ਪੰਜਾਬੀ ਸਿੱਖ ਹਰਮਨ ਸਿੰਘ ਸੁਪਰੀਮ ਕੋਰਟ ਜੁਡੀਸ਼ੀਅਲ ਲਾਅ ਕਲਰਕ ਬਣੇ 

ਪੰਜਾਬੀ ਸਿੱਖ ਹਰਮਨ ਸਿੰਘ ਸੁਪਰੀਮ ਕੋਰਟ ਜੁਡੀਸ਼ੀਅਲ ਲਾਅ ਕਲਰਕ ਬਣੇ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਪੰਜਾਬੀ ਸਿੱਖ ਹਰਮਨ ਸਿੰਘ ਦੀ ਸੁਪਰੀਮ ਕੋਰਟ ਜੁਡੀਸ਼ੀਅਲ ਲਾਅ ਕਲਰਕ ਵਜੋਂ ਨਿਯੁਕਤੀ ਹੋਈ ਹੈ। ਉਹ ਪਹਿਲੇ ਸਿੱਖ ਹਨ ਜੋ ਇਸ ਅਹੁਦੇ ਉਪਰ ਨਿਯੁਕਤ ਹੋਏ ਹਨ। ਉਹ ਸੁਪਰੀਮ ਕੋਰਟ ਦੇ ਜਸਟਿਸ ਸੋਨੀਆ ਸੋਟੋਮੇਅਰ ਲਈ ਕੰਮ ਕਰਨਗੇ। ਹਰਮਨ ਸਿੰਘ ਨੇ ਅੰਡਰਗਰੈਜੂਏਟ ਡਿਗਰੀ ਕੋਲੰਬੀਆ ਯੁਨੀਵਰਸਿਟੀ ਤੋਂ ਕੀਤੀ ਸੀ ਜਿਥੇ ਉਸ ਨੇ ਗਣਿਤ ਤੇ ਅਰਥ ਸਾਸ਼ਤਰ ਦੀ ਪੜਾਈ ਕੀਤੀ। ਲਾਅ ਸਕੂਲ ਤੋਂ ਪਹਿਲਾਂ ਉਨਾਂ ਨੇ ਸਿੱਖ ਅਮੈਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ ਵਿਖੇ ਮਨੁੱਖੀ ਹੱਕਾਂ ਸਬੰਧੀ ਕੰਮ ਕੀਤਾ। ਉਪਰੰਤ ਉਹ ਲਾਅ ਸਕੂਲ ਵਿਚ ਦਾਖਲ ਹੋਏ ਜਿਥੇ ਉਨਾਂ ਨੇ ਸਿਵਲ ਰਾਈਟਸ ਲਿਟੀਗੇਸ਼ਨ ਦੀ ਪੜਾਈ ਕੀਤੀ।