ਪੰਜਾਬ ਪੁਲਿਸ ਦੇ ਘੇਰੇ 'ਚ ਸਿੱਖ ਪੱਤਰਕਾਰ
ਅੰਮ੍ਰਿਤਸਰ ਟਾਈਮਜ਼ ਬਿਊਰੋ
ਚੰਡੀਗੜ੍ਹ: ਪੰਜਾਬ ਪੁਲਿਸ ਲਗਾਤਾਰ ਸਿੱਖ ਨੌਜਵਾਨਾਂ ਨੂੰ ਫੜ ਕੇ ਜੇਲ੍ਹਾਂ ਵਿਚ ਭੇਜ ਰਹੀ ਹੈ। ਜਿਸ ਦੇ ਚਲਦੇ ਹੁਣ ਪੱਤਰਕਾਰਾਂ ਓਤੇ ਵੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਜਿਸਦੀ ਉਦਾਰਨ ਖਾਲਸਾ ਟੀਵੀ ਨਿਊਜ਼ ਨੈੱਟਵਰਕ ਚਲਾਉਣ ਵਾਲੀ ਹਰਸ਼ਰਨ ਕੌਰ ਹੈ। ਦੱਸਣਯੋਗ ਹੈ ਕਿ ਪੱਤਰਕਾਰ ਹਰਸ਼ਰਨ ਕੌਰ ਦੇ ਪੇਕੇ ਘਰ 'ਤੇ ਸਵੇਰੇ 5 ਵਜੇ ਪੰਜਾਬ ਪੁਲਿਸ ਵਲੋਂ ਛਾਪਾ ਮਾਰਿਆ ਗਿਆ। ਪੁਲਿਸ ਨੇ ਘਰ ਨੂੰ ਘੇਰ ਲਿਆ ਅਤੇ ਪਰਿਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਹਰਸ਼ਰਨ ਕੌਰ ਦੀ ਹਿਰਾਸਤ ਦੀ ਲੋੜ ਹੈ ਪਰ ਕੋਈ ਵਾਰੰਟ ਜਾਂ ਦਸਤਾਵੇਜ਼ ਨਹੀਂ ਦਿਖਾਇਆ। ਕਿਉਂਕਿ ਹਰਸ਼ਰਨ ਕੌਰ ਦਾ ਹਾਲ ਹੀ ਵਿੱਚ ਵਿਆਹ ਹੋਇਆ ਸੀ ਉਹ ਆਪਣੇ ਪੇਕੇ ਘਰ ਨਹੀਂ ਸੀ।
ਫਿਲਹਾਲ ਉਹ ਪੁਲਸ ਦੀ ਗ੍ਰਿਫਤ 'ਚ ਨਹੀਂ ਹੈ ਪਰ ਉਸ ਦੀ ਆਜ਼ਾਦੀ ਖਤਰੇ 'ਚ ਹੈ। ਉਸਨੇ ਜ਼ੀ ਨਿਊਜ਼, ਪੀਟੀਸੀ ਨਿਊਜ਼ ਵਰਗੇ ਮੀਡੀਆ ਹਾਊਸਾਂ ਨਾਲ ਕੰਮ ਕੀਤਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਪੁਲਿਸ ਪੱਤਰਕਾਰਾਂ ਨੂੰ ਰੋਕ ਰਹੀ ਹੈ, ਪੁੱਛਗਿੱਛ ਕਰ ਰਹੀ ਹੈ, ਹਿਰਾਸਤ ਵਿੱਚ ਲੈ ਰਹੀ ਹੈ ਅਤੇ ਇੱਥੋਂ ਤੱਕ ਕਿ ਪੱਤਰਕਾਰਾਂ ਨੂੰ ਹਿਰਾਸਤ ਵਿੱਚ ਲੈ ਰਹੀ ਹੈ।
Comments (0)