ਕੋਰੋਨਾ ਵਾਇਰਸ ਨੂੰ ਨਵਾਂ ਮਾਸਕ ਕਰੇਗਾ ਨਕਾਰਾ
,ਪੂਣੇ ਦੀ ਕੰਪਨੀ ਨੇ ਬਣਾਇਆ
ਅੰਮ੍ਰਿਤਸਰ ਟਾਈਮਜ਼ ਬਿਉਰੋ
ਨਵੀਂ ਦਿੱਲੀ : ਵਿਗਿਆਨ ਤੇ ਤਕਨੀਕੀ ਵਿਭਾਗ ਅਨੁਸਾਰ ਪੁਣੇ 'ਚ ਕੇਂਦਿ੍ਤ ਇਕ ਸਟਾਰਟਅਪ ਨੇ 3ਡੀ ਪ੍ਰਿੰਟਿੰਗ ਤੇ ਫਾਰਮਾਸੁਟੀਕਲਸਕੋ ਆਪਸ 'ਚ ਜੋੜ ਕੇ ਅਨੋਖਾ ਮਾਸਕ ਵਿਕਸਿਤ ਕੀਤਾ ਹੈ। ਇਸ ਨਵੇਂ ਕਿਸਮ ਦੇ ਮਾਸਕ ਰਾਹੀਂ ਸੰਪਰਕ 'ਚ ਆਉਣ ਵਾਲੇ ਨੋਵਲ ਕੋਰੋਨਾ ਵਾਇਰਸ ਕਣਾਂ ਨੂੰ ਨਕਾਰਾ ਕਰ ਦੇਵੇਗਾ। ਥਿੰਸਰ ਟੈਕਨਾਲੋਜੀਜ਼ ਇੰਡੀਆ ਪ੍ਰਾਈਵੇਟ ਲਿਮਟਿਡ ਵੱਲੋਂ ਵਿਕਸਿਤ ਕੀਤੇ ਗਏ ਇਸ ਮਾਸਕ 'ਤੇ ਐਂਟੀ ਵਾਇਰਲ ਏਜੰਟਜ਼ ਦੀ ਪਰਤ ਚੜ੍ਹਾਈ ਜਾਂਦੀ ਹੈ। ਇਨ੍ਹਾਂ ਨੂੰ ਵਾਇਰੂਸਾਈਡਜ਼ ਵੀ ਕਹਿੰਦੇ ਹਨ।ਵਿਗਿਆਨ ਤੇ ਤਕਨੀਕੀ ਵਿਭਾਗ ਨੇ ਕਿਹਾ ਕਿ ਇਸ ਨਵੀਂ ਕੋਟਿੰਗ ਦਾ ਪ੍ਰਰੀਖਣ ਕੀਤਾ ਗਿਆ ਹੈ। ਇਸ ਨਾਲ ਸਾਰਸ-ਕੋਵ-2 ਵਾਇਰਸ ਦੇ ਸੰਪਰਕ 'ਚ ਲਿਆ ਕੇ ਉਸ ਨੂੰ ਨਕਾਰਾ ਹੁੰਦੇ ਵੀ ਦੇਖਿਆ ਗਿਆ ਹੈ। ਇਸ 'ਚ ਵਰਤੇ ਗਏ ਪਦਾਰਥਾਂ 'ਚ ਸੋਡੀਅਮ ਓਲੇਫਿਨਸਲਫੋਨੈੱਟ ਆਧਾਰਿਤ ਤੱਤ ਪਾਏ ਗਏ ਹਨ। ਮਾਸਕ 'ਤੇ ਲੱਗਾ ਇਹ ਮਿਸ਼ਰਣ ਜੇ ਵਾਇਰਸ ਦੇ ਸੰਪਰਕ 'ਚ ਆ ਜਾਵੇ ਤਾਂ ਇਹ ਵਾਇਰਸ ਦੀ ਬਾਹਰੀ ਝਿੱਲੀ ਨੂੰ ਤਹਿਸ-ਨਹਿਸ ਕਰ ਦਿੰਦਾ ਹੈ। ਇਸ 'ਚ ਵਰਤੀ ਗਈ ਸਮੱਗਰੀ ਕਮਰੇ ਦੇ ਤਾਪਮਾਨ 'ਤੇ ਵੀ ਸਥਿਰ ਰਹਿ ਸਕਦੀ ਹੈ ਤੇ ਇਸ ਦੀ ਵਰਤੋਂ ਕਾਸਮੈਟਿਕ 'ਚ ਵੀ ਸਭ ਤੋਂ ਜ਼ਿਆਦਾ ਕੀਤੀ ਜਾਂਦੀ ਹੈ।
Comments (0)