ਦੀਪ ਸਿੱਧੂ ਨੂੰ ਦਿੱਤਾ ਜਾ ਰਿਹਾ ਜ਼ਹਿਰੀਲਾ ਪਦਾਰਥ

ਦੀਪ ਸਿੱਧੂ  ਨੂੰ ਦਿੱਤਾ ਜਾ ਰਿਹਾ ਜ਼ਹਿਰੀਲਾ ਪਦਾਰਥ

ਖੁਦ ਹੀ ਕੀਤਾ ਵੱਡਾ ਖੁਲਾਸਾ

ਅੰਮ੍ਰਿਤਸਰ ਟਾਈਮਜ਼ ਬਿਉਰੋ 

ਚੰਡੀਗੜ੍ਹ: ਕਿਸਾਨ ਅੰਦੋਲਨ ਦੇ ਇਕ ਹਿਸੇ ਦੀ ਅਗਵਾਈ ਕਰ ਰਹੇ  ਪੰਜਾਬੀ ਅਦਾਕਾਰ ਦੀਪ ਸਿੱਧੂ ਨੂੰ ਕੋਈ ਨਸ਼ੀਲੇ ਪਦਾਰਥ ਦੇ ਰਿਹਾ ਹੈ। ਇਸ ਦਾ ਖੁਲਾਸਾ ਖੁਦ ਦੀਪ ਸਿੱਧੂ ਨੇ ਕੀਤਾ ਹੈ। ਦੀਪ ਸਿੱਧੂ ਨੇ ਫੇਸਬੁੱਕ ਪੋਸਟ ਜ਼ਰੀਏ ਆਪਣੇ ਫੈਨਸ ਨਾਲ ਇਹ ਗੱਲ ਸਾਂਝੀ ਕੀਤੀ ਹੈ।ਦੀਪ ਸਿੱਧੂ ਨੇ ਲਿਖਿਆ, "ਕਿਸੇ ਨੇ ਮੈਨੂੰ ਕੋਈ ਨਸ਼ੀਲਾ ਪਦਾਰਥ ਦਿੱਤਾ ਹੈ, ਮੈਂ ਠੀਕ ਮਹਿਸੂਸ ਨਹੀਂ ਕਰ ਰਿਹਾ, ਮੈਨੂੰ ਨਹੀਂ ਪਤਾ ਕਿ ਇਹ ਕੌਣ ਕਰ ਰਿਹਾ ਹੈ, ਦੂਜੇ ਪਾਸੇ ਮੈਂ ਇੱਥੇ ਸਾਰੀਆਂ ਰਾਜਨੀਤਕ ਤੇ ਸਮਾਜਿਕ ਔਕੜਾਂ ਦੇ ਵਿਰੁੱਧ ਇਕੱਲਾ ਖੜ੍ਹਾ ਹਾਂ, ਹੁਣ ਮੇਰੀ ਸੁਰੱਖਿਆ ਮੇਰੇ ਪਰਿਵਾਰ ਲਈ ਇੱਕ ਗੰਭੀਰ ਚਿੰਤਾ ਬਣ ਗਈ ਹੈ (ਮੈਂ ਇਸ ਨੂੰ ਮੌਜੂਦਾ ਹਕੀਕਤ ਨੂੰ ਦਰਸਾਉਣ ਲਈ ਸਾਂਝਾ ਕਰ ਰਿਹਾ ਹਾਂ ਜੋ ਮੈਂ ਖੁਦ ਵੀ ਪਹਿਲਾਂ ਨਹੀਂ ਸਮਝ ਸਕਿਆ)... ਵਾਹਿਗੁਰੂ ਸਭ ਦੀ ਭਲੀ ਕਰੇ।"

ਦੱਸ ਦਈਏ ਕਿ ਲਾਲ ਕਿਲ੍ਹਾ ਹਿੰਸਾ ਮਾਮਲੇ 'ਚ ਦੀਪ ਸਿੱਧੂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਦੀਪ ਸਿੱਧੂ ਕਰੀਬ ਤਿੰਨ ਮਹੀਨੇ ਜੇਲ੍ਹ 'ਚ ਰਿਹਾ। ਇਸ ਤੋਂ ਬਾਅਦ ਉਸ ਨੂੰ ਜ਼ਮਾਨਤ ਮਿਲੀ ਤੇ ਉਹ ਜੇਲ੍ਹ 'ਚੋਂ ਰਿਹਾਅ ਹੋ ਕੇ ਬਾਹਰ ਆਇਆ। ਜੇਲ੍ਹ 'ਚੋਂ ਬਾਹਰ ਆਉਂਦਿਆਂ ਹੀ ਉਸ ਨੇ ਫਿਰ ਕਿਸਾਨ ਅੰਦੋਲਨ ਨਾਲ ਜੁੜਨ ਦੀ ਗੱਲ ਕਹੀ। ਫੇਸਬੁੱਕ ਰਾਹੀਂ ਉਹ ਆਪਣੇ ਫੈਨਸ ਨਾਲ ਜੁੜਿਆ ਹੋਇਆ ਹੈ।