ਭਾਰਤ - ਪਾਕਿਸਤਾਨ ਦੋਵੇਂ ਦੇਸ਼ਾਂ ਨੂੰ ਆਪਸ ਵਿੱਚ ਪੰਜਾਬ ਸਰਹੱਦ ਰਾਹੀਂ ਵਪਾਰ ਖੋਲ੍ਹਣਾ ਦੇਸ਼ ਲਈ ਹੋਵੇਗਾ ਫਾਇਦੇਮੰਦ: ਤਾਲਬਪੁਰਾ

ਭਾਰਤ - ਪਾਕਿਸਤਾਨ ਦੋਵੇਂ ਦੇਸ਼ਾਂ ਨੂੰ ਆਪਸ ਵਿੱਚ ਪੰਜਾਬ ਸਰਹੱਦ ਰਾਹੀਂ ਵਪਾਰ ਖੋਲ੍ਹਣਾ ਦੇਸ਼ ਲਈ ਹੋਵੇਗਾ ਫਾਇਦੇਮੰਦ: ਤਾਲਬਪੁਰਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 6 ਫਰਵਰੀ (ਮਨਪ੍ਰੀਤ ਸਿੰਘ ਖਾਲਸਾ):- ਭਾਰਤ - ਪਾਕਿਸਤਾਨ ਦਰਮਿਆਨ ਬਾਰਡਰ ਰਾਹੀਂ ਬੰਦ ਪਏ ਵਪਾਰ ਨੂੰ ਖੋਲ੍ਹਣ ਲਈ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ (ਡੇਰਾ ਬਾਬਾ ਨਾਨਕ) ਅਤੇ ਅਟਾਰੀ ਬਾਰਡਰ ਤੇ ਅਰਦਾਸ ਕਰਦੇ ਆ ਰਹੇ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਲਾਂਘਾ ਸੰਘਰਸ਼ ਕਮੇਟੀ ਦੇ ਕੌ-ਆਰਡੀਨੇਟਰ ਭਾਈ ਸੁਰਿੰਦਰ ਪਾਲ ਸਿੰਘ ਤਾਲਬਪੁਰਾ ਨੇ ਕਿਹਾ ਕਿ ਪਿੱਛਲੇ ਲੰਮੇ ਸਮੇਂ ਤੋਂ ਇਹ ਮੰਗ ਕਰਦੇ ਆ ਰਹੇ ਹਾਂ। ਕਿ ਅਗਰ ਭਾਰਤ -ਪਾਕਿਸਤਾਨ ਬਾਰਡਰ ਰਾਹੀਂ ਵਪਾਰ ਖੁੱਲ੍ਹ ਦਾ ਹੈ ਤਾਂ ਉਸ ਨਾਲ ਪੰਜਾਬ ਨੂੰ ਵੱਡੀ ਆਰਥਿਕ ਮਜਬੂਤੀ ਮਿਲੇਗਾ ਅਤੇ ਇਹ ਦੋਵੇਂ ਦੇਸ਼ਾ ਲਈ ਵੀ ਫਾਇਦੇਮੰਦ ਹੈ । ਬਾਰਡਰ ਤੇ ਵਪਾਰ ਬੰਦ ਹੋਣ ਕਾਰਨ ਬਹੁਤ ਸਾਰੇ ਗਰੀਬ ਮਜ਼ਦੂਰ ਪ੍ਰਭਾਵਿਤ ਹੋ ਰਹੇ ਹਨ । ਜਿੰਨਾ ਦੀ ਰੋਜ਼ੀ ਰੋਟੀ ਇਸਦੇ ਨਾਲ ਚੱਲਦੀ ਸੀ । ਜਿਸ ਕਾਰਨ ਉਹ ਆਰਥਿਕ ਮੰਦਹਾਲੀ ਵਿੱਚ ਹਨ ਜੇਕਰ ਵਪਾਰ ਮੁੜ ਆਰੰਭ ਹੁੰਦਾ ਹੈ ਤਾਂ ਉਹਨਾਂ ਲੋਕਾਂ ਨੂੰ ਮੁੜ ਰੋਜ਼ਗਾਰ ਮਿਲੇਗਾ । ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ (ਡੇਰਾ ਬਾਬਾ ਨਾਨਕ), ਅਟਾਰੀ ਅਤੇ ਹੁਸੈਨੀਵਾਲਾ ਬਾਰਡਰ ਰਾਹੀਂ ਵਪਾਰ ਨੂੰ ਸ਼ੁਰੂ ਕਰਨਾ ਚਾਹੀਦਾ ਹੈ । ਇਸ ਨਾਲ ਸਰਹੱਦ ਦੇ ਦੋਵੇਂ ਪਾਸੇ ਰਹਿੰਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਹੋਵੇਗਾ । ਭਾਈ ਤਾਲਬਪੁਰਾ ਨੇ ਕਿਹਾ ਕਿ ਕਰੋਨਾ ਨਾਂ ਦੀ ਬਿਮਾਰੀ ਸਾਰੀ ਦੁਨੀਆ ਤੋਂ ਖਤਮ ਹੋ ਚੁੱਕੀ ਹੈ ਪਰ ਪਤਾ ਨਹੀਂ ਕਿਉਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਦਰਸ਼ਨ ਕਰਨ ਜਾਣ ਵਾਲੇ ਨਾਨਕ ਨਾਮ ਲੇਵਾ ਸੰਗਤਾਂ ਤੋਂ ਕਰੋਨਾ ਟੈਸਟ ਦੀ ਰਿਪੋਰਟ ਮੰਗੀ ਜਾਦੀ ਹੈ। ਭਾਰਤ ਅਤੇ ਪਾਕਿਸਤਾਨ ਸਰਕਾਰ ਨੂੰ ਇਹ ਸਥਿਤੀ ਸਿੱਖ ਸੰਗਤਾਂ ਨੂੰ ਸਪੱਸ਼ਟ ਕਰਨੀ ਚਾਹੀਦੀ ਹੈ।