ਬੀਜੇਪੀ ਦਾ ਨਵਾਂ ‘ਚੱਕਰ ਵੀਊ’ ਤੇ ਖਾਲਿਸਤਾਨ ਦੀਆਂ ਗੂੰਜਾਂ: ਗਜਿੰਦਰ ਸਿੰਘ, ਦਲ ਖਾਲਸਾ
*ਤਿੰਨ ਕਾਲੇ ਕਾਨੂੰਨ ਵਾਪਿਸ ਲੈਣਾ, ਮੋਦੀ ਨੂੰ ਗਲਤੀ ਦਾ ਅਹਿਸਾਸ ਹੋਣਾ ਘੱਟ, ਤੇ ਸਿਆਸੀ ਪੈਂਤੜੇਬਾਜ਼ੀ ਵੱਧ
*ਕਸ਼ਮੀਰ ਅਤੇ ਨਾਗਾਲੈਂਡ ਵਾਂਗ ‘ਪੱਕੇ ਖਾਲਿਸਤਾਨੀਆਂ’ ਦੇ ਝੂਠੇ ਮੁਕਾਬਲਿਆਂ ਦੇ ਇੱਕ ਨਵੇਂ ਦੌਰ ਦੀ ਸੰਭਾਵਨਾਵਾਂ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ
ਅੰਮ੍ਰਿਤਸਰ ਟਾਈਮਜ਼
ਨਵੀਂ ਦਿੱਲੀ 8 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- ਦਲ ਖਾਲਸਾ ਦੇ ਜਲਾਵਤਨੀ ਆਗੂ ਭਾਈ ਗਜਿੰਦਰ ਸਿੰਘ ਨੇ ਭਾਜਪਾ ਵਲੋਂ ਚੋਣਾਂ ਲਈ ਕੀਤੇ ਜਾ ਪ੍ਰਾਪ੍ਹੇਗੰਢੇ ਬਾਰੇ ਆਪਣੇ ਵਿਚਾਰ ਪ੍ਰਗਟ ਕਰਦੇ ਕਿਹਾ ਕਿ ਬੀਜੇਪੀ ਦੀ ਇਹ ਕੋਸ਼ਿਸ਼ ਪਿੱਛਲੇ ਕਾਫੀ ਸਮੇਂ ਤੋਂ ਰਹੀ ਹੈ ਕਿ ਪੰਜਾਬ ਵਿੱਚ ਆਪਣੀ ਹਕੂਮੱਤ ਬਣਾਈ ਜਾਵੇ । ਇਸੇ ਕੋਸ਼ਿਸ਼ ਵਿੱਚ ਉਹਨਾਂ ਸਿੱਖ ਚਿਹਰਿਆਂ ਨੂੰ ਬੀਜੇਪੀ ਵਿੱਚ ਸ਼ਾਮਿਲ ਕਰਨਾ ਸ਼ੁਰੂ ਕੀਤਾ ਸੀ । ਹੁਣ ਉਹ ਇਸ ਸਿਲਸਿਲੇ ਵਿੱਚ ਵੱਡਾ ਹੰਭਲਾ ਮਾਰਨ ਦੇ ਮੂਡ ਵਿੱਚ ਲੱਗਦੇ ਹਨ । ਕੈਪਟਨ ਉਹਨਾਂ ਨੂੰ ਮਿੱਲ ਗਿਆ ਹੈ, ਤੇ ਢੀਂਡਸਾ ਵੀ ਮਿਲੇ ਵਰਗਾ ਹੀ ਲੱਗ ਰਿਹਾ ਹੈ । ਤੇ ਹੋਰ ਵੀ ਕਈ ‘ਲੀਡਰ’ ਸਮਾਨ ਬੰਨਦੇ ਮਹਿਸੂਸ ਹੁੰਦੇ ਹਨ ।
ਤਿੰਨ ਕਾਲੇ ਕਾਨੂੰਨ ਵਾਪਿਸ ਲੈਣਾ, ਮੋਦੀ ਨੂੰ ਗਲਤੀ ਦਾ ਅਹਿਸਾਸ ਹੋਣਾ ਘੱਟ, ਤੇ ਸਿਆਸੀ ਪੈਂਤੜੇਬਾਜ਼ੀ ਵੱਧ ਸੀ । ਇਸ ਨਾਲ ਇੱਕ ਪਾਸੇ ਉਹ ਪੰਜਾਬ ਵਿੱਚ ਆਪਣੀ ਟੀਮ ਤੱਕੜ੍ਹੀ ਕਰਨ ਵੱਲ ਧਿਆਨ ਦੇਣਾ ਚਾਹੁੰਦੇ ਹਨ, ਤੇ ਦੂਜਾ ਯੂਪੀ ਆਦਿ ਸੂਬਿਆਂ ਵਿੱਚ ਕਿਸਾਨ ਵੋਟ ਦੀ ਨਰਾਜ਼ਗੀ ਦੂਰ ਕਰਨ ਦੀ ਕੋਸ਼ਿਸ਼ ਵਿੱਚ ਹਨ । ਜੇਲ੍ਹ ਬੰਦੀ ਸਿੰਘਾਂ ਦੀ ਰਿਹਾਈ ਨੂੰ ਵੀ ਬੀਜੇਪੀ ਦੀ ਇਸੇ ਨੀਤੀ ਨਾਲ ਜੋੜ੍ਹ ਕੇ ਦੇਖਿਆ ਜਾ ਸਕਦਾ ਹੈ । ਇਹ ਚਹਿਮਗੋਈਆਂ ਵੀ ਚੱਲ ਰਹੀਆਂ ਹਨ ਕਿ ਚੋਣਾਂ ਦੇ ਨੇੜ੍ਹੇ ਪਹੁੰਚ ਕੇ ਇੱਕ ਦੋ ਨਾਮਵਰ ਜੇਲ੍ਹ ਬੰਦੀਆਂ ਦੀ ਰਿਹਾਈ ਨਾਲ ਆਖਰੀ ਪੱਤਾ ਖੇਡਿਆ ਜਾ ਸਕਦਾ ਹੈ । ਯੂਰਪ ਰਹਿੰਦੇ ਕੁੱਝ ਪੁਰਾਣੇ ਖਾਲਿਸਤਾਨੀ, ਜੋ ਦੋ ਕੂ ਸਾਲ ਪਹਿਲਾਂ ਬੀਜੇਪੀ ਸਰਕਾਰ ਨਾਲ ‘ਸਮਝੋਤੇ’ ਦੇ ਰੂਪ ਵਿੱਚ ਸਾਹਮਣੇ ਆਏ ਸਨ, ਉਹ ਨਾਮਵਰ ਜੇਲ੍ਹ ਬੰਦੀਆਂ ਦੀ ਰਿਹਾਈ ਬਾਦ ਆਪਣੇ ‘ਸਮਝੋਤੇ’ ਨੂੰ ਸਹੀ ਠਹਿਰਾਣ ਜੋਗੇ ਹੋ ਜਾਣ ਤੇ ਬੀਜੇਪੀ ਦੀ ਹਕੂਮੱਤ ਬਣਾਉਣ ਦਾ ਰਾਹ ਪੱਧਰਾ ਕਰਨ ਦੀ ਸੇਵਾ ਵੀ ਨਿਭਾ ਸਕਦੇ ਹਨ । ਇਹ ਸਾਰਾ ਕੁੱਝ ਬੀਜੇਪੀ, ਪੰਥ ਅਤੇ ਪੰਜਾਬ ਦੇ ਭਲੇ ਲਈ ਨਹੀਂ, ਆਪਣਾ ਹਿੰਦੁਤੱਵੀ ਏਜੰਡਾ ਅੱਗੇ ਵਧਾਉਣ ਲਈ ਕਰ ਰਹੀ ਹੈ । ਖਾਲਿਸਤਾਨ ਲਹਿਰ, ਨੂੰ ਉਹ ਆਪਣਾ ਵੱਡਾ ਦੁਸ਼ਮਣ ਤੇ ਆਪਣੇ ਰਾਹ ਦੀ ਵੱਡੀ ਰੁਕਾਵਟ ਸਮਝਦੀ ਹੈ, ਤੇ ਇਹ ਸਾਰਾ ਕੁੱਝ ਖਾਲਿਸਤਾਨ ਲਹਿਰ ਨਾਲ ਨਜਿੱਠਣ ਲਈ ਹੀ ਕਰ ਰਹੀ ਹੈ । ਅਗਰ ਬੀਜੇਪੀ ਪੰਜਾਬ ਵਿੱਚ ਹਕੂਮੱਤ ਬਣਾਉਣ ਵਿੱਚ ਕਾਮਣਾਬ ਹੋ ਜਾਂਦੀ ਹੈ, ਤਾਂ ਉਸ ਦੇ ਅਸਲ ਨਿਸ਼ਾਨੇ ਉਤੇ ਕਸ਼ਮੀਰ ਅਤੇ ਨਾਗਾਲੈਂਡ ਵਾਂਗ ਪੰਜਾਬ ਦੇ ਆਜ਼ਾਦੀ ਪਸੰਦ ਹੀ ਹੋਣਗੇ, ਤੇ ‘ਪੱਕੇ ਖਾਲਿਸਤਾਨੀਆਂ’ ਦੇ ਝੂਠੇ ਮੁਕਾਬਲਿਆਂ ਦੇ ਇੱਕ ਨਵੇਂ ਦੌਰ ਦੀ ਸੰਭਾਵਨਾਵਾਂ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ । ਕਿਸਾਨ ਮੋਰਚੇ ਦੀ ਜਿੱਤ, ਸਿੱਧੇ ਅਸਿੱਧੇ ਖਾਲਿਸਤਾਨ ਲਹਿਰ ਦੀਆਂ ਹਰ ਪਾਸਿਓਂ ਆ ਰਹੀਆਂ ਚੜ੍ਹਦੀ ਕਲਾ ਦੀਆਂ ਖਬਰਾਂ ਨਾਲ ਹੀ ਜੁੜ੍ਹਦੀ ਹੈ । ਪੰਜਾਬ, ਤੋਂ ਲੰਡਨ ਤੱਕ ਹਰ ਪਾਸਿਓਂ ਉਠ ਰਹੀ ਖਾਲਿਸਤਾਨ ਦੀ ਗੂੰਜ ਭਾਰਤੀ ਹਾਕਮਾਂ ਦੀ ਨੀਂਦ ਹਰਾਮ ਕਰ ਰਹੀ ਲੱਗਦੀ ਹੈ । ਜੇਲ੍ਹ ਬੰਦੀ ਸਿੰਘਾਂ ਦੀ ਰਿਹਾਈ ਸਮੁੱਚੇ ਪੰਥ ਨੂੰ ਯਕੀਨਨ ਖੁਸ਼ੀਆਂ ਬਖਸ਼ਦੀ ਹੈ, ਪਰ ਇਸ ਪੱਖੋਂ ਵੀ ਸੁਚੇਤ ਰਹਿਣ ਦੀ ਲੋੜ੍ਹ ਹੈ ਕਿ ਕੌਮ ਹਾਕਮਾਂ ਦੇ ਕਿਸੇ ਨਵੇਂ ਜਾਲ੍ਹ ਵਿੱਚ ਨਾ ਫੱਸੇ ।ਅੰਤ ਵਿਚ ਉਨ੍ਹਾਂ ਕਿਹਾ ਕਿ ਦੇਖਦੇ ਹਾਂ, ਪੰਥ ਅਤੇ ਪੰਜਾਬ ਦੇ ਲੋਕ ਬੀਜੇਪੀ ਦੇ ਇਸ ‘ਚੱਕਰ ਵੀਊ’ ਨੂੰ ਸਮਝ ਕੇ ਉਸ ਦਾ ਮੂੰਹ ਮੋੜ੍ਹਦੇ ਹਨ, ਜਾਂ ਇਸ ਵਿੱਚ ਫੱਸਦੇ ਹਨ ।
Comments (0)