ਕੈਨੇਡਾ ਵਿਚ ਬੇਰੁਜ਼ਗਾਰੀ ਕਾਰਣ ਵਧ ਰਿਹਾ ਅਪਰਾਧ

ਕੈਨੇਡਾ ਵਿਚ ਬੇਰੁਜ਼ਗਾਰੀ ਕਾਰਣ ਵਧ ਰਿਹਾ  ਅਪਰਾਧ

2021 ਤੱਕ ਕੈਨੇਡਾ ਵਸਦੇ ਪੰਜਾਬੀਆਂ ਦੀ ਗਿਣਤੀ ਵਿਚ 49 ਫੀਸਦੀ ਦਾ ਵਾਧਾ

 ਟੋਰਾਂਟੋ  ਵਿਖੇ ਕਤਲ ਦੇ ਦੋਸ਼ ਵਿਚ 8 ਨਾਬਾਲਗ ਕੁੜੀਆਂ ਗ੍ਰਿਫ਼ਤਾਰ  , ਪੰਜ ਲੋਕਾਂ ਨੂੰ ਗੋਲ਼ੀ ਮਾਰਨ ਵਾਲੇ ਹੱਤਿਆਰੇ ਨੂੰ, ਪੁਲਿਸ ਨੇ   ਮਾਰਿਆ ਪੰਜਾਬੀਆਂ ਦਾ ਪਰਦੇਸਾਂ ਦੀ ਆਰਥਿਕਤਾ ਨੂੰ ਉੱਪਰ ਚੁੱਕਣ ਵਿਚ ਹੀ ਹੱਥ ਨਹੀਂ ਹੈ, ਸਗੋਂ ਉਨ੍ਹਾਂ ਨੇ ਉੱਥੋਂ ਦੀ ਸਿਆਸਤ ਵਿਚ ਵੀ ਵੱਡਾ ਯੋਗਦਾਨ ਪਾਇਆ ਹੈ ਅਤੇ ਸਰਕਾਰਾਂ ਵਿਚ ਹਿੱਸੇਦਾਰੀ ਲਈ ਹੈ। ਕੈਨੇਡਾ ਦੇ ਹਾਊਸ ਆਫ਼ ਕਾਮਨਜ਼ ਵਿਚ 18 ਪੰਜਾਬੀ ਸੰਸਦ ਮੈਂਬਰ ਹਨ। ਕੈਨੇਡਾ ਵਿਚ ਪੰਜਾਬੀਆਂ ਦੀ ਗਿਣਤੀ 9 ਲੱਖ 50 ਹਜ਼ਾਰ ਦੱਸੀ ਜਾਂਦੀ ਹੈ, ਜਿਹੜੀ ਕਿ ਉੱਥੋਂ ਦੀ ਕੁੱਲ ਆਬਾਦੀ ਦਾ 2.6 ਫੀਸਦੀ ਹਿੱਸਾ ਹੈ। ਇਸ ਦੇਸ਼ ਵਿਚ ਪੰਜਾਬੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਚੌਥੀ ਭਾਸ਼ਾ ਹੈ। ਸਾਲ 2016 ਤੋਂ 2021 ਤੱਕ ਕੈਨੇਡਾ ਵਸਦੇ ਪੰਜਾਬੀਆਂ ਦੀ ਗਿਣਤੀ ਵਿਚ 49 ਫੀਸਦੀ ਦਾ ਵਾਧਾ ਹੋਇਆ ਹੈ। 

  ਬੇਰੁਜ਼ਗਾਰੀ, ਆਰਥਿਕਤਾ ਸਥਿਰਤਾ ਅਤੇ ਕੋਰੋਨਾ ਦੌਰਾਨ ਵਿਗੜੇ ਦਿਮਾਗੀ ਤਵਾਜ਼ਨ ਨੇ ਲੋਕਾਂ ਵਿਚ ਅਪਰਾਧਕ ਬਿਰਤੀ ਨੂੰ ਜਨਮ ਦਿੱਤਾ ਹੈ। ਗੋਰਿਆਂ ਸਮੇਤ ਉੱਥੇ ਵਸਦੇ ਪੰਜਾਬੀ ਨਿੱਕੀ-ਨਿੱਕੀ ਗੱਲ 'ਤੇ ਮਰਨ-ਮਰਾਉਣ ਲੱਗੇ ਹਨ। ਟੋਰਾਂਟੋ ਦੇ ਯੂਨੀਵਰਸਿਟੀ ਐਵੇਨਿਊ ਅਤੇ ਯਾਰਕ ਸਟ੍ਰੀਟ ਇਲਾਕੇ ਵਿਚ 21 ਦਸੰਬਰ ਦੌਰਾਨ ਇਕ 59 ਸਾਲਾ ਅੱਧਖੜ ਵਿਅਕਤੀ ਦੇ ਕਤਲ ਦੇ ਦੋਸ਼ ਵਿਚ ਟੋਰਾਂਟੋ ਪੁਲਸ ਨੇ 8 ਨਾਬਾਲਗ ਕੁੜੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਅਨੁਸਾਰ ਗ੍ਰਿਫ਼ਤਾਰ ਕੀਤੀ ਗਈਆਂ ਕੁੜੀਆਂ ਦੀ ਉਮਰ 13 ਤੋਂ 16 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ, ਜੋ ਕਿ ਸੋਸ਼ਲ ਮੀਡੀਆ ਰਾਹੀਂ ਇਕ ਦੂਜੇ ਦੇ ਸੰਪਰਕ ਵਿਚ ਆਈਆਂ ਸਨ। ਇਹ ਸਾਰੀਆਂ ਕੁੜੀਆਂ ਕਿਸ ਮਕਸਦ ਨਾਲ ਟੋਰਾਂਟੋ ਦੇ ਡਾਊਨ ਟਾਊਨ ਵਿਚ ਇਕੱਠੀਆਂ ਹੋਈਆਂ ਸਨ ਅਤੇ ਕਤਲ ਕਿਸ ਕਾਰਨ ਕੀਤਾ ਗਿਆ, ਅਜੇ ਇਸ ਗੱਲ ਦਾ ਖੁਲਾਸਾ ਨਹੀਂ ਹੋਇਆ ਹੈ। ਸਾਰੀਆਂ ਕੁੜੀਆਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਰਹਿੰਦੀਆਂ ਹਨ। ਟੋਰਾਂਟੋ ਵਿਚ 18 ਦਸੰਬਰ ਦੀ ਰਾਤ ਦੌਰਾਨ ਅੰਨ੍ਹੇਵਾਹ ਗੋਲ਼ੀਬਾਰੀ ਕਾਰਨ  ਪੰਜ ਲੋਕਾਂ ਦੀ ਮੌਤ ਹੋ ਗਈ। ਇਸ ਦੌਰਾਨ ਪੁਲਿਸ ਨੇ ਬੰਦੂਕਧਾਰੀ ਨੂੰ ਮਾਰਨ ਵਿਚ ਸਫਲਤਾ ਹਾਸਲ ਕੀਤੀ ਹੈ। 

ਕੈਨੇਡਾ ਵਿਚ ਗੋਲੀਬਾਰੀ ਦੀ ਇਹ ਪਹਿਲੀ ਘਟਨਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਇੱਥੇ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਇਸ ਸਾਲ ਅਕਤੂਬਰ ਮਹੀਨੇ ਦੌਰਾਨ ਡਿਊਟੀ ਦੌਰਾਨ ਦੋ ਪੁਲਿਸ ਅਧਿਕਾਰੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। 

ਇਸੇ ਸਾਲ ਜੁਲਾਈ ਮਹੀਨੇ ਵਿਚ ਵੈਨਕੂਵਰ ਵਿਚ ਵੀ ਫਾਇਰਿੰਗ ਨਾਲ ਦਹਿਸ਼ਤ ਫੈਲ ਗਈ ਸੀ। ਇਸ ’ਚ 2 ਲੋਕਾਂ ਦੀ ਮੌਤ ਹੋ ਗਈ ਸੀ। ਜਵਾਬੀ ਗੋਲੀਬਾਰੀ ’ਚ ਸ਼ੱਕੀ ਹਮਲਾਵਰ ਵੀ ਮਾਰਿਆ ਗਿਆ ਸੀ,  ਨਵੰਬਰ ਦੇ ਆਖ਼ਰੀ ਅਤੇ ਦਸੰਬਰ ਦੇ ਪਹਿਲੇ ਹਫ਼ਤੇ ਦੌਰਾਨ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚ 5 ਪੰਜਾਬੀ ਮੁੰਡੇ-ਕੁੜੀਆਂ ਦੀ ਮੌਤ ਹੋਈ ਹੈ।  ਕੈਨੇਡਾ ਵਿਚ ਪੰਜਾਬ ਦੇ ਭੋਗਪੁਰ ਦੇ 18 ਸਾਲਾ ਮਹਿਕਪ੍ਰੀਤ ਸਿੰਘ ਦਾ ਕੁਝ ਦਿਨ ਪਹਿਲਾਂ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਓਂਟਾਰੀਓ ਦੇ ਮਿਸੀਸਾਗਾ ਵਿਚ ਇਕ ਪੈਟਰੋਲ ਪੰਪ 'ਤੇ ਕੰਮ ਕਰਦੀ ਪਵਨਪ੍ਰੀਤ ਕੌਰ ਨੂੰ ਰਾਤ ਵੇਲੇ ਡਿਊਟੀ ਦੌਰਾਨ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਸੀ। ਤਿੰਨ ਦਸੰਬਰ ਦੀ ਰਾਤ ਨੂੰ ਐਡਮਿੰਟਨ ਦੇ 24 ਸਾਲਾ ਨੌਜਵਾਨ ਸਨਰਾਜ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿਚ 10 ਦਸੰਬਰ ਨੂੰ 40 ਸਾਲਾ ਹਰਪ੍ਰੀਤ ਕੌਰ ਦੇ ਘਰ ਵਿਚ ਦਾਖ਼ਲ ਹੋ ਕੇ ਉਸ ਨੂੰ ਕਿਸੇ ਨੇ ਚਾਕੂ ਨਾਲ ਵਿੰਨ੍ਹ ਦਿੱਤਾ ਸੀ। ਉਸ ਤੋਂ ਦੋ ਦਿਨ ਬਾਅਦ ਹੀ ਓਂਟਾਰੀਓ ਦੇ 28 ਸਾਲਾ ਸਤਵਿੰਦਰ ਸਿੰਘ ਨੂੰ ਗੋਲੀ ਮਾਰ ਦਿੱਤੀ ਗਈ ਸੀ। ਇਸ ਤੋਂ ਪਿੱਛੇ ਚਲੇ ਜਾਈਏ ਤਾਂ ਬਰੈਂਪਟਨ ਦੇ ਰੇਡੀਓ ਹੋਸਟ ਜੋਤੀ ਮਾਨ 'ਤੇ ਉਸ ਦੇ ਘਰ ਦੇ ਬਾਹਰ ਹੀ ਹਮਲਾ ਕੀਤਾ ਸੀ।