ਕਾਰਵਾਈ ਕਰਨ ਲਈ ਦਬਾਅ ਪਾਉਣ ਵਾਲੇ ਪੁਲੀਸ ਅਧਿਕਾਰੀਆਂ ਦੇ ਪਤੇ ਅਤੇ ਠਿਕਾਣੇ ਉਸ ਤੋਂ ਲੁਕੇ ਨਹੀਂ ਹਨ। ਉਹ ਪਿੱਠ 'ਤੇ ਨਹੀਂ, ਬਲਕਿ ਲਲਕਾਰ ਕੇ ਵਾਰ ਕਰੇਗਾ। ਰਿੰਦਾ ਨੇ ਕਿਹਾ ਹੈ ਕਿ ਉਹ ਦਿੱਲੀ ਦਰਬਾਰ ਵਾਲਿਆਂ ਪਿੱਛੇ ਲੱਗ ਕੇ ਆਪਣਾ ਨੁਕਸਾਨ ਨਾ ਕਰਨ।

ਦਿੱਲੀ ਵਾਸੀ ਉਨ੍ਹਾਂ ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਵਾਂਗ ਸੁਰੱਖਿਆ ਨਹੀਂ ਦੇ ਸਕਦੇ। ਈਮੇਲ ਵਿੱਚ ਲੁਧਿਆਣਾ ਪੁਲਿਸ ਦੇ ਸੀਆਈਏ ਸਟਾਫ-2 ਦੇ ਇਕ ਅਧਿਕਾਰੀ ਨਾਲ ਹੋਈ ਗੱਲਬਾਤ ਦਾ ਵੀ ਜ਼ਿਕਰ ਹੈ। ਡੀਸੀਪੀ ਮੁਖਵਿੰਦਰ ਸਿੰਘ ਭੁੱਲਰ ਨੇ ਇਸ ਮਾਮਲੇ ’ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ