ਕਮੇਟੀ ਦੀ ਰਿਪੋਰਟ 'ਤੇ ਸਿੱਖ ਇਤਿਹਾਸਕਾਰਾਂ ਦਾ ਪੱਖ ਵੀ ਲਿਆ ਜਾਵੇਗਾ- ਪਰਗਟ ਸਿੰਘ

ਕਮੇਟੀ ਦੀ ਰਿਪੋਰਟ 'ਤੇ ਸਿੱਖ ਇਤਿਹਾਸਕਾਰਾਂ ਦਾ ਪੱਖ ਵੀ ਲਿਆ ਜਾਵੇਗਾ- ਪਰਗਟ ਸਿੰਘ

ਮਾਮਲਾ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ

ਅੰਮ੍ਰਿਤਸਰ ਟਾਈਮਜ਼                                          

ਚੰਡੀਗੜ੍ਹ- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਸ਼੍ਰੇਣੀ ਦੀ ਪੰਜਾਬ ਦਾ ਇਤਿਹਾਸ ਪੁਸਤਕ ਵਿਚ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ ਮਾਮਲਾ ਪਿਛਲੇ ਕਈ ਦਿਨਾਂ ਤੋਂ ਗਰਮਾਇਆ ਹੋਇਆ ਹੈ ਤੇ ਇਸ ਸਬੰਧੀ ਸਰਕਾਰ ਵਲੋਂ ਜੋ ਪੜਤਾਲੀਆ ਕਮੇਟੀ ਬਣਾਈ ਗਈ ਸੀ, ਉਸ ਨੇ ਆਪਣੀ 55 ਤੋਂ 60 ਸਫਿਆਂ ਦੀ ਸੀਲਬੰਦ ਰਿਪੋਰਟ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਨੂੰ ਸੌਂਪ ਦਿੱਤੀ ਤੇ ਅੱਗੋਂ ਚੇਅਰਮੈਨ ਨੇ ਇਹ ਰਿਪੋਰਟ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਸੌਂਪ ਦਿੱਤੀ, ਪ੍ਰੰਤੂ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਕਮੇਟੀ ਦੀ ਰਿਪੋਰਟ 'ਤੇ ਸਿੱਖ ਇਤਿਹਾਸਕਾਰਾਂ ਦਾ ਪੱਖ ਵੀ ਲਿਆ ਜਾਵੇਗਾ ।ਉਨ੍ਹਾਂ ਕਿਹਾ ਕਿ ਇਸ ਰਿਪੋਰਟ ਦੇ ਪ੍ਰਬੰਧਕੀ ਪੱਖ ਨੂੰ ਵਿਚਾਰਨ ਲਈ ਸਿੱਖਿਆ ਸਕੱਤਰ ਨੂੰ ਕਹਿ ਦਿੱਤਾ ਗਿਆ ਹੈ ਤੇ ਦੂਜੇ ਪਾਸੇ ਦੋ ਤਿੰਨ ਸਿੱਖ ਇਤਿਹਾਸਕਾਰਾਂ ਤੋਂ ਰਾਏ ਵੀ ਲਈ ਜਾਵੇਗੀ ਤੇ ਇਸ ਗੱਲ ਦਾ ਵੀ ਖਿਆਲ ਰੱਖਿਆ ਜਾਵੇਗਾ ਕਿ ਇਸ ਪੁਸਤਕ ਵਿਚ ਕੋਈ ਵੀ ਅਜਿਹੀ ਗੱਲ ਨਹੀਂ ਰਹਿਣੀ ਚਾਹੀਦੀ, ਜਿਸ ਨਾਲ ਦੁਬਾਰਾ ਫਿਰ ਵਿਵਾਦ ਪੈਦਾ ਹੋਵੇ ।