ਬੀਬੀ ਖਾਲੜਾ ਜੀ ਵੱਲੋਂ ਭਾਈ ਜਸਵੰਤ ਸਿੰਘ ਜੀ ਖਾਲੜਾ ‘ਤੇ ਬਣਾਈ ਜਾ ਰਹੀ ਫ਼ਿਲਮ 'ਤੇ ਦਿੱਤਾ ਸਪਸ਼ਟੀਕਰਨ

ਬੀਬੀ ਖਾਲੜਾ ਜੀ ਵੱਲੋਂ ਭਾਈ ਜਸਵੰਤ ਸਿੰਘ ਜੀ ਖਾਲੜਾ ‘ਤੇ ਬਣਾਈ ਜਾ ਰਹੀ ਫ਼ਿਲਮ 'ਤੇ ਦਿੱਤਾ ਸਪਸ਼ਟੀਕਰਨ

 ਦਿਲਜੀਤ ਦੋਸਾਂਝ ਵੱਲੋਂ ਬਣਾਈ ਜਾ ਰਹੀ ਇਸ ਫ਼ਿਲਮ ਦੀ  ਪਰਿਵਾਰ ਨੇ ਕੀਤੀ ਸ਼ਲਾਘਾ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ: ਬੀਤੇ ਦਿਨੀਂ  ਖਾਲੜਾ ਮਿਸ਼ਨ ਨਾਲ ਲੰਬੇ ਵਿਚਾਰ ਵਟਾਂਦਰੇ ਤੋਂ ਬਾਅਦ ਪ੍ਰਬੰਧਕਾਂ ਨੇ ਫ਼ਿਲਮ ਦੀ ਸ਼ੂਟਿੰਗ ਉੱਤੇ  ਰੋਕ ਲਾ  ਦਿੱਤੀ  ਸੀ । ਇਸ ਮੌਕੇ ਖਾਲੜਾ ਮਿਸ਼ਨ ਨੇ ਕਿਹਾ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਮਰ ਸ਼ਹੀਦਾਂ ਬਾਰੇ ਬਣ ਰਹੀਆਂ ਫ਼ਿਲਮਾਂ 'ਤੇ ਰੋਕ ਲੱਗਣੀ ਚਾਹੀਦੀ। ਇਨ੍ਹਾਂ ਸਾਰੇ ਵਿਵਾਦਾਂ ਤੋਂ ਬਾਅਦ ਬੀਬੀ ਪਰਮਜੀਤ ਕੌਰ ਖਾਲੜਾ ਜੀ ਨੇ ਆਪਣਾ ਸਪੱਸ਼ਟੀਕਰਨ ਲਿਖਤੀ ਰੂਪ ਵਿੱਚ ਸੋਸ਼ਲ ਮੀਡੀਆ ਉੱਤੇ ਸਾਂਝਾ ਕੀਤਾ । ਜਿਸ ਵਿੱਚ  ਖਾਲੜਾ ਪਰਿਵਾਰ ਨੇ ਇਹ ਫਿਲਮ ਬਣਾਉਣ ਦੀ ਆਗਿਆ ਹਨੀ ਤਹਰੇਨ ਦੀ ਟੀਮ  ਨੂੰ ਦੇ ਦਿੱਤੀ ਹੈ  ਜਿਸ ਦਾ ਦਲਜੀਤ ਦੁਸਾਂਝ ਵੀ ਹਿੱਸਾ ਹਨ ।

ਦਿਲਜੀਤ ਦੋਸਾਂਝ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਚ ਖਾਲੜਾ ਪਰਿਵਾਰ ਨੇ ਸਪੱਸ਼ਟ ਕੀਤਾ ਹੈ ਕਿ ਖਾਲੜਾ ਮਿਸ਼ਨ ਜੱਥੇਬੰਦੀ ਇਸ ਫ਼ਿਲਮ ‘ਚ ਸ਼ਾਮਿਲ ਨਹੀਂ ਹੈ ਅਤੇ ਪਰਿਵਾਰ ਦੀ ਸ਼ਮੂਲੀਅਤ ਕਹਾਣੀ ਨੂੰ ਪੜ੍ਹ ਕੇ ਰਾਏ ਦੇਣ ਦੀ ਹੈ । ਇਸ ਤੋਂ ਇਲਾਵਾ ਇਹ ਵੀ ਸਾਫ਼ ਕੀਤਾ ਗਿਆ ਹੈ ਕਿ ਫ਼ਿਲਮ ‘ਚ ਜੇਕਰ ਕਿਸੇ ਵੀ ਤਰ੍ਹਾਂ ਦੀਆਂ ਕਮੀਆਂ ਨਜ਼ਰ ਆਈਆਂ ਤਾਂ ਇਸ ਨੂੰ ਬਨਾਉਣ ਤੋਂ ਮਨਾ ਵੀ ਕੀਤਾ ਜਾ ਸਕਦਾ ਹੈ । ਦੱਸਣਯੋਗ ਹੈ  ਕਿ ਦਿਲਜੀਤ ਦੋਸਾਂਝ ਵੱਲੋਂ ਭਾਈ ਜਸਵੰਤ ਸਿੰਘ ਖਾਲੜਾ ਜੀ  ਦੀ ਜ਼ਿੰਦਗੀ ‘ਤੇ ਫ਼ਿਲਮ ਬਨਾਉਣ ਜਾ ਰਹੇ ਹਨ । ਉੱਥੇ ਹੀ ਉਨ੍ਹਾਂ ਦੀ ਇਸ ਫ਼ਿਲਮ ਦੀ ਸ਼ੂਟਿੰਗ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ । ਮਨੁੱਖੀ ਅਧਿਕਾਰਾਂ ਦੀ ਰੱਖਿਆ  ਕਰਨ ਵਾਲੇ ਅਤੇ ਉਨ੍ਹਾਂ ਦੀ ਖਾਤਿਰ ਲੜਨ ਵਾਲੇ  ਜਸਵੰਤ ਸਿੰਘ ਖਾਲੜਾ ਦੇ ਪਰਿਵਾਰ ਨੇ ਵੀ ਦਿਲਜੀਤ ਦੋਸਾਂਝ ਅਤੇ ਉਨ੍ਹਾਂ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ ਹੈ । ਦਿਲਜੀਤ ਦੋਸਾਂਝ ਨੇ ਇੱਕ ਪੋਸਟ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਜਿਸ ‘ਚ ਉਨ੍ਹਾਂ ਨੇ ਭਾਈ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ‘ਤੇ ਕੰਮ ਕਰਨ ‘ਤੇ ਆਪਣਾ ਸਪੱਸ਼ਟੀਕਰਨ ਵੀ ਦਿੱਤਾ ਹੈ ।