ਪੰਜਾਬ ਪੁਲਿਸ ਵਲੋਂ ਭਾਈ ਪਪਲਪ੍ਰੀਤ ਸਿੰਘ ਦਾ ਪਰਿਵਾਰ ਅਗਵਾ

ਪੰਜਾਬ ਪੁਲਿਸ ਵਲੋਂ ਭਾਈ ਪਪਲਪ੍ਰੀਤ ਸਿੰਘ ਦਾ ਪਰਿਵਾਰ ਅਗਵਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਚੰਡੀਗੜ੍ਹ: ਮਿਲੀ ਜਾਣਕਾਰੀ ਅਨੁਸਾਰ ਭਾਈ ਪਪਲਪ੍ਰੀਤ ਸਿੰਘ ਦੀ ਪਤਨੀ ਅਤੇ ਮਾਤਾ ਜੀ ਸਮੇਤ ਕਈ ਹੋਰ ਪਰਿਵਾਰਕ ਮੈਂਬਰਾਂ ਨੂੰ ਪੰਜਾਬ ਪੁਲਿਸ ਨੇ ਅਗਵਾ ਕਰ ਲਿਆ ਹੈ। ਪੰਜਾਬ ਪੁਲਿਸ ਦੀ ਅਜਿਹੀ ਕਾਰਵਾਈ ਸਵਾਲਾਂ ਦੇ ਘੇਰੇ ਵਿਚ ਹੈ। ਇਸ ਕਾਰਵਾਈ ਨਾਲ ਵਿਸ਼ਵ ਪੱਧਰ ਉੱਤੇ ਭਾਰਤ ਦੀ ਲੋਕਤੰਤਰ ਪ੍ਰਣਾਲੀ ਵੀ ਤਾਨਾਸ਼ਾਹੀ ਬਣਦੀ ਨਜ਼ਰ ਆ ਰਹੀ ਹੈ।ਕਿਉਂਕਿ ਭਾਰਤੀ ਸੁਰੱਖਿਆ ਤੰਤਰ ਦੇ ਸਭ ਤੋਂ ਘਿਨਾਉਣੇ ਪਹਿਲੂਆਂ ਵਿੱਚੋਂ ਇੱਕ ਇਹ ਹੈ ਕਿ ਸਿੱਖ ਬੀਬੀਆਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਮਾਸੂਮ ਬੱਚਿਆਂ ਸਾਹਮਣੇ ਉਹਨਾਂ ਦੇ ਪਰਿਵਾਰਾਂ ਨੂੰ ਬਿਨਾਂ ਕਿਸੇ ਕਾਰਨ ਪੁਲਿਸ ਵੱਲੋਂ ਅਗਵਾ ਕਰ ਲੈਣਾਂ ਆਉਣ ਵਾਲੀ ਪੀੜੀ ਵਿਚ  ਬਦਲੇ ਦੀ ਭਾਵਨਾ ਨੂੰ ਉਜਾਗਰ ਕਰਦਾ ਹੈ। ਭਾਈ ਪਪਲਪ੍ਰੀਤ ਸਿੰਘ ਦੇ ਮਾਸੂਮ ਪੁੱਤਰ ਦੇ ਦਿਲੋਂ ਨਿਕਲੇ ਸ਼ਬਦ ਜਿਸ ਵਿਚ ਉਸ ਨੇ ਕਿਹਾ "ਮੇਰਾ ਨਾਂ ਦਿਲਾਵਰ ਸਿੰਘ ਹੈ। ਮੈਨੂੰ ਪਤਾ ਨਹੀਂ ਮੇਰੇ ਪਾਪਾ ਕਿਥੇ ਹਨ। ਅੱਜ ਪੁਲਿਸ ਨੇ ਮੇਰੇ ਮੰਮੀ ਜੀ, ਦਾਦਾ ਜੀ ਅਤੇ ਦਾਦਾ ਜੀ ਨੂੰ ਘਰੋਂ ਚੁੱਕ ਲਿਆ ਹੈ। ਉਹਨਾਂ ਨੇ ਮੇਰੇ ਮਾਮਾ ਜੀ ਨੂੰ ਵੀ ਫੜ੍ਹ ਲਿਆ ਹੈ। ਸਾਡੇ ਨਾਲ ਇਹ ਸਿੱਖ ਹੋਣ ਕਰਕੇ ਹੋ ਰਿਹਾ ਹੈ।" ਜੋ ਸਾਰੀ ਉਮਰ ਨਾ ਭੁੱਲਣਯੋਗ ਹਨ।